ਤਰਸਿੱਕਾ ਪੁਲਿਸ ਵੱਲੋਂ ਨਜਾਇਜ਼ ਪਿਸਤੌਲਾਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
- ਅਪਰਾਧ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਤਾਂਗਰਾ ਦੇ ਇੰਚਾਰਜ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਥਾਣਾ ਤਰਸਿੱਕਾ ਦੀ ਪੁਲਿਸ ਟੀਮ (ਏ.ਐੱਸ.ਆਈ. ਨਰਿੰਦਰ ਪਾਲ ਸਿੰਘ, ਏ.ਐੱਸ.ਆਈ. ਸੁਰਜੀਤ ਸਿੰਘ, ਸੀ.ਟੀ. ਰਫ਼ੀਕ ਮੁਹੰਮਦ, ਸੀ.ਟੀ. ਹਰਵਿੰਦਰ ਸਿੰਘ, ਪੀ.ਐੱਚ.ਜੀ. ਗੁਰਪ੍ਰੀਤ ਸਿੰਘ) ਇਲਾਕੇ ਵਿੱਚ ਗਸ਼ਤ ਅਤੇ ਚੈਕਿੰਗ ਦੌਰਾਨ ਸਰਕਾਰੀ ਗੱਡੀ (PB65-BH-1822) 'ਤੇ ਜੱਬੋਵਾਲ, ਤਾਂਗਰਾ ਤੋਂ ਹੁੰਦੇ ਹੋਏ ਪਿੰਡ ਮੁੱਛਲ ਵੱਲ ਜਾ ਰਹੀ ਸੀ।
ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨੈਸ਼ਨਲ ਹਾਈਵੇ ਤੋਂ ਪਿੰਡ ਮੁੱਛਲ ਨੂੰ ਮੁੜਨ ਲੱਗੀ, ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ (ਸਪਲੈਂਡਰ, ਰੰਗ ਕਾਲਾ, ਨੰਬਰ PB-02-A-7386) 'ਤੇ ਦੋ ਨੌਜਵਾਨ ਸਵਾਰ ਆਉਂਦੇ ਦਿਖਾਈ ਦਿੱਤੇ। ਪੁਲਿਸ ਦੀ ਗੱਡੀ ਦੇਖ ਕੇ ਦੋਵੇਂ ਨੌਜਵਾਨ ਘਬਰਾ ਗਏ ਅਤੇ ਮੋਟਰਸਾਈਕਲ ਸਟਾਰਟ ਕਰਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਟੀਮ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਗੱਡੀ ਰੋਕ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਵਾਂ ਨੂੰ ਕਾਬੂ ਕਰ ਲਿਆ।
ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਰਵਿੰਦਰ ਸਿੰਘ ਉਰਫ਼ ਹੈਪੀ (ਪੁੱਤਰ ਸਵ: ਸਤਨਾਮ ਸਿੰਘ) ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ (ਪੁੱਤਰ ਸਵ: ਪੀਰਾ ਸਿੰਘ), ਦੋਵੇਂ ਵਾਸੀ ਗੁਰੂ ਨਾਨਕ ਕਲੋਨੀ, ਨੇੜੇ ਸ਼ਰਮਾ ਡੇਅਰੀ, ਘਣੂਪੁਰ ਕਾਲੇ, ਥਾਣਾ ਛੇਹਰਟਾ (ਜ਼ਿਲ੍ਹਾ ਅੰਮ੍ਰਿਤਸਰ) ਵਜੋਂ ਹੋਈ ਹੈ।
ਪੁਲਿਸ ਟੀਮ ਨੇ ਮੌਕੇ 'ਤੇ ਈ-ਸਾਕਸ਼ੀ (e-Sakshya) ਐਪ ਦੀ ਵਰਤੋਂ ਕਰਦਿਆਂ ਜਦੋਂ ਦੋਵਾਂ ਦੀ ਤਲਾਸ਼ੀ ਲਈ, ਤਾਂ:
1 ਰਵਿੰਦਰ ਸਿੰਘ ਉਰਫ਼ ਹੈਪੀ ਦੇ ਡੱਬ ਵਿੱਚੋਂ ਇੱਕ .30 ਬੋਰ ਪਿਸਤੌਲ (ਸਿਲਵਰ ਤੇ ਬਲੈਕ ਰੰਗ, ਜਿਸ 'ਤੇ 'AL KHAIR SPECIAL MODIFIEDCAL-30 BORE PISTOL' ਲਿਖਿਆ ਹੋਇਆ ਸੀ) ਸਮੇਤ ਮੈਗਜ਼ੀਨ ਅਤੇ 2 ਜ਼ਿੰਦਾ ਰੌਂਦ (.30 ਬੋਰ) ਬਰਾਮਦ ਹੋਏ।
2 ਅਰਸ਼ਦੀਪ ਸਿੰਘ ਉਰਫ਼ ਅਰਸ਼ ਦੇ ਡੱਬ ਵਿੱਚੋਂ ਵੀ ਇੱਕ ਰੂਗਰ ਪਿਸਤੌਲ (ਸਿਲਵਰ ਤੇ ਬਲੈਕ ਰੰਗ, ਜਿਸ ਦੇ ਬੱਟ 'ਤੇ 'RUGER' ਲਿਖਿਆ ਹੋਇਆ ਸੀ) ਸਮੇਤ ਮੈਗਜ਼ੀਨ ਬਰਾਮਦ ਹੋਇਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਖ਼ਿਲਾਫ਼ ਥਾਣਾ ਤਰਸਿੱਕਾ ਵਿਖੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਅਸਲਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ।
Leave a Reply