ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਰੇ ਪੰਜਾਬ ਦੇ ਡੀਸੀ ਦਫਤਰਾਂ ਵਿੱਚ ਮੰਗ ਪੱਤਰ ਦਿੱਤੇ : ਕਿਸਾਨ ਆਗੂ
- ਰਾਜਨੀਤੀ
- 05 Aug, 2026 01:19 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਰੇ ਪੰਜਾਬ ਵਿੱਚ ਲੈਂਡ ਪੋਲਿੰਗ ਨੀਤੀ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤੇ ਇਸੇ ਤਹਿਤ ਅੰਮ੍ਰਿਤਸਰ ਵਿਖੇ ਐਸਡੀਐਮ 2 ਗੁਰਮੰਦਰ ਸਿੰਘ ਨੇ ਕਿਸਾਨਾਂ ਤੋਂ ਮੰਗ ਪੱਤਰ ਲਿਆ ਕਿਸਾਨਾਂ ਬੋਲਦਿਆਂ ਕਿਹਾ ਭਾਰਤ ਅਮਰੀਕਾ ਸਮਝੌਤਾ ਅਤੇ ਹੋਰ ਮੰਗਾਂ ਨੂੰ ਲੈ ਕੇ 3 ਘੰਟੇ ਦਾ ਧਰਨਾ ਲਾ ਕੇ ਮੰਗ ਪੱਤਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਚਾਟੀ ਵਿੰਡ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਆਗੂ ਨਰਿੰਦਰ ਪਾਲ ਸਿੰਘ ਭੰਗੂ ਨੌਜਵਾਨ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਬੀਕੇਯੂ ਮਝੈਲ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਰੀਵਾਲ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਲੈਂਡ ਪੋਲਿੰਗ ਨੀਤੀ ਨੂੰ ਹਰੀ ਝੰਡੀ ਦੇ ਕੇ ਸਾਬਤ ਕਰ ਦਿੱਤਾ ਕਿ ਅੱਜ ਪੰਜਾਬ ਦੀ ਸਰਕਾਰ ਕਾਰਪੋਰੇਟ ਸੈਕਟਰ ਅੱਗੇ ਝੁਕ ਚੁੱਕੀ ਪਰ ਕਿਸਾਨਾਂ ਬੋਲਦਿਆਂ ਕਿਹਾ ਜੀ ਇਹ ਲੈਂਡ ਪੋਲਿੰਗ ਨੀਤੀ ਪਹਿਲਾਂ ਵੀ ਰੱਦ ਕਰਾਈ ਸੀ ਹੁਣ ਵੀ ਰੱਦ ਕਰਵਾਵਾਂਗੇ ਭਾਵੇਂ ਜਿੱਦਾਂ ਮਰਜੀ ਸੰਘਰਸ਼ ਕਰਨਾ ਪਵੇ
ਇਸ ਮੌਕੇ ਗੁਰ ਸਾਹਿਬ ਸਿੰਘ ਚਾਟੀ ਵਿੰਡ ਜਸਬੀਰ ਸਿੰਘ ਕੋਟਲੀ ਸੱਕਾ ਧਰਮਿੰਦਰ ਸਿੰਘ ਬਾਠ ਕੁਲਦੀਪ ਸਿੰਘ ਖਿਆਲਾ ਗੁਰਭੇਜ ਸਿੰਘ ਸੋਨੂ ਮਾਹਲ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਵੱਲੋਂ ਭਾਰਤ ਅਮਰੀਕਾ ਸਮਝੌਤਾ ਸਾਮਰਾਜੀ ਮੁਲਕਾਂ ਕਾਰਪਰੇਟ ਸੈਕਟਰ ਅੱਗੇ ਚੁੱਕ ਚੁੱਕੀ ਹੈ ਅਤੇ ਸਮਝੌਤੇ ਨੂੰ ਲਾਗੂ ਕਰਾਉਣ ਵਿੱਚ ਪੂਰੀ ਵਾਲ ਆ ਰਹੀ ਹੈ ਕਿਸਾਨਾਂ ਬੋਲਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਪੰਜਾਬ ਅਤੇ ਦੂਸਰੀਆਂ ਸਟੇਟਾਂ ਦੇ ਸਹਾਇਕ ਧੰਦੇ ਜਿਨਾਂ ਵਿੱਚ ਡੇਅਰੀ ਪਾਲਕ, ਮੱਛੀ ਪਾਲਕ, ਅਤੇ ਹੋਰ ਸਹਾਇਕ ਧੰਦਿਆਂ ਵਾਲੇ ਕਿਸਾਨ ਬਰਬਾਦ ਹੋ ਜਾਣਗੇ ਪਰ ਇਹ ਨਹੀਂ ਹੋਣ ਦਿੱਤੇ ਜਾਵਗੇ ਐਮਐਸਪੀ ਗਰੰਟੀ ਕਾਨੂੰਨ ਕਾਰਪੋਰੇਟ ਸੈਕਟਰ ਦੇ ਦਬਾਅ ਹੇਠ ਆਣਕੇ ਸਰਕਾਰ ਨਹੀਂ ਬਣਾ ਰਹੀ ਕਿਸਾਨਾਂ ਬੋਲਦਿਆਂ ਕਿਹਾ ਕਿ ਪਿਛਲੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਪਰ ਅੱਜ ਤੱਕ ਕਿਸੇ ਕਿਸਾਨ ਨੂੰ ਕੋਈ ਰਾਹਤ ਨਹੀਂ ਮਿਲੀ ਕਿਸਾਨਾਂ ਬੋਲਦੇ ਕਿਹਾ ਕਿ ਸਰਕਾਰ ਛੇਤੀ ਤੋਂ ਛੇਤੀ ਝੋਨੇ ਦੇ ਨੁਕਸਾਨ ਦੀ ਪੂਰਤੀ ਕਰੇ ਪਿਛਲੀਆ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਰਕਾਰ ਪੂਰੀਆਂ ਕਰੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਲ ਸਿੰਘ ਰਾਮਪੁਰਾ ਲਖਵਿੰਦਰ ਸਿੰਘ ਬੋਪਾਰਾਏ ਕਮਲਜੀਤ ਸਿੰਘ ਮਜੀਠਾ ਪਾਲ ਸਿੰਘ ਪਰਗਟ ਸਿੰਘ ਚਾਟੀਵਿੰਡ ਸਰਪੰਚ ਸਰਬਜੀਤ ਸਿੰਘ ਮੇਜਰ ਸਿੰਘ ਰਾਮਪੁਰਾ ਬਲਦੇਵ ਸਿੰਘ ਕਲੇਰ ਦਰਸ਼ਨ ਸਿੰਘ ਨਿੱਕੂ ਝਿਰਮਲ ਸਿੰਘ ਚਾਟੀ ਵਿੰਡ ਆਦਿ ਆਗੂ ਹਾਜਰ ਸਨ
Leave a Reply