ਬਲਾਕ ਫਿਲੋਰ ਦੇ ਹਰ ਪਿੰਡ ਦਾ ਵਿਕਾਸ ਕਰਨ ਲਈ ਬਸਪਾ ਬਚਨਬੱਧ : ਸੰਦੀਪ ਕੌਰ ਚੇਅਰਪਰਸਨ ਫਿਲੋਰ
- ਰਾਜਨੀਤੀ
- 28 Apr, 2026 04:17 PM (Asia/Kolkata)
34 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੀਆ ਲੱਗ ਭੱਗ ਇੱਕ ਕਰੋੜ ਅੱਠ ਲੱਖ ਦੀਆਂ ਗਰਾਂਟਾਂ
ਅੱਪਰਾ-28 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ):- ਬਲਾਕ ਫਿਲੋਰ ਦੇ ਅਧੀਨ ਆਉਂਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਬਹੁਜਨ ਸਮਾਜ ਪਾਰਟੀ ਦੀ ਨਵਨਿਯੁਕਤ ਚੇਅਰਪਰਸਨ ਮੈਡਮ ਸੰਦੀਪ ਕੌਰ ਲਾਂਦੜਾ ਵੱਲੋਂ ਇਕ ਕਰੋੜ 8 ਲੱਖ ਦੇ ਲਗਭਗ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕੀਤੀ ਗਈ। ਇਸ ਮੌਕੇ ਮੈਡਮ ਸੰਦੀਪ ਕੌਰ ਨੇ ਦੱਸਿਆ ਕਿ ਸਾਡਾ ਪਹਿਲਾ ਮਕਸਦ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਉਨਾ ਕਿਹਾ ਕਿ ਮੇਰੇ ਚਾਰਜ ਸੰਭਾਲਣ ਸਮੇਂ ਸਾਡੀ ਪਾਰਟੀ ਦੇ ਸਤਿਕਾਰਯੋਗ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਸਾਹਿਬ ਹੁਣਾਂ ਨੇ ਜੋ ਦਿਸ਼ਾ ਨਿਰਦੇਸ਼ ਸਾਨੂੰ ਸਰਬ ਪੱਖੀ ਵਿਕਾਸ ਲਈ ਦਿੱਤੇ ਸਨ ਉਨ੍ਹਾਂ ਦਿਸ਼ਾ ਨਿਰਦੇਸਾਂ ਨੂੰ ਅਮਲੀ ਜਾਮਾ ਪਹਿਨਾਉਦੇ ਹੋਏ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਪਿੰਡ ਦਾ ਵਿਕਾਸ ਕਰਨ ਦਾ ਬਸਪਾ ਦਾ ਜੋ ਸੰਕਲਪ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਅਸੀਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਪਿੰਡ ਦੇ ਜਰੂਰਤ ਨੂੰ ਦੇਖਦੇ ਹੋਏ ਜਿਸ ਕੰਮ ਲਈ ਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਜੋ ਪ੍ਰਸਤਾਵ ਰੱਖੇ ਸੀ ਉਹਨਾਂ ਨੂੰ ਪੂਰੇ ਕਰਦੇ ਹੋਏ ਔਰ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਾਰੇ ਪਿੰਡਾਂ ਨੂੰ ਆਪਣੇ ਸੰਮਤੀ ਖਾਤੇ ਵਿੱਚੋਂ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕੀਤੀਆਂ ਹਨ। ਇਸ ਮੌਕੇ ਸ਼੍ਰੀਮਤੀ ਨਛੱਤਰ ਕੌਰ ਵਾਈਸ ਚੇਅਰਪਰਸਨ, ਜੋਨ ਇੰਚਾਰਜ ਪੰਜਾਬ ਤੀਰਥ ਰਾਜਪੁਰਾ, ਖੁਸ਼ੀ ਰਾਮ ਸਰਪੰਚ ਜਿਲਾ ਪ੍ਰਭਾਰੀ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ, ਮਨਜੀਤ ਸਿੰਘ ਜੀਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ , ਸ਼੍ਰੀਮਤੀ ਰਜਨੀ ਬਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਖਵਿੰਦਰ ਬਿੱਟੂ ਹਲਕਾ ਪ੍ਰਧਾਨ ਮਹਿੰਦਰ ਪਾਲ ਸਿੰਘ ਕੋਆਰਡੀਨੇਟਰ ਹਲਕਾ ਫਿਲੌਰ, ਬੁੱਧ ਪ੍ਰਕਾਸ਼ ਗੜਾ, ਤੀਰਥ ਸਿੰਘ ਮੈਂਗੜ੍ਹਾ, ਬਿੱਟੂ ਪਾਲਾਂ, ਤਿਲਕ ਰਾਜ ਅੱਪਰਾ,ਵੇਦ ਪ੍ਰਕਾਸ਼ ਲਾਂਦੜਾ ਬਸਪਾ ਆਗੂ,ਵਿਨੇ ਕੁਮਾਰ ਸਰਪੰਚ ਬਲਜੀਤ ਕੌਰ , ਕੁਲਵਿੰਦਰ ਸਿੰਘ ਮੱਖਣ ਸੁਮਨ ,ਸੁਖਬੀਰ ਸਿੰਘ ਗਿੱਲ ਮਦਨ ਲਾਲ ,ਗੁਰਜੀਤ ਕੌਰ ਮਨਦੀਪ ਕੌਰ ,ਜਤਿੰਦਰ ਸਿੰਘ ਨਿਜਰ ,ਬਲਾਕ ਸੰਮਤੀ ਮੈਂਬਰ ਜਗਦੀਸ਼ ਕੁਮਾਰ ਨਗਰ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਕੌਰ ਚੱਕ ਸਾਹਬੂ , ਬਲਾਕ ਸੰਮਤੀ ਮੈਂਬਰ ਰਕੇਸ਼ ਕੁਮਾਰ ਘਈ ਅੱਪਰਾ, ਬਲਾਕ ਸੰਮਤੀ ਮੈਂਬਰ ਮੁੱਖਮੀਤ ਕੌਰ, ਬਲਾਕ ਸੰਮਤੀ ਮੈਂਬਰ ਸੁੱਚਾ ਰਾਮ, ਬਲਾਕ ਸੰਮਤੀ ਮੈਂਬਰ ਅਨੀਤਾ ਰਾਣੀ , ਬਲਾਕ ਸੰਮਤੀ ਮੈਂਬਰ ਨਵਦੀਪ ਸਿੰਘ, ਬਲਾਕ ਸੰਮਤੀ ਮੈਂਬਰ ਤਰਨਜੀਤ ਸਿੰਘ, ਸਾਰੇ ਹੀ ਮੈਂਬਰ ਬਲਾਕ ਸੰਮਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Leave a Reply