ਆਮ ਆਦਮੀ ਪਾਰਟੀ ਵਿਕਾਸ ਦੇ ਕਰਵਾਏ ਗਏ ਕੰਮਾਂ ਸਦਕਾ ਅਗਲੀਵਾਰ ਚੋਣਾਂ ਵਿਚ ਵੋਟਾਂ ਦੀ ਦਾਅਵੇਦਾਰ ਬਣੀ ਹੈ।
- ਰਾਜਨੀਤੀ
- 27 Jul, 2026 05:05 AM (Asia/Kolkata)
ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਜੋ ਕੰਮ 70 ਸਾਲਾਂ ਵਿਚ ਨਹੀਂ ਕਰਵਾ ਸਕੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਵਾਏ ਹਨ |
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਦੇ ਕੰਮਾਂ ਸਦਕਾ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਲੋਕਾਂ ਦੀ ਵੋਟ ਦੇ ਹੱਕਦਾਰ ਬਣ ਗਏ ਹਾਂ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਮੁਛੱਲ ਵਿਖੇ ਲੋਕ ਮਿਲਣੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਕਾਗਜੀ ਕਾਰਵਾਈ ਦਫਤਰਾਂ ਦੀ ਖਜਲ ਖੁਆਰੀ ਤੋਂ ਬਿਨਾਂ ਕਿਸੇ ਜਾਤੀ ਸਿਆਸੀ ਵਿਤਕਰੇ ਤੋਂ ਬਿਨਾਂ ਹਰ ਵਰਗ ਨੂੰ ਘਰੇਲੂ ਵਰਤੋਂ ਲਈ 600 ਯੂਨਿਟ ਫਰੀ ਬਿਜਲੀ ਦਿਤੀ ਗਈ।ਹੁਣ ਕਿਸੇ ਵੀ ਕਿਸਾਨ ਨੂੰ ਰਾਤਾਂ ਨੂੰ ਜਾਗਣਾ ਨਹੀਂ ਪੈਂਦਾ ਸਵੇਰੇ 9 ਵਜੇ ਤੋਂ 5 ਵਜੇ ਤੱਕ ਬਿਜਲੀ ਦਿਤੀ ਜਾ ਰਹੀ ਹੈ।ਧੀਆਂ ਭੈਣਾਂ ਸਤਿਕਾਰ ਯੋਜਨਾਂ ਅਧੀਨ ਹਰ ਇਕ ਦੇ ਖਾਤੇ ਵਿਚ 1000 ਅਤੇ 1500 ਰੁਪੈ ਗਰੀਬ ਦਲਿਤ ਬੀਬੀਆਂ ਦੇ ਖਾਤਿਆਂ ਵਿਚ ਪਾ ਦਿਤੇ ਗਏ ਹਨ।ਜੋ ਫਾਰਮ ਭਰਨ ਵਿਚ ਦੇਰੀ ਹੋਣ ਕਾਰਣ ਰਹਿ ਗਏ ਬਹੁਤ ਜਲਦੀ ਪਾ ਦਿਤੇ ਜਾਣਗੇ।ਇਲਾਕੇ ਦੀਆਂ ਸਾਰੀਆਂ ਸੜਕਾਂ ਪੱਕੀਆਂ ਕਰ ਦਿਤੀਆਂ ਗਈਆਂ ਹਨ।ਰਹਿੰਦੀਆਂ ਵੀ ਬਹੁਤ ਜਲਦੀ ਹੋ ਜਣਗੀਆਂ।ਪਿੰਡ ਮੁਛੱਲ ਦੇ ਬਾਬਾ ਜੀਵਨ ਸਿੰਘ ਧਰਮਸ਼ਾਲਾ ਅਤੇ ਬਾਬਾ ਗੋਦਰਸ਼ਾਹ ਲਈ ਦੋ ਦੋ ਲੱਖ ਰੁਪੈ ਦਿਤੇ ਜਾਣ ਦਾ ਐਲਾਨ ਕੀਤਾ ਗਿਆ।ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮੁਖ ਰੱਖ ਕੇ ਬਲਾਕ ਜੰਡਿਆਲਾ ਦੇ ਪ੍ਰਧਾਨ ਸਵਿੰਦਰ ਸਿੰਘ ਮੁਛੱਲ ਦੀ ਪ੍ਰੇਰਨਾ ਸਦਕਾ 73 ਪ੍ਰਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਰਭਜਨ ਸਿੰਘ ਈ ਟੀ ਓ ਵੱਲੋ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਦਿਆਂ ਪਾਰਟੀ ਵੱਲੋਂ ਪੂਰਾ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ ਗਿਆ।ਇਸ ਸਮੇਂ ਪ੍ਰਮੁਖ ਆਗੂ ਬੀਬੀ ਸੁਹਿੰਦਰ ਕੌਰ, ਬਲਾਕ ਪ੍ਰਧਾਨ ਹਰਪਾਲ ਸਿੰਘ ਚੌਹਾਨ, ਸਵਿੰਦਰ ਸਿੰਘ ਮੁਛੱਲ,ਸਰਪੰਚ ਗੁਰਮੁਖ ਸਿੰਘ ਸਰਜਾ, ਇਕਬਾਲ ਸਿੰਘ ਚਾਹਲ ਕੋਆਰਡੀਨੇਟਰ,ਪ੍ਰਦੀਪ ਸਿੰਘ ਖਾਲਸਾ,ਗੁਰਪੰਥ ਸਿੰਘ,ਬਾਊ ਗਿਲ,ਗੁਰਦੀਪ ਸਿੰਘ, ਸਰਬਜੀਤ ਸਿੰਘ ਗਿਲ,ਕਸ਼ਮੀਰ ਸਿੰਘ ਗਿਲ,ਸੁਚਾ ਸਿੰਘ, ਮਨਜੀਤ ਸਿੰਘ ਬਾਬਾ,ਆਦਿ ਹਾਜ਼ਰ ਸਨ।
Leave a Reply