ਬੱਬਰ ਖ਼ਾਲਸਾ (ਜਰਮਨੀ) ਨਾਲ ਸੰਬੰਧਤ ਕਥਿਤ ਮੈਂਬਰ ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਖਾੜਕੂ ਕਹਿ ਕੇ ਭਾਰਤ ਸਰਕਾਰ ਨੂੰ ਕਾਰਵਾਈ ਕਰਨ ਲਈ ਮੁੜ ਲਿਖੀ ਚਿੱਠੀ

ਬੱਬਰ ਖ਼ਾਲਸਾ (ਜਰਮਨੀ) ਨਾਲ ਸੰਬੰਧਤ ਕਥਿਤ ਮੈਂਬਰ ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਖਾੜਕੂ ਕਹਿ ਕੇ ਭਾਰਤ ਸਰਕਾਰ ਨੂੰ ਕਾਰਵਾਈ ਕਰਨ ਲਈ ਮੁੜ ਲਿਖੀ ਚਿੱਠੀ

ਅਖੇ ਰਣਜੀਤ ਸਿੰਘ ਕੋਲ ਏ.ਕੇ. ਸੰਤਾਲੀਆਂ ਤੇ ਗੋਲਾ ਬਰੂਦ ਹਨ, ਪੰਜਾਬ ਨੂੰ ਕਿਸੇ ਸਮੇਂ ਵੀ ਅੱਗ ਲੱਗ ਸਕਦੀ ਹੈ

ਰਣਜੀਤ ਸਿੰਘ, ਭੁਪਿੰਦਰ ਸਿੰਘ ਤੇ ਸ਼ਹੀਦ ਦੀ ਧੀ ਕਿਰਨਜੀਤ ਕੌਰ ਨੂੰ ਮਾਰਨ ਦੀਆਂ ਵੀ ਦੇ ਚੁੱਕਾ ਧਮਕੀਆਂ

ਅੰਮ੍ਰਿਤਸਰ, 11 ਅਗਸਤ ( ਚਰਨਜੀਤ ਸਿੰਘ): ਆਪਣੇ ਆਪ ਨੂੰ ਬੱਬਰ ਖ਼ਾਲਸਾ (ਜਰਮਨੀ) ਜਥੇਬੰਦੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਦਾ ਸਭ ਤੋਂ ਨੇੜਲਾ ਬੰਦਾ ਦੱਸ ਕੇ ਕਥਿਤ ਵਿਅਕਤੀ ਕੰਵਰਜੀਤ ਸਿੰਘ ਯੂ.ਐੱਸ.ਏ. ਆਪਣੀਆਂ ਪੰਥ ਵਿਰੋਧੀ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ , ਇਸ ਸਬੰਧੀ ਨਜਰਾਨਾ ਟਾਈਮਜ ਨੂੰ ਈਮੇਲ ਰਾਹੀਂ ਭੇਜੇ ਪ੍ਰੈੱਸ ਬਿਆਨ ਵਿੱਚ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਉਕਤ ਵਿਅਕਤੀ ਦੇ ਖਿਲਾਫ ਇਲਜਾਮ ਲਾਉਂਦਿਆਂ ਕਿਹਾ ਕਿ ਉਹ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਧੀ ਬੀਬੀ ਕਿਰਨਜੀਤ ਕੌਰ ਖ਼ਿਲਾਫ਼ ਵਾਰ-ਵਾਰ ਭਾਰਤ ਸਰਕਾਰ ਨੂੰ ਚਿੱਠੀਆਂ ਲਿਖ ਰਿਹਾ ਹੈ, ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਹੈ, ਨਕਲੀ ਫੇਸਬੁੱਕ ਖਾਤਾ ਬਣਾ ਕੇ ਕਿਰਦਾਰਕੁਸ਼ੀ ਵੀ ਕਰਦਾ ਹੈ। ਆਪਣੀ ਇਸ ਕਰਤੂਤ ਲਈ ਕੰਵਰਜੀਤ ਸਿੰਘ ਯੂ.ਐੱਸ.ਏ. ਪਹਿਲਾਂ ਮਾਫ਼ੀ ਵੀ ਮੰਗ ਚੁੱਕਾ ਹੈ ਜਿਸ ਦਾ ਮਾਫ਼ੀ ਵਾਲਾ ਬਿਆਨ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਖ਼ੁਦ ਆਪਣੇ ਫੇਸਬੁੱਕ ਖਾਤੇ ਉੱਤੇ ਪੋਸਟ ਕੀਤਾ ਸੀ ਅਤੇ ਬੱਬਰ ਖਾਲਸਾ ਦੇ ਹੋਰ ਸਿੰਘਾਂ ਨੇ ਵੀ ਉਸ ਨੂੰ ਸਮਝਾਇਆ ਸੀ ਕਿ ਉਹ ਪੰਥਕ ਸਿੰਘਾਂ ਦੀ ਕਿਰਦਾਰਕੁਸ਼ੀ ਅਤੇ ਸਰਕਾਰ ਨੂੰ ਚਿੱਠੀਆਂ ਲਿਖਣੀਆਂ ਬੰਦ ਕਰੇ ਪਰ ਇਸ ਦੇ ਬਾਵਜੂਦ ਵੀ ਕੰਵਰਜੀਤ ਸਿੰਘ ਯੂ.ਐੱਸ.ਏ. ਉੱਤੇ ਕੋਈ ਅਸਰ ਨਾ ਹੋਇਆ ਤੇ ਉਹ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ, ਭਾਈ ਰਜਿੰਦਰ ਸਿੰਘ ਬੱਬਰ ਜਰਮਨੀ, ਭਾਈ ਅਜਾਇਬ ਸਿੰਘ ਬਾਗੜੀ ਕੈਨੇਡਾ, ਭਾਈ ਸੰਤੋਖ ਸਿੰਘ ਖੇਲਾ ਕੈਨੇਡਾ ਅਤੇ ਹੋਰ ਸਿੰਘਾਂ ਦੇ ਅੱਖਾਂ ਵਿੱਚ ਘੱਟਾ ਪਾ ਕੇ ਤੇ ਉਹਨਾਂ ਤੋਂ ਚੋਰੀ-ਛੁਪੇ ਭਾਰਤ ਸਰਕਾਰ ਦੇ ਮੁਖਬਰ ਵਜੋਂ ਕੰਮ ਕਰ ਰਿਹਾ ਹੈ ਤੇ ਪੰਥਕ ਅਤੇ ਖਾਲਿਸਤਾਨੀ ਸੋਚ ਵਾਲੇ ਸਿੰਘਾਂ ਖਿਲਾਫ ਗਲਤ ਅਫ਼ਵਾਹਾਂ ਤੇ ਝੂਠੇ ਇਲਜਾਮ ਲਾ ਕੇ ਭਾਰਤ ਸਰਕਾਰ ਨੂੰ ਉਹਨਾਂ ਵਿਰੁੱਧ ਕਾਰਵਾਈ ਕਰਨ ਲਈ ਵਾਰ-ਵਾਰ ਲਿਖ ਰਿਹਾ ਹੈ। ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਹੁਣ ਫੇਰ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਉਸ ਦੇ ਮਾਤਾ-ਪਿਤਾ ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਸਰਗਰਮ ਖਾੜਕੂ ਕਹਿ ਕੇ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਇਹਨਾਂ ਸਾਰਿਆਂ ਉੱਤੇ ਕਾਰਵਾਈ ਕੀਤੀ ਜਾਵੇ। ਚਿੱਠੀ ਵਿੱਚ ਲਿਖਿਆ ਕਿ ਇਹਨਾਂ ਕੋਲ ਖਤਰਨਾਕ ਹਥਿਆਰ ਏ.ਕੇ. ਸੰਤਾਲੀਆਂ ਅਤੇ ਗੋਲਾ ਬਰੂਦ ਹਨ ਤੇ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਿਸੇ ਸਮੇਂ ਵੀ ਭੰਗ ਕਰ ਸਕਦੇ ਹਨ, ਇਹਨਾਂ ਦੇ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਨਾਲ ਸਬੰਧ ਹਨ। ਇਸ ਤੋਂ ਪਹਿਲਾਂ ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਰਣਜੀਤ ਸਿੰਘ ਅਤੇ ਭੁਪਿੰਦਰ ਸਿੰਘ ਛੇ ਜੂਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਸਾਜਿਸ਼ ਰਚਣ ਦਾ ਕਹਿ ਕੇ ਵੀ ਸਰਕਾਰ ਨੂੰ ਚਿੱਠੀ ਲਿਖੀ ਸੀ। ਕੰਵਰਜੀਤ ਸਿੰਘ ਯੂ.ਐੱਸ.ਏ. ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਖਿਲਾਫ ਜੋ ਪਹਿਲੀ ਚਿੱਠੀ ਆਪਣੇ ਹੱਥਾਂ ਨਾਲ ਲਿਖ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜੀ ਸੀ ਉਸ ਵਿੱਚ ਲਿਖਿਆ ਸੀ ਕਿ ਰਣਜੀਤ ਸਿੰਘ ਤਵਾਰੀਖ਼ ਸ਼ਹੀਦ-ਏ-ਖਾਲਿਸਤਾਨ ਕਿਤਾਬਾਂ ਲਿਖ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਲਾ ਰਿਹਾ ਹੈ। ਇਸ ਤੋਂ ਇਲਾਵਾ ਕੰਵਰਜੀਤ ਸਿੰਘ ਯੂ.ਐਸ.ਏ. ਜੋ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਲਾਤਕਾਰੀ ਆਖਦਾ ਹੈ, ਭਾਈ ਦਲਜੀਤ ਸਿੰਘ ਬਿੱਟੂ ਨੂੰ ਮਰਵਾਉਣ ਦੇ ਯਤਨ ਕਰਦਾ ਰਿਹਾ, ਦਮਦਮੀ ਟਕਸਾਲ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾ ਚੁੱਕਾ ਹੈ, ਜਥੇਦਾਰ ਵਧਾਵਾ ਸਿੰਘ ਬੱਬਰ ਨੂੰ ਵੀ ਬੁੱਢਾ ਅਤੇ ਨਸ਼ਿਆਂ ਦਾ ਸਮੱਗਲਰ ਆਖਦਾ ਹੈ, ਜਨਰਲ ਲਾਭ ਸਿੰਘ ਪੰਜਵੜ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਵੀ ਕਿਰਦਾਰਕੁਸ਼ੀ ਕਰਦਾ ਹੈ। ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਧੀ ਢਾਡੀ ਬੀਬੀ ਕਿਰਨਜੀਤ ਕੌਰ ਪੰਜੋਲਾ ਦੀ ਵੀ ਕਿਰਦਾਰਕੁਸ਼ੀ ਕਰ ਚੁੱਕਾ ਹੈ ਜਿਸ ਬਾਰੇ ਕੰਵਰਜੀਤ ਸਿੰਘ ਅਤੇ ਉਸ ਦੇ ਸਾਥੀ ਕਰਨਜੀਤ ਸਿੰਘ ਤੱਲਣ ਨੇ ਲਿਖਤੀ ਰੂਪ ਵਿੱਚ ਮਾਫੀ ਵੀ ਮੰਗੀ ਸੀ। ਐਨਾ ਕੁਝ ਹੋਣ ਦੇ ਬਾਵਜੂਦ ਵੀ ਜਥੇਦਾਰ ਰੇਸ਼ਮ ਸਿੰਘ ਬੱਬਰ ਪਤਾ ਨਹੀਂ ਕਿਉਂ ਕਿਸ ਮਜਬੂਰੀ ਤਹਿਤ ਇਸ ਕੰਵਰਜੀਤ ਸਿੰਘ ਯੂਐਸਏ ਨਾਲ ਮੁੜ ਸਾਂਝ ਪਾ ਕੇ ਬੈਠੇ ਹੋਏ ਹਨ। ਕੰਵਰਜੀਤ ਸਿੰਘ ਯੂਐਸਏ ਨੂੰ ਰੋਕਣ ਦੀ ਥਾਂ ਜਥੇਦਾਰ ਰੇਸ਼ਮ ਸਿੰਘ ਬੱਬਰ ਸਾਨੂੰ ਹੀ ਧਮਕੀ ਦੇ ਦਿੰਦੇ ਹਨ ਕਿ ਅਸੀਂ ਤੁਹਾਡੇ ਉੱਤੇ ਐਕਸ਼ਨ ਕਰਾਂਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੈ

ਕੰਵਰਜੀਤ ਸਿੰਘ ਯੂਐਸਏ ਨੇ ਭਾਰਤ ਸਰਕਾਰ ਤੋਂ ਸਾਡੇ ਉੱਤੇ ਜਿਹੜੀ ਕਾਰਵਾਈ ਕਰਵਾਉਣੀ ਹੈ ਕਰਵਾ ਲਵੇ ਤੇ ਜੇ ਸਾਨੂੰ ਮਰਵਾਉਣਾ ਹੈ ਮਰਵਾ ਲਵੇ। ਸਾਡੀ ਜ਼ਿੰਦਗੀ ਤਾਂ ਪਹਿਲਾਂ ਹੀ ਗੁਰੂ ਪੰਥ ਦੇ ਲੇਖੇ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.