ਜਦੋਂ ਦਿੱਲੀ ਤੋਂ ਭਾਰਤੀ ਸਤਵਾਦੀਆਂ ਵੱਲੋਂ ਖਾਲਿਸਤਾਨੀ ਅੱਤਵਾਦੀਆਂ ਨੂੰ ਮਦਦ ਲਈ ਲਗਾਈ ਗਈ ਗੁਹਾਰ

ਜਦੋਂ ਦਿੱਲੀ ਤੋਂ ਭਾਰਤੀ ਸਤਵਾਦੀਆਂ ਵੱਲੋਂ ਖਾਲਿਸਤਾਨੀ ਅੱਤਵਾਦੀਆਂ ਨੂੰ ਮਦਦ ਲਈ ਲਗਾਈ ਗਈ ਗੁਹਾਰ

ਖਾਲਸਾ ਸੋਇ ਨਿਰਧਨ ਕਉ ਪਾਲੈ ਖਾਲਸਾ ਸੋਇ ਦੁਸ਼ਟ ਕਉ ਗਾਲੈ ॥ ਆਦਿ ਕਾਲ ਤੋਂ ਹੀ ਗਰੀਬ ਮਜਲੂਮ ਨਿਤਾਣੇ ਲੋਕ ਆ ਆ ਕੇ ਗੁਰੂ ਸਾਹਿਬਾਨਾਂ ਕੋਲੋਂ ਅਤੇ ਬਾਅਦ ਸਿੱਖਾਂ ਕੋਲੋਂ ਆਪਣਾ ਬਚਾਅ ਕਰਨ ਦੀ ਗੁਹਾਰ ਲਗਾਉਂਦੇ ਆਏ ਹਨ ਅਤੇ ਗੁਰੂ ਸਾਹਿਬਾਨ ਵੀ ਅਤੇ ਸਿੱਖ ਵੀ ਗਰੀਬਾਂ ਮਜਲੂਮਾਂ ਦੀ ਬਾਂਹ ਫੜਦੇ ਆਏ ਹਨ । ਪਿੱਛਲਾ ਇਤਿਹਾਸ ਵੀ ਏਹਨਾਂ ਗੱਲਾਂ ਦੀ ਗਵਾਹੀ ਭਰਦਾ ਹੈ । ਔਰੰਗਜੇਬ ਦੇ ਸਤਾਏ ਹੋਏ ਹਿੰਦੂਆਂ ਦੇ ਨੇਤਾ ਮੁੱਖੀ ਪੰਡਿਤ ਲੋਕ ਧੰਨ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਪਾਸ ਬੇਨਤੀ ਲੈ ਕਿ ਆਏ ਤਾਂ ਗੁਰੂ ਜੀ ਨੇ ਆਪਣਾ ਬਲੀਦਾਨ ਦੇ ਕੇ ਹਿੰਦੂ ਧਰਮ ਸਮੇਤ ਪੂਰੀ ਮਨੁੱਖਤਾ ਦੀ ਰਾਖੀ ਕੀਤੀ ਸੀ । ਧੰਨ ਗੁਰੂ ਗੋਬਿੰਦ ਸਿੰਘ ਜੀ ਪਾਸ ਪੰਡਿਤ ਬ੍ਰਾਹਮਣ ਲੋਕ ਆਉਂਦੇ ਕੋਈ ਕਹਿਦਾ ਕਿ ਫਲਾਣੇ ਪਠਾਣ ਨੇ ਮੇਰੀ ਸੱਜ ਵਿਆਹੀ ਨੂੰਹ ਨੂੰ ਉੱਠਾ ਲਿਆ ਹੈ ਅਤੇ ਕਿਸੇ ਨੇ ਕਹਿਣਾ ਕਿ ਪਠਾਣਾ ਮੁਗਲਾਂ ਨੇ ਮੇਰੀ ਧੀ ਨੂੰ ਚੁੱਕ ਲਿਆ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਓਹਨਾ ਹਿੰਦੂਆਂ ਦੀਆਂ ਧੀਆਂ ਭੈਣਾਂ ਛਡਾਉਂਦੇ ਵੀ ਰਹੇ ਅਤੇ ਮੁਗਲਾਂ ਪਠਾਣਾਂ ਨੂੰ ਭਾਰੀ ਸਜ਼ਾ ਵੀ ਦਿੰਦੇ ਰਹੇ ਤਾਂ ਕਿ ਅੱਗੇ ਤੋਂ ਕੋਈ ਪਠਾਣ ਜਾਂ ਮੁਗਲ ਏਹੋ ਜਿਹੀ ਨੀਚ ਹਰਕਤ ਨਾ ਕਰ ਸਕੇ । 
ਵੀਹਵੀਂ ਸਦੀ ਵਿੱਚ ਵੀ ਸਾਡੇ ਪੰਜਾਬ ਦੇ ਹਿੰਦੂ ਪਰਿਵਾਰ ਵੀਹਵੀਂ ਸਦੀ ਦੇ ਮਹਾਨ ਜਰਨੈਲਾਂ ਦੇ ਜਰਨੈਲ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲ ਏਸ ਤਰ੍ਹਾਂ ਦੀਆਂ ਫ਼ਰਿਆਦਾਂ ਲੈ ਕੇ ਆਉਂਦੇ ਸਨ ਅਤੇ ਸੰਤ ਜੀ ਨੇ ਵੀ ਇੱਕ ਲਾਲ ਚੰਦ ਨਾਮੀ ਪੰਡਿਤ ਦੀ ਧੀ ਨੂੰ ਬਦਮਾਸ਼ਾਂ ਕੋਲੋਂ ਛੁਡਵਾ ਕੇ ਓਸ ਪੰਡਿਤ ਦੇ ਹਵਾਲੇ ਕਰਵਾਇਆ ਸੀ । ਓਸ ਤੋਂ ਬਾਅਦ ਵਿੱਚ ਖਾੜਕੂ ਸਿੰਘਾਂ ਕੋਲ ਵੀ ਲੋਕ ਏਹੋ ਜਿਹੀਆਂ ਹੀ ਫ਼ਰਿਆਦਾਂ ਲੈ ਕੇ ਆਉਂਦੇ ਅਤੇ ਗੁਰੂ ਕੇ ਖਾਲਸੇ ਆਪਣੇ ਤਰੀਕੇ ਨਾਲ ਉਨ੍ਹਾਂ ਕੇਸਾਂ ਦਾ ਨਿਪਟਾਰਾ ਕਰਦੇ ਰਹੇ ਸਨ । 
ਹਰ ਕੌਮ ਵਿੱਚ ਹੀ ਦੋ ਤਿੰਨ ਚਾਰ ਬਿਰਤੀਆਂ ਦੇ ਲੋਕ ਹੁੰਦੇ ਹਨ । ਨਾ ਹੀ ਸਾਰੀ ਦੀ ਸਾਰੀ ਕੌਮ ਮਾੜੀ ਹੀ ਹੁੰਦੀ ਅਤੇ ਨਾ ਹੀ ਚੰਗੀ ਹੁੰਦੀ ਹੈ, ਇੱਕ ਦੋ ਜਾਂ ਚਾਰ ਜਣਿਆਂ ਕਰਕੇ ਪੂਰੀ ਦੀ ਪੂਰੀ ਕੌਮ ਨੂੰ ਹੀ ਇੱਕੋ ਰੱਸੇ ਬੰਨ੍ਹ ਦੇਣਾ ਤਾਂ ਫੇਰ ਕਿਸੇ ਵੀ ਕੌਮ ਨਾਲ ਬੇਇਨਸਾਫ਼ੀ ਹੀ ਹੁੰਦੀ ਹੈ । 
ਖਾਲਿਸਤਾਨ । ਖਾਲਸ + ਸਥਾਨ ਖਾਲਸ ਦਾ ਮਤਲਬ ਹੈ ਸ਼ੁੱਧ ਪਿਉਰ ਜਿਸ ਚੀਜ਼ ਵਿੱਚ ਕੋਈ ਵੀ ਮਿਲਾਵਟ ਨਾ ਹੋਵੇ । ਵੇਰਕਾ ਖਾਲਸ ਘਿਓ , ਸੁੱਧ ਖਾਲਸ ਘਿਓ ਏਸ ਤਰਾਂ ਘਿਓ ਦੇ ਡੱਬਿਆਂ ਉੱਤੇ ਵੀ ਲਿਖਿਆ ਹੁੰਦਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਹੈ ਖਾਲਸਾ ਮੇਰੋ ਰੂਪ ਹੈ ਖਾਸ । ਗੁਰੂ ਗੋਬਿੰਦ ਸਿੰਘ ਜੀ ਵੇਲੇ ਹੀ ਖਾਲਸਾ ਸ਼ਬਦ ਪ੍ਰਚਲਿਤ ਨਹੀਂ ਹੋਇਆ ਸੀ ਉਹਨਾਂ ਤੋਂ ਵੀ ਬਹੁਤ ਸਮਾਂ ਪਹਿਲਾਂ ਭਗਤ ਕਬੀਰ ਜੀ ਵੀ ਗੁਰਬਾਣੀ ਵਿੱਚ ਫਰਮਾਉਂਦੇ ਹਨ ਕਿ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਤਿਹ ਜਾਨੀ ॥੪॥੩॥ ਇਹ ਖਾਲਿਸਤਾਨ ਦੀ ਸੰਖੇਪ ਵਿੱਚ ਪ੍ਰੀਭਾਸ਼ਾ ਹੈ । ਬੇਗਮ ਪੁਰਾ ਜਿਥੇ ਸਾਰੇ ਹਿੰਦੂ ਸਿੱਖ ਮੁਸਲਮਾਨ ਇਸਾਈ ਜੈਨੀ ਬੋਧੀ ਪਾਰਸੀ ਸੁਖੀ ਵਸਣਗੇ, ਜਿੱਥੇ ਊਚ ਨੀਚ ਦਾ ਭੇਦ ਭਾਵ ਨਹੀਂ ਹੋਵੇਗਾ ਓਸ ਨੂੰ ਖਾਲਿਸਤਾਨ ਕਿਹਾ ਜਾਵੇਗਾ । ਭਾਵੇਂ ਕਿ ਹਿੰਦੋਸਤਾਨ ਨੇ ਆਪਣੇ ਜੁੱਤੀ ਚੱਟ ਮੀਡੀਏ ਰਾਹੀਂ ਖਾਲਿਸਤਾਨ ਨੂੰ ਅੱਜ ਹਊਆ ਬਣ ਕੇ ਦੁਨੀਆਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ । 
ਹਿੰਦੋਸਤਾਨ । ਹਿੰਦੂ + ਸਥਾਨ ਹਿੰਦੂਆਂ ਦਾ ਅਸਥਾਨ । ਵੈਸੇ ਏਸ ਦੇਸ਼ ਦਾ ਨਾਮ ਭਾਰਤ ਜਾਂ ਇੰਡੀਆ ਹੈ । ਰਾਜੇ ਦਸਰਥ ਦੇ ਪੁੱਤਰ ਅਤੇ ਸ੍ਰੀ ਰਾਮ ਚੰਦਰ ਜੀ ਦੇ ਭਰਾ ਭਰਥ ਦੇ ਨਾਮ ਤੋਂ ਏਸ ਦੇਸ਼ ਦਾ ਨਾਮ ਭਾਰਤ ਪਿਆ ਹੋਇਆ ਹੈ । ਇੰਡੀਆ ਨਾਮ ਏਸ ਦੇਸ਼ ਨੂੰ ਅੰਗਰੇਜ਼ਾਂ ਨੇ ਦਿੱਤਾ ਸੀ । ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਕਸਰ ਹੀ ਕਿਹਾ ਕਰਦੇ ਸਨ ਕਿ ਹਿੰਦੂ ਫਾਰਸੀ ਦਾ ਸ਼ਬਦ ਹੈ , ਫਾਰਸੀ ਭਾਸ਼ਾ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਹਨ, ਏਸ ਦਾ ਮਤਲਬ ਹੈ ਕਿ ਹਿੰਦੋਸਤਾਨ ਦਾ ਮਤਲਬ ਬਣਦਾ ਹੈ ਚੋਰਾਂ ਦਾ ਅਸਥਾਨ , ਚੋਰਾਂ ਦਾ ਦੇਸ਼ । ਏਸ ਵਿੱਚ ਅੱਤਕਥਨੀ ਵੀ ਕੋਈ ਨਹੀਂ ਹੈ । ਜੂਨ 1984 ਦੇ ਹਮਲੇ ਵਿੱਚ ਦੇਸ਼ ਹਿੰਦੋਸਤਾਨ ਦੀਆਂ ਫੌਜਾਂ ਸਾਡੇ ਦੇਸ਼ ਪੰਜਾਬ ਦਾ ਬਹੁਤ ਕੁੱਝ ਚੋਰੀ ਕਰਕੇ ਨਾਲ ਲੈ ਗਈਆਂ ਸਨ । ਨਵੰਬਰ 1984 ਵਿੱਚ ਵੀ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਨੂੰ ਮਾਰਨ ਦੇ ਨਾਲ ਨਾਲ ਹਿੰਦੂ ਭੀੜਾਂ ਨੇ ਸਿੱਖਾਂ ਦੇ ਘਰਾਂ ਵਿੱਚੋਂ ਟੈਲੀਵੀਜ਼ਨ ਫਰਿਜਾਂ ਕੂਲਰ ਅਤੇ ਹੋਰ ਕੀਮਤੀ ਸਮਾਨ ਵੀ ਚੋਰੀ ਕਰ ਲਿਆ ਸੀ । ਮਿ੍ਰਤਕ ਸਿੱਖਾਂ ਦੀਆਂ ਘੜੀਆਂ ਅਤੇ ਹੋਰ ਕੀਮਤੀ ਸਮਾਨ ਵੀ ਚੋਰੀ ਕਰ ਲਿਆ ਸੀ । ਨੀਰਵ ਮੋਦੀ , ਵਿਜੇ ਮਾਲੀਆ ਵਰਗੇ ਚੋਰਾਂ ਨੇ ਦੇਸ਼ ਦਾ ਅਰਬਾਂ ਰੁਪਿਆ ਚੋਰੀ ਕਰ ਲਿਆ ਤੇ ਫੁਰਰ ਹੋ ਗਏ । 
ਖੈਰ,ਪਿਛਲੇ ਕੁੱਝ ਮਹੀਨਿਆਂ ਤੋਂ ਦੇਸ਼ ਭਾਰਤ ਦੇ ਅੰਦਰ ਅਤੇ ਭਾਰਤ ਵਲੋਂ ਸੰਨ 1947 ਤੋਂ ਗੁਲਾਮ ਬਣਾ ਕੇ ਰੱਖੇ ਗਏ ਦੇਸ਼ ਪੰਜਾਬ ( ਖਾਲਿਸਤਾਨ) ਵਿੱਚ ਪੇਪਰਾਂ ਦੇ ਲੀਕ ਹੋਣ ਦਾ ਮੁੱਦਾ ਗਰਮਾਇਆ ਹੋਇਆ ਹੈ । ਜਦੋਂ ਅਸੀਂ 1984 ਵਿੱਚ ਸਰਕਾਰੀ ਹਾਈ ਸਕੂਲ ਹੁਸ਼ਿਆਰਪੁਰ ਵਿੱਚ ਦਸਵੀਂ ਦੇ ਪੱਕੇ ਪੇਪਰ ਦੇਣੇ ਸਨ ਤਾਂ ਸਾਡਾ ਵੀ ਪਹਿਲਾ ਹੀ ਅੰਗਰੇਜ਼ੀ ਦਾ ਪੇਪਰ ਵੀ ਲੀਕ ਹੋਣ ਕਰਕੇ ਰੱਦ ਹੋ ਗਿਆ ਸੀ । ਖੈਰ ਏਥੇ ਭਰਿਸ਼ਟ ਪ੍ਰਬੰਧਾਂ ਵਿੱਚ ਨਕਲਾਂ ਮਰਵਾਉਣੀਆਂ ਤੇ ਪੇਪਰ ਲੀਕ ਹੋਣੇ ਆਮ ਗੱਲ ਹੀ ਹੈ । ਸਾਡੇ ਸਮੇਂ ਸ਼ੋਸ਼ਲ ਮੀਡੀਆ ਨਹੀਂ ਸੀ ਤੇ ਅੱਜ ਸ਼ੋਸ਼ਲ ਮੀਡੀਆ ਹੋਣ ਕਰਕੇ ਰੌਲਾ ਜਲਦੀ ਅਤੇ ਜਿਆਦਾ ਪੈ ਜਾਂਦਾ ਹੈ ਅਤੇ ਪੈਣਾ ਵੀ ਚਾਹੀਦਾ ਹੈ । 
ਹੁਣ ਏਹਦੇ ਵਿੱਚ ਹਿੰਦੂ ਸਿੱਖ ਮੁਸਲਿਮ ਇਸਾਈ ਵਾਲਾ ਤਾਂ ਕੋਈ ਰੌਲਾ ਹੀ ਨਹੀਂ ਹੈ । ਨੀਟ ਦੀ ਪ੍ਰੀਖਿਆ ਜੋ ਕਿ ਸੁਣਿਆਂ ਹੈ ਕਿ ਬਹੁਤ ਔਖੀ ਹੁੰਦੀ ਹੈ, ਅਸੀਂ ਤਾਂ ਏਹਨਾਂ ਪੜ੍ਹੇ ਲਿਖੇ ਨਹੀਂ ਹਾਂ, ਸਾਡੀਆਂ ਤਾਂ ਬੀ ਕਾਮ ਤੋਂ ਬਾਅਦ ਬਰੇਕਾਂ ਲੱਗ ਗਈਆਂ ਸਨ , ਕਿਉਂਕਿ ਖਾੜਕੂ ਸੰਘਰਸ਼ ਦੀ ਪੜ੍ਹਾਈ ਸ਼ੁਰੂ ਹੋ ਗਈ ਸੀ , ਤੇ ਨੀਟ ਦਾ ਅਤੇ ਹੋਰ ਪੇਪਰਾਂ ਦੇ ਲੀਕ ਹੋਣ ਕਰਕੇ ਬੀਜੇਪੀ ਦੀ ਸਰਕਾਰ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਲਈ ਦਿੱਲੀ ਦੇ ਜੰਤਰ ਮੰਤਰ ਵਾਲੀ ਜਗ੍ਹਾ ਤੇ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਧਰਨਾ ਲਾਇਆ ਹੋਇਆ ਸੀ । ਬੀਜੇਪੀ ਸਰਕਾਰ ਵਲੋਂ ਕੋਈ ਵੀ ਸੁਣਵਾਈ ਨਾ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਸੰਗਠਨਾਂ ਅਤੇ ਨਵੀਂ ਪੂੰਗਰੀ ਸਿਆਸੀ ਕੌਕਰੋਚ ਜਨਤਾ ਪਾਰਟੀ ਦੇ ਵਰਕਰਾਂ ਨੇ 20-07-2026 ਨੂੰ ਦੇਸ਼ ਦੀ ਪਾਰਲੀਮੈਂਟ ਦਾ ਘਿਰਾਓ ਕਰਨ ਦਾ ਸੱਦਾ ਦੇ ਕੇ ਤੇ ਪਾਰਲੀਮੈਂਟ ਵੱਲ ਨੂੰ ਕੂਚ ਕਰ ਦਿੱਤਾ ਸੀ । 
ਹੁਣ ਵੱਡੇ ਸਾਹਬ ਦੇਸ਼ ਦੇ ਸਾਰੇ ਚੋਰਾਂ ਦੇ ਸਰਦਾਰ ਪ੍ਰਧਾਨ ਮੰਤਰੀ ਅਤੇ ਬਾਕੀ ਦੇ ਛੋਟੇ ਮੋਟੇ ਚੋਰ ਹੋਰੀਂ ਥੋੜੀ ਇਹ ਬੇਇੱਜ਼ਤੀ ਬਰਦਾਸ਼ਤ ਕਰਦੇ ਹਨ । ਦਿੱਲੀ ਹੈ , ਚੋਰਸਥਾਨ ਦੀ ਰਾਜਧਾਨੀ ਹੈ। ਜਿੱਥੋਂ ਸਾਰਾ ਦੇਸ਼ ਚੱਲਦਾ ਹੈ , ਜਿੱਥੋਂ ਘੱਟ ਗਿਣਤੀ ਕੌਮਾਂ ਨੂੰ ਕੁਚਲਣ ਦੇ ਹੁਕਮ ਜਾਰੀ ਹੁੰਦੇ ਹਨ, ਜਿੱਥੋਂ ਸਿੱਖਾਂ ਨੂੰ ਅਤੇ ਹਰ ਘੱਟ ਗਿਣਤੀ ਕੌਮਾਂ ਦੇ ਬਸ਼ਿੰਦਿਆਂ ਨੂੰ ਕਤਲ ਕਰਨ ਵਾਲੀ ਮਸ਼ੀਨ ਚੱਲਦੀ ਹੈ । ਦੁਨੀਆਂ ਭਰ ਦਾ ਮੀਡੀਆ ਓਥੇ ਹਰ ਸਮੇਂ ਮੌਜੂਦ ਰਹਿੰਦਾ ਹੈ, ਏਸ ਕਰਕੇ ਦੇਸ਼ ਦੀਆਂ ਗੁੰਡਾ ਫੋਰਸਾਂ ਨੂੰ ਦੇਸ਼ ਦੇ ਭਵਿੱਖ, ਦੇਸ਼ ਦੇ ਵਿਦਿਆਰਥੀਆਂ ਬੱਚਿਆਂ ਬੱਚੀਆਂ ਉੱਤੇ ਸਰਦਾਰ ਸਰਬਜੀਤ ਸਿੰਘ ਘੁਮਾਣ ਉੱਘੇ ਖਾਲਿਸਤਾਨੀ ਚਿੰਤਕ ਅਤੇ ਲਿਖਾਰੀ ਜੀ ਦੇ ਕਹਿਣ ਵਾਂਗ ਹਿੰਦੋਸਤਾਨੀ ਡੰਡਾ ਵਰ੍ਹਾਉਣ ਦੇ ਹੁਕਮ ਚਾਹੜ ਦਿੱਤੇ ਗਏ , ਅਤੇ ਹਿੰਦੋਸਤਾਨੀ ਫੋਰਸਾਂ, ਦਿੱਲੀ ਪੁਲਿਸ ਨੇ ਮੁੰਡੇ ਕੁੜੀਆਂ ਅਤੇ ਨਾਬਾਲਗ ਬੱਚੇ ਬੱਚੀਆਂ ਨੂੰ ਵੀ ਨਹੀਂ ਬਖਸ਼ਿਆ । ਹੱਕ ਮੰਗਣ ਉੱਤੇ ਸੱਚ ਬੋਲਣ ਉੱਤੇ ਏਸ ਤਰ੍ਹਾਂ ਹੀ ਹਿੰਦੋਸਤਾਨੀ ਡੰਡਾ ਫਿਰਦਾ ਹੈ ਜੀ , ਏਸ ਤੋਂ ਅੱਗੇ ਦੇਸ਼ ਧਰੋਹ ਦੇ ਕੇਸ ਪਾ ਕੇ ਦਹਾਕਿਆਂ ਤੱਕ ਜੇਲ੍ਹਾਂ ਵਿੱਚ ਹੱਕ ਮੰਗਣ ਵਾਲਿਆਂ ਨੂੰ ਡੱਕ ਦਿੱਤਾ ਜਾਂਦਾ ਹੈ ਅਤੇ ਏਸ ਤੋਂ ਵੀ ਅੱਗੇ ਜਾ ਕੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਸਿੱਖਾਂ ਵਾਂਗ ਜਾਨੋ ਮਾਰ ਕੇ ਲਾਸ਼ ਬਣਾ ਕੇ ਜਾਂ ਤਾਂ ਨਹਿਰਾਂ ਦਰਿਆਵਾਂ ਵਿੱਚ ਰੋੜ੍ਹ ਦਿੱਤਾ ਜਾਂਦਾ ਹੈ ਜਾਂ ਅਣਪਛਾਤਾ ਜਾਂ ਲਾਵਾਰਿਸ ਕਹਿ ਕੇ ਸਾੜ ਦਿੱਤਾ ਜਾਂਦਾ ਹੈ । 
ਹਿੰਦੋਸਤਾਨ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਹੈ ਜਾਂ ਕੋਈ ਨਜਾਇਜ ਜੁਲਮ ਹੁੰਦਾ ਤਾਂ ਸਭ ਨੂੰ ਸਿੱਖ ਪੰਜਾਬੀ ਅਤੇ ਖਾਲਿਸਤਾਨੀ ਅੱਤਵਾਦੀ ਹੀ ਯਾਦ ਆਉਂਦੇ ਹਨ । ਹਿੰਦੋਸਤਾਨੀ ਫੋਰਸਾਂ ਵੱਲੋਂ ਦੇਸ਼ ਭਰ ਦੇ ਵਿਦਿਆਰਥੀਆਂ ਉੱਪਰ ਕੀਤੇ ਗਏ ਅੱਤਿਆਚਾਰਾਂ ਦੀ ਖਬਰਾਂ ਅਤੇ ਫੋਟੋਆਂ ਪੂਰੇ ਸੰਸਾਰ ਵਿੱਚ ਘਰ ਘਰ ਪਹੁੰਚ ਗਈਆਂ ਹਨ । ਫੇਰ ਇਹ ਆਵਾਜ਼ ਉੱਠੀ ਕਿ ਸਿੱਖਾਂ ਅਤੇ ਪੰਜਾਬੀਆਂ ਅਤੇ ਖਾਲਿਸਤਾਨੀ ਅੱਤਵਾਦੀਆਂ ਤੋਂ ਬਿਨਾਂ ਹਿੰਦੋਸਤਾਨੀ ਫੋਰਸਾਂ ਨੇ ਸੂਤ ਨਹੀਂ ਆਉਣਾ । ਫੇਰ ਸਿੱਖ ਅਤੇ ਪੰਜਾਬੀ ਆਪਣੇ ਸੁਭਾਅ ਮੁਤਾਬਿਕ ਉੱਥੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ । ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ । ਜਰੂਰੀ ਵਸਤਾਂ ਪਾਣੀ ਲੰਗਰ ਅਤੇ ਦਵਾਈਆਂ ਦੇ ਲੰਗਰ ਲਗਾ ਦਿੱਤੇ ਗਏ । ਏਸ ਦੌਰਾਨ ਹਿੰਦੂ ਘਰਾਂ ਦੇ ਹੀ ਬੱਚੇ ਬੱਚੀਆਂ ਨੇ ਜਦੋਂ ਹਿੰਦੂ ਮੰਦਿਰਾਂ ਜਿਵੇਂ ਕਿ ਇੱਕ ਹਨੂੰਮਾਨ ਮੰਦਰ ਵਿੱਚ ਸ਼ਰਨ ਲੈਣੀ ਚਾਹੀ , ਪਰ ਦਿੱਲੀ ਦੇ ਸਾਰੇ ਹੀ ਹਿੰਦੂ ਮੰਦਿਰਾਂ ਦੇ ਦਰਵਾਜ਼ੇ ਵਿਦਿਆਰਥੀਆਂ ਲਈ ਹਿੰਦੂ ਪਾਂਡਿਆਂ ਵਲੋਂ ਬੰਦ ਕਰ ਦਿੱਤੇ ਗਏ ਅਤੇ ਸਿੱਖਾਂ ਦੇ ਖਾਲਿਸਤਾਨੀ ਅੱਤਵਾਦੀਆਂ ਦੇ ਗੁਰਦੁਆਰਿਆਂ ਨੇ ਵਿਦਿਆਰਥੀਆਂ ਦੀ ਹਿਫ਼ਾਜ਼ਤ ਵੀ ਕੀਤੀ ਬਚਾਅ ਵੀ ਕੀਤਾ ਅਤੇ ਲੰਗਰ ਪਾਣੀ ਅਤੇ ਦਵਾਈਆਂ ਦਾ ਵੀ ਪ੍ਰਬੰਧ ਕਰ ਕੇ ਦਿੱਤਾ । ਏਸ ਦੌਰਾਨ ਕਾਫੀ ਪੁਲੀਸ ਵਾਲੇ ਜਖਮੀ ਹੋਏ ਦੱਸੇ ਜਾਂਦੇ ਹਨ । ਏਸ ਕਰਕੇ ਸਿੱਖਾਂ ਪੰਜਾਬੀਆਂ ਅਤੇ ਖਾਲਿਸਤਾਨੀ ਅੱਤਵਾਦੀਆਂ ਤੋਂ ਬਿਨਾਂ ਏਸ ਦੇਸ਼ ਦਾ ਗੁਜਾਰਾ ਕਤਈਂ ਵੀ ਨਹੀਂ ਹੋ ਸਕਦਾ ਜੀ । 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)