"ਜਗਜੀਤ ਸਿੰਘ ਛੇਹਰਟਾ" ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ, ਹਿਊਮਨ ਰਾਈਟ ਪ੍ਰੋਟੈਕਸ਼ਨ (ਐਮਏਐਸਸੀ) ਦੇ ਪੰਜਾਬ ਵਾਈਸ ਚੇਅਰਮੈਨ ਨਿਯੁਕਤ

"ਜਗਜੀਤ ਸਿੰਘ ਛੇਹਰਟਾ" ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ, ਹਿਊਮਨ ਰਾਈਟ ਪ੍ਰੋਟੈਕਸ਼ਨ (ਐਮਏਐਸਸੀ) ਦੇ ਪੰਜਾਬ ਵਾਈਸ ਚੇਅਰਮੈਨ ਨਿਯੁਕਤ

ਟਾਂਗਰਾ - ਸੁਰਜੀਤ ਸਿੰਘ ਖਾਲਸਾ 
ਜਗਜੀਤ ਸਿੰਘ ਛੇਹਰਟਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ, ਹਿਊਮਨ ਰਾਈਟ ਪ੍ਰੋਟੈਕਸ਼ਨ (ਆਈਐਮਏਐਸਸੀ) ਨਾਲ ਜੁੜ ਕੇ ਲੋਕ ਹਿੱਤ ਲਈ, ਸੰਸਥਾ ਪ੍ਰਤੀ ਇਮਾਨਦਾਰੀ ਨਾਲ ਪੰਜਾਬ ਪ੍ਰੈਸ ਸਕੱਤਰ ਅਹੁਦੇ ਤੇ ਸੇਵਾਵਾ ਨਿਭਾਈਆਂ ਹਨ। ਜਿਸ ਦੌਰਾਨ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਹਾਈਕਮਾਨ ਅਤੇ ਨੈਸ਼ਨਲ ਪ੍ਰਧਾਨ ਡਾਕਟਰ ਹਰੀਸ਼ ਸ਼ਰਮਾ ਵੱਲੋਂ ਜਗਜੀਤ ਸਿੰਘ ਛੇਹਰਟਾ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪੰਜਾਬ ਵਾਈਸ ਚੇਅਰਮੈਨ ਨਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਗਜੀਤ ਸਿੰਘ ਅੱਗੋਂ ਵੀ ਸੰਸਥਾ ਵੱਲੋਂ ਦਿੱਤੇ ਗਏ ਸੇਵਾ ਸਨਮਾਨ ਨੂੰ ਚੜ੍ਦੀਆਂ ਕਲਾ ਨਾਲ ਨਿਭਾਉਣਗੇ। ਨੈਸ਼ਨਲ ਪ੍ਰਧਾਨ ਡਾਕਟਰ ਹਰੀਸ਼ ਸ਼ਰਮਾ ਨੇ ਦੱਸਿਆ ਕਿ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਗਠਨ ਕਮੇਟੀ ਪੂਰੇ ਵਰਲਡ ਵਿੱਚ ਕੰਮ ਕਰ ਰਹੀ ਹੈ, ਜਿਸ ਵਿੱਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਫਾਦਰ ਲੈਸ ਬੱਚੀਆਂ ਦੀਆਂ ਫੀਸਾਂ, ਸੋਸ਼ਲ ਐਕਟੀਵਿਟੀ, ਅਤੇ ਹੋਰ ਮੈਡੀਕਲ ਸੁਵਿਧਾਵਾਂ ਮੈਡੀਕਲ ਫਰੀ ਕੈਂਪ ਅਤੇ ਇਸ ਦੇ ਨਾਲ ਨਾਲ ਸੰਗਠਨ ਵੱਲੋਂ ਕਈ ਸ਼ਹਿਰਾਂ ਵਿੱਚ ਮੈਡੀਕਲ ਸੈਂਟਰ ਵੀ ਖੋਲੇ ਗਏ ਹਨ ਜੋ ਕਿ ਸੰਗਠਨ ਦੇ ਮੈਟਰ ਹੇਠ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਸੰਗਠਨ ਨਾਲ ਜੁੜਨ ਵਾਸਤੇ ਸੇਵਾ ਭਾਵਨਾ ਵਾਲੇ ਲੋਕ ਸੰਪਰਕ ਕਰ ਸਕਦੇ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.