ਭਾਰਤੀ ਜਨਤਾ ਪਾਰਟੀ ਦ੍ਰਿੜ੍ਹ ਇਰਾਦੇ ਨਾਲ ਪੰਜਾਬ ਚੋਂ ਨਸ਼ਿਆਂ ਦਾ ਕੋੜ੍ਹ ਵੱਢਣਾ ਚਾਹੁੰਦੀ ਹੈ-ਖੋਜੇਵਾਲ

ਭਾਰਤੀ ਜਨਤਾ ਪਾਰਟੀ ਦ੍ਰਿੜ੍ਹ ਇਰਾਦੇ ਨਾਲ ਪੰਜਾਬ ਚੋਂ ਨਸ਼ਿਆਂ ਦਾ ਕੋੜ੍ਹ ਵੱਢਣਾ ਚਾਹੁੰਦੀ ਹੈ-ਖੋਜੇਵਾਲ

ਕਿਹਾ-ਨਸ਼ਾ ਮੁਕਤ ਪੰਜਾਬ ਯਾਤਰਾ ਨਸ਼ਿਆਂ ਦੇ ਖਾਤਮੇ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ

ਕਪੂਰਥਲਾ 25ਸਿਤੰਬਰ ਗੌਰਵ ਮੜੀਆ

ਭਾਜਪਾ ਵਲੋਂ ਸੂਬੇ ਭਰ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ 28 ਸਿਤੰਬਰ ਨੂੰ ਕਪੂਰਥਲਾ ਪਹੁੰਚਣ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਕੀਤੇ ਜਾਣ ਵਾਲੇ ਸਵਾਗਤ ਨੂੰ ਸਫਲ ਬਣਾਉਣ ਦੇ ਲਈ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਵਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਤਹਿਤ ਮੰਡਲ ਦੋ ਵਿਖੇ ਭਾਜਪਾ ਮੰਡਲ ਦੋ ਦੇ ਪ੍ਰਧਾਨ ਲੱਕੀ ਸਰਪੰਚ ਦੇ ਵਲੋਂ ਇੱਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਹਿੱਸਾ ਲੈਂਦੀਆਂ ਮਜੂਦ ਲੋਕਾਂ ਨੂੰ ਇਸ ਨਸ਼ਾ ਮੁਕਤ ਪੰਜਾਬ ਯਾਤਰਾ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।ਉਨ੍ਹਾਂਨੇ ਸਮੁੱਚੇ ਜ਼ਿਲਾ ਨਿਵਾਸੀਆਂ ਨੂੰ ਵੀ ਬੇਨਤੀ ਕੀਤੀ ਕਿ ਇਸ ਯਾਤਰਾ ਵਿਚ ਵੱਧ ਤੋਂ ਵੱਧ ਆਓ ਤਾਂ ਕਿ ਅਸੀਂ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇ ਸਕੀਏ ਕਿ ਅਸੀਂ ਤੁਹਾਡੇ ਬਾਰੇ ਕਿੰਨੇ ਫਿਕਰਮੰਦ ਹਾਂ ਤੁਸੀਂ ਸਮਾਜ ਲਈ ਕਿੰਨੇ ਕੀਮਤੀ ਹੋ।ਉਨ੍ਹਾਂਨੇ ਕਿਹਾ ਇਸ ਯਾਤਰਾ ਦੀ ਸਫਲਤਾ ਲਈ ਭਾਜਪਾ ਵੱਲੋਂ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ,ਜਿਸ ਤਹਿਤ ਸਮੂਹ ਵਰਕਰਾਂ ਅਤੇ ਲੀਡਰਾਂ ਨੂੰ ਲਾਮਬੰਦ ਕਰ ਕੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ। ਖੋਜੇਵਾਲ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਮੁਹਿੰਮ ਬਾਰੇ ਵਿਸਥਾਰ ਪੂਰਵਕ ਦੱਸਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਪੰਜਾਬ ਦੀ ਨਿਘਰ ਰਹੀ ਹਾਲਾਤ ਬਾਰੇ ਬਹੁਤ ਫਿਕਰਮੰਦ ਹੈ।ਪੰਜਾਬ ਵਿਚ ਸਿੰਥੇਟਿਕ ਨਸ਼ਾ ਭਾਵ ਚਿੱਟੇ ਦੀ ਸਪਲਾਈ ਦੁੱਧ ਵਾਂਗੂ ਘਰ-ਘਰ ਹੋ ਰਹੀ ਹੈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ।ਇਸ ਵਕਤ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਨਸ਼ੇ ਦੀ ਗਿਰਫਤ ਵਿਚ ਆ ਚੁੱਕੀ ਹੈ।ਉਨ੍ਹਾਂਨੇ ਕਿਹਾ ਅਜਿਹੇ ਹਾਲਾਤਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਵਲੋਂ ਪੰਜਾਬੀਆਂ ਦੀ ਬਾਂਹ ਫੜਨਾ ਸ਼ਲਾਘਾ ਯੋਗ ਹੈ ਜਿਸ ਲਈ ਪੰਜਾਬ ਹਮੇਸ਼ਾ ਹੀ ਭਾਜਪਾ ਦਾ ਰਿਣੀ ਰਹੇਗਾ।ਉਨ੍ਹਾਂ ਨੇ ਕਿਹਾ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਜਨਤਾ ਦਾ ਕਰਵਾਂ ਹੁੰਗਾਰਾਂ ਮਿਲ ਰਿਹਾ ਹੈ।ਇਹ ਯਾਤਰਾ ਨਸ਼ਿਆਂ ਦੇ ਖਿਲਾਫ ਸੂਬੇ ਦੀ ਜਵਾਨੀ ਨੂੰ ਜਾਗਰੂਕ ਕਰਨ ਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ।ਇਹ ਨਸ਼ਾ ਮੁਕਤ ਪੰਜਾਬ ਯਾਤਰਾ ਸੂਬੇ ਅੰਦਰੋਂ ਨਸ਼ਿਆਂ ਦੇ ਖਾਤਮੇ ਕਰਨ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ।ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਅੰਦਰੋਂ ਨਸ਼ਿਆਂ ਨੂੰ ਜਥੇ ਖਤਮ ਕਰਨ ਲਈ ਪੂਰੀ ਤਰ੍ਹਾਂ ਵਨਨਬੱਧ ਹੈ ਅਤੇ ਇਸ ਚ ਉਹ ਕੋਈ ਕਸਰ ਬਾਕੀ ਨਹੀਂ ਛੱਡੇਗੀ।ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਸੂਬੇ ਅੰਦਰ ਰੋਜ਼ਾਨਾ ਅਨੇਕਾਂ ਨੌਜਵਾਨ ਆਪਣੀ ਜ਼ਿੰਦਗੀ ਗਵਾ ਰਹੇ ਹਨ ਅਤੇ ਕਈ ਇਲਾਕਿਆਂ ਅੰਦਰ ਤਾਂ ਇਹ ਸਮੱਸਿਆ ਬੇਹੱਦ ਗੰਭੀਰ ਬਣੀ ਹੋਈ ਹੈ।

ਅਨੇਕਾਂ ਪਰਿਵਾਰਾਂ ਦੇ ਪਰਿਵਾਰ ਇਸ ਨਾਲ ਤਬਾਹ ਹੋ ਚੁੱਕੇ ਹਨ ਅਤੇ ਕਈ ਤਬਾਹੀ ਦਾ ਸੰਤਾਪ ਝੱਲ ਰਹੇ ਹਨ।ਜੇਕਰ ਅਸੀਂ ਹੁਣ ਵੀ ਇਸ ਮਸਲੇ ਨੂੰ ਲੈ ਕੇ ਗੰਭੀਰ ਨਾ ਹੋਏ,ਤਾਂ ਬਹੁਤ ਦੇਰ ਹੋ ਜਾਵੇਗੀ।ਖੋਜੇਵਾਲ ਨੇ ਕਿਹਾ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਅੱਜ ਜੋ ਮੁੱਖ ਮੁੱਦਾ ਨਸ਼ੇ ਨੂੰ ਖਤਮ ਕਰਨਾ ਹੈ।ਨਸ਼ਾ ਨੌਜਵਾਨਾਂ ਨੂੰ ਇਸ ਹੱਦ ਤੱਕ ਪਹੁੰਚਾ ਦਿੰਦਾ ਹੈ ਕਿ ਉਸ ਨੂੰ ਨਾ ਤਾਂ ਆਪਣੇ ਪਰਿਵਾਰ ਦੀ,ਸਮਾਜ ਦੀ,ਰਾਜ ਦੀ ਅਤੇ ਦੇਸ਼ ਦੀ ਕੋਈ ਸੁੱਧ-ਬੁੱਧ ਨਹੀਂ ਰਹਿੰਦੀ।ਸਿਰਫ ਉਸ ਨੂੰ ਆਪਣੇ ਨਸ਼ੇ ਲਈ ਚਾਹੇ ਕੁਝ ਵੀ ਕਰਨਾ ਪਵੇ,ਉਹ ਕਰਦਾ ਹੈ।ਉਨ੍ਹਾਂ ਕਿਹਾ ਕਿ ਆਓ ਅਸੀਂ ਸਭ ਇਕੱਠੇ ਹੋ ਕੇ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਪ੍ਰਣ ਲਈਏ ਅਤੇ ਇਸ ਬਿਮਾਰੀ ਦੇ ਇਲਾਜ ਲਈ ਅਜਿਹੇ ਠੋਸ ਕਦਮ ਚੁੱਕੀਏ,ਜਿਸ ਨਾਲ ਨੌਜਵਾਨ ਖੁਦ ਇਹ ਮਹਿਸੂਸ ਕਰਨ ਕਿ ਅਸੀਂ ਨਾ ਨਸ਼ਾ ਕਰਨਾ ਹੈ,ਨਾ ਕਿਸੇ ਨੂੰ ਕਰਨ ਦੇਣਾ ਹੈ।ਇਹ ਤਦ ਹੀ ਹੋ ਸਕਦਾ ਹੈ,ਜਦੋਂ ਅਸੀਂ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਖੰਘਾਲ ਕੇ ਪ੍ਰੇਰਿਤ ਕਰਾਂਗੇ।ਉਨ੍ਹਾਂ ਕਿਹਾ ਕਿ ਅਜਿਹੀ ਕੋਈ ਸਮੱਸਿਆ ਨਹੀਂ ਜਿਸ ਦਾ ਹੱਲ ਨਾ ਹੋਵੇ।ਸਵਾਲ ਇਹ ਹੈ ਕਿ ਸਾਡਾ ਫਰਜ਼ ਕੀ ਹੈ। ਸਵੱਛ ਭਾਰਤ ਅਭਿਆਨ ਤੋਂ ਪਹਿਲਾਂ ਲੋਕ ਜਿਥੇ ਚਾਹੁੰਦੇ ਸਨ ਆਪਣੀ ਮਰਜ਼ੀ ਨਾਲ ਥੁੱਕਦੇ ਸਨ, ਕੂੜਾ ਸੁੱਟਦੇ ਸਨ,ਪਿਸ਼ਾਬ ਕਰਦੇ ਸਨ ਅਤੇ ਤੁਰਦੇ-ਤੁਰਦੇ ਸੜਕ ਵਿਚ ਖਾਲੀ ਲਿਫਾਫਾ ਅਤੇ ਕੋਈ ਚੀਜ਼ ਹੱਥ ਚ ਹੁੰਦੀ ਸੀ ਸੁੱਟ ਦਿੰਦੇ ਸਨ ਪਰ ਇਸੇ ਤਰ੍ਹਾਂ ਸਵੱਛ ਭਾਰਤ ਅਭਿਆਨ ਚੱਲਿਆ ਸਭ ਦੀ ਸੋਚ ਬਦਲ ਗਈ।ਇਸੇ ਤਰ੍ਹਾਂ ਨੌਜਵਾਨ ਖੁਦ ਅੱਗੇ ਆਉਣ ਅਤੇ ਨਸ਼ਾ ਨਾ ਕਰਨ ਦਾ ਪ੍ਰਣ ਲੈ ਕੇ ਆਪਣੀ ਅੰਤਰ ਆਵਾਜ਼ ਨਾਲ ਇਸ ਨੂੰ ਖਤਮ ਕਰਨ, ਤਾਂ ਜੋ ਸਾਡਾ ਪੰਜਾਬ ਨਸ਼ਾ ਮੁਕਤ ਬਣ ਸਕੇ ਅਤੇ ਨੌਜਵਾਨਾਂ ਦੀ ਜਾਨ ਅਤੇ ਆਉਣ ਵਾਲੇ ਭਵਿੱਖ ਲਈ ਸੁਰੱਖਿਅਤ ਹੋ ਸਕੇ।ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਸੀਨੀਅਰ ਲੀਡਰ ਦਵਿੰਦਰ ਧੀਰ, ਸੀਨੀਅਰ ਲੀਡਰ ਮੱਸਾ ਸਿੰਘ, ਜਿਲਾ ਉਪ ਪ੍ਰਧਾਨ ਬਲਵਿੰਦਰ ਸਿੰਘ ਰਾਇਆਵਾਲ, ਜਿਲਾ ਯੂਥ ਪ੍ਰਧਾਨ ਸੰਨੀ ਬੈਂਸ, ਮੰਡਲ ਸਿਟੀ 1 ਪ੍ਰਧਾਨ ਕਮਲਜੀਤ ਪ੍ਰਭਾਕਰ,ਸ ਸ਼ਿੰਦਰ ਸਿੰਘ,ਸੁਰਿੰਦਰ ਸਿੰਘ,ਹਰੀਰਾਮ, ਅਰਜੁਨ,ਕਵਿਤਾ, ਬਾਬਾ ਜਸਪਾਲ ਸਿੰਘ,ਸ਼ਿੰਦਾ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.