ਸੜਕ ਹਾਦਸੇ ਵਿਚ ਮੁਛਲ ਦੇ ਸੰਦੀਪ ਸਿੰਘ ਦੀ ਮੌਤ

ਸੜਕ ਹਾਦਸੇ ਵਿਚ ਮੁਛਲ ਦੇ ਸੰਦੀਪ ਸਿੰਘ ਦੀ ਮੌਤ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਬੀਤੀ ਰਾਤ ਸੜਕ ਹਾਦਸੇ ਵਿਚ ਨਜਦੀਕੀ ਪਿੰਡ ਮੁਛਲ ਦੇ ਸੰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪਿੰਡੋ ਕੁਝ ਵਿਅਕਤੀ ਗੱਡੀ ਤੇ ਕਿਸੇ ਪ੍ਰੋਰਗਰਾਮ ਤੇ ਗਏ ਸਨ। ਵਾਪਿਸ ਆਉਂਦਿਆਂ ਖਡੂਰ ਸਾਹਿਬ ਨੇੜੇ ਪਿੰਡ ਅਲੀਆਂ/ਅਲੀਵਾਲ ਲਾਗੇ ਹੋਏ ਸੜਕ ਹਾਦਸੇ ਵਿੱਚ ਸੰਦੀਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਸੰਦੀਪ ਸਿੰਘ ਦਾ ਵਿਆਹ ਅਜੇ ਮਾਤਰ 8 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ ਨੂੰ ਛੱਡ ਗਿਆ ਹੈ।
ਪੁਲਿਸ ਵੱਲੋ ਕਾਨੂੰਨੀ ਕਾਰਵਾਈ ਅਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.