ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਤੋਂ ਤਿੰਨ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਹੋਈਆਂ ਰਵਾਨਾ
- ਰਾਜਨੀਤੀ
- 19 Aug, 2026 04:05 PM (Asia/Kolkata)
ਆਮ ਆਦਮੀ ਪਾਰਟੀ ਲਈ ਸੀਨੀਅਰ ਸਿਟੀਜਨ ਦੀਆਂ ਖੁਸ਼ੀਆਂ ਅਤੇ ਤਸੱਲੀਆਂ ਹੀ ਲਈ ਸੁਖਦ ਭਰੀ ਸਫਲਤਾ : ਵਿਧਾਇਕ ਕੁਲਵੰਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੇ ਸੀਨੀਅਰ ਸਿਟੀਜਨ ਦੇ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਮਹਾਲੀ ਤੋਂ ਅੱਜ 3 ਹੋਰ ਬੱਸਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਦੇ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਬੱਸਾਂ ਗੁਰਦੁਆਰਾ ਸੈਕਟਰ-78, ਸੈਕਟਰ-66 ਅਤੇ ਪਿੰਡ ਸਫੀਪੁਰ ਤੋਂ ਰਵਾਨਾ ਹੋਈਆਂ। ਸ਼ਰਧਾਲੂਆਂ ਨਾਲ ਭਰੀਆਂ ਇਹ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ, ਰਾਮ ਤੀਰਥ ਬਾਲਮੀਕੀ ਮੰਦਰ, ਬਾਘਾ ਬਾਰਡਰ ਅਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਕਰਕੇ ਵਾਪਸ ਪਰਤਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਯਾਤਰਾ ਨੂੰ ਲੈ ਕੇ ਜਿੱਥੇ ਰਜਿਸਟਰੇਸ਼ਨ ਕਰਵਾਉਣ ਨੂੰ ਲੈ ਕੇ ਸੰਗਤਾਂ ਦੇ ਵਿੱਚ ਮੰਗ ਵੱਧਦੀ ਜਾ ਰਹੀ ਉੱਥੇ ਸੰਗਤਾਂ ਵਿੱਚ ਪਾਇਆ ਜਾ ਰਿਹਾ ਉਤਸ਼ਾਹ ਵੀ ਵੇਖਿਆ ਹੀ ਬਣਦਾ ਹੈ। ਜਿੱਥੇ ਪਹਿਲਾ-ਪਹਿਲ ਲੋਕਾਂ ਨੂੰ ਇਸ ਯਾਤਰਾ ਨੂੰ ਲੈ ਕੇ ਬਹੁਤਾ ਉਤਸ਼ਾਹ ਨਹੀਂ ਸੀ, ਪਰ ਜਿਉਂ-ਜਿਉਂ ਇਸ ਯਾਤਰਾ ਤੋਂ ਪਰਤਣ ਉਪਰੰਤ ਸੰਗਤ ਆਪਣੇ ਸੰਗੀ-ਸਾਥੀਆਂ ਨਾਲ ਅਤੇ ਰਿਸ਼ਤੇਦਾਰ-ਕੁੜਮਾਚਾਰੀ ਦੇ ਨਾਲ ਆਪਣਾ ਅਨੁਭਵ ਸਾਂਝਾ ਕਰਦੇ ਜਾ ਰਹੇ ਹਨ, ਤਿਉਂ- ਤਿਉਂ ਲੋਕਾਂ ਨੂੰ ਇਸ ਯਾਤਰਾ ਨੂੰ ਲੈ ਕੇ ਸੁਖਦ ਮਹਿਸੂਸ ਹੋ ਰਿਹਾ ਹੈ। ਉਹ ਯਾਤਰਾ ਤੇ ਜਾਣ ਦੇ ਲਈ ਰਜਿਸਟਰੇਸ਼ਨ ਕਰਵਾ ਰਹੇ ਹਨ, ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਨੂੰ ਲੈ ਕੇ ਸਾਡੇ ਲਈ ਇੱਕ ਸੁਖਦ ਭਰੀ ਖਬਰ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਕੋਈ ਆਪਣੇ ਅਕੀਦੇ ਦੇ ਮੁਤਾਬਿਕ ਗੁਰਦੁਆਰਾ ਸਾਹਿਬ ਅਤੇ ਮੰਦਰ ਜਾ ਕੇ ਨਤਮਸਤਕ ਹੁੰਦਾ ਹੈ। ਉਪਰੰਤ ਉਹ ਰਾਮ ਤੀਰਥ ਵਾਲਮੀਕੀ ਮੰਦਰ ਅਤੇ ਫਿਰ ਵਾਹਗਾ ਬਾਰਡਰ ਅਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਕਰਨ ਦੇ ਲਈ ਸ਼ਰਧਾਲੂ ਸੰਗਤ ਰੂਪ ਵਿੱਚ ਜਾਂਦੇ ਹਨ। ਇਸ ਪੂਰੀ ਯਾਤਰਾ ਦੇ ਦੌਰਾਨ ਸੀਨੀਅਰ ਸਿਟੀਜਨ ਦੀ ਸਹੂਲਤ ਦੇ ਲਈ ਜਿੱਥੇ ਡਾਕਟਰ ਦੀ ਟੀਮ ਅਤੇ ਗਾਈਡਰ ਵੀ ਮੌਜੂਦ ਰਹਿੰਦਾ ਹੈ ਤਾਂ ਕਿ ਉਹ ਇਹਨਾਂ ਇਤਿਹਾਸਿਕ ਗੁਰਧਾਮਾਂ ਦੇ ਬਾਰੇ ਵਿੱਚ ਵਿਸਥਾਰਥ ਜਾਣਕਾਰੀ ਸੀਨੀਅਰ ਸਿਟੀਜਨ ਨੂੰ ਉਪਲਬਧ ਕਰਵਾ ਸਕੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਨੇ ਦੱਸਿਆ ਕਿ ਇਸ ਯਾਤਰਾ 'ਤੇ ਜਾਣ ਦੇ ਦੌਰਾਨ ਸ਼ਰਧਾਲੂਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਨਾਲ ਯਾਤਰਾ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ ਜਾਂਦੇ ਹਨ ਅਤੇ ਸੀਨੀਅਰ ਸਿਟੀਜਨ ਦੀ ਤਰਫੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪ੍ਰਸਿੱਧ ਸਮਾਜ ਸੇਵੀ-ਕੁਲਦੀਪ ਸਿੰਘ ਸਮਾਣਾ, ਮੋਹਾਲੀ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਸੀਨੀਅਰ ਆਪ ਆਗੂ ਅਕਬਿੰਦਰ ਸਿੰਘ ਗੋਸਲ, ਅਮਰਜੀਤ ਸਿੰਘ ਸਿੱਧੂ, ਕਰਮਜੀਤ ਕੌਰ-ਕੌਂਸਲਰ,, ਜਗਦੀਸ਼ ਸਿੰਘ ਗਿੱਲ ਲਖਨੌਰ, ਗਿਆਨ ਕੌਰ ਸਰਪੰਚ ਸਫੀਪੁਰ, ਕਰਮਜੀਤ ਸਿੰਘ ਕਾਲਾ ਸਫੀਪੁਰ, ਦਵਿੰਦਰ ਸਿੰਘ ਸਰਪੰਚ, ਕਰਮਜੀਤ ਕੁਮਾਰ ਬਿੱਟੂ ਸਰਪੰਚ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ, ਨਵਤੇਜ ਸਿੰਘ, ਗੁਰਧਿਆਨ ਸਿੰਘ, ਹਰਬਚਨ ਸਿੰਘ ਗਰੇਵਾਲ ਵੀ ਹਾਜ਼ਰ ਸਨ।
Leave a Reply