ਪ੍ਰਾਇਮਰੀ ਸਕੂਲ ਰੂੜੇਕੇ ਕਲਾਂ ਦੇ ਦਿਵਿਆਂਗ ਵਿਦਿਆਰਥੀਆਂ ਨੇ ਬਲਾਕ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

ਪ੍ਰਾਇਮਰੀ ਸਕੂਲ ਰੂੜੇਕੇ ਕਲਾਂ ਦੇ ਦਿਵਿਆਂਗ ਵਿਦਿਆਰਥੀਆਂ ਨੇ ਬਲਾਕ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

ਨਜ਼ਰਾਨਾ ਟਾਈਮਜ਼ ਬਿਓਰੋ 
ਬਰਨਾਲਾ,17 ਅਕਤੂਬਰ 

: ਸਕੂਲ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਆਈਈਡੀ ਸ਼ਾਖ਼ਾ ਵੱਲੋਂ ਦਿਵਿਆਂਗ ਵਿਦਿਆਰਥੀਆਂ ਦੀਆਂ ਕਰਵਾਈਆਂ ਬਲਾਕ ਪੱਧਰੀ ਖੇਡਾਂ-2026 'ਚ 

ਬਲਾਕ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਰੂੜੇਕੇ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਇਹਨਾਂ ਖੇਡਾਂ ਵਿੱਚ ਸਕੂਲ ਦੇ 2 ਦਿਵਿਆਂਗ ਵਿਦਿਆਰਥੀਆਂ ਨੇ ਭਾਗ ਲਿਆ।ਸੈਂਟਰ ਹੈੱਡ ਟੀਚਰ ਸ਼੍ਰੀ ਨਿਤਿਨ ਸੋਢੀ ਸਟੇਟ ਐਵਾਰਡੀ ਨੇ ਦੱਸਿਆ ਕਿ ਖੇਡਾਂ ਦੇ ਮੁਕਾਬਲਿਆਂ ਦੌਰਾਨ ਸਕੂਲ ਦੇ ਦਿਵਿਆਂਗ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਿਲ ਕੀਤੀਆਂ। ਖੁਸ਼ਪ੍ਰੀਤ ਸਿੰਘ ਨੇ 50 ਮੀਟਰ ਦੌੜ ਵਿੱਚ ਪਹਿਲਾਂ ਸਥਾਨ ਤੇ ਗੋਲਡ ਮੈਡਲ ਜਿੱਤਿਆ, ਜਦਕਿ ਦਿਲਜਾਨ ਖਾਨ ਨੇ 50 ਮੀਟਰ ਤੁਰਨ ਦੀ ਦੌੜ ਵਿੱਚ ਭਾਗੀਦਾਰੀ ਕੀਤੀ।

ਦਿਵਿਆਂਗਜਨਾਂ ਦੀਆਂ ਖੇਡਾਂ ਲਈ ਤਿਆਰੀ ਸਪੈਸ਼ਲ ਐਜੂਕੇਟਰ ਟੀਚਰ ਸ੍ਰੀਮਤੀ ਕਰਮਜੀਤ ਕੌਰ ਅਤੇ ਆਈਈਏਟੀ ਸ੍ਰੀਮਤੀ ਸੁਖਜੀਤ ਕੌਰ ਵੱਲੋਂ ਕਰਵਾਈ ਗਈ ਸੀ। ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਸੈਂਟਰ ਹੈੱਡ ਟੀਚਰ ਅਤੇ ਸਟਾਫ਼ ਵੱਲੋਂ ਸਵੇਰ ਦੀ ਸਭਾ ਦੌਰਾਨ ਜੇਤੂ ਬੱਚਿਆਂ ਨੂੰ ਮੈਡਲ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਕੂਲ ਦਾ ਸਟਾਫ਼ ਮੈਡਮ ਪੂਨਮ ਰਾਣੀ, ਹਰਵਿੰਦਰ ਕੌਰ,ਅਮਨਦੀਪ ਕੌਰ, ਪ੍ਰਭਸਿਮਰਨ ਕੌਰ, ਸਤਵਿੰਦਰ ਕੌਰ, ਰਮੇਸ਼ ਕੌਰ ਆਦਿ ਹਾਜ਼ਿਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.