ਜੰਮੂ ਵਿਖੇ ਸਿੱਖ ਮਿਸ਼ਨਰੀ ਕਾਲਜ ਦੇ ਸਾਲਾਨਾ ਕੇਂਦਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਸੰਪੰਨ

ਜੰਮੂ ਵਿਖੇ ਸਿੱਖ ਮਿਸ਼ਨਰੀ ਕਾਲਜ ਦੇ ਸਾਲਾਨਾ ਕੇਂਦਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਸੰਪੰਨ

ਜੰਮੂ, ਗੁਰਜੀਤ ਸਿੰਘ ਅਜ਼ਾਦ 

ਮਿਤੀ 12 ਜੁਲਾਈ 2026 ਨੂੰ ਗੁਰਦੁਆਰਾ ਬਾਲਾ ਪ੍ਰੀਤਮ, ਤ੍ਰੀਕੁਟਾ ਨਗਰ, ਜੰਮੂ ਵਿਖੇ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੀ ਸੁਪਰੀਮ ਕੌਂਸਲ ਦੇ ਮੈਂਬਰਾਂ ਅਤੇ ਕੇਂਦਰੀ ਸਮਾਗਮ ਦੀ ਪ੍ਰਬੰਧਕ ਟੀਮ ਵੱਲੋਂ ਜੰਮੂ ਜ਼ੋਨ ਦੇ ਵੱਖ-ਵੱਖ ਸਰਕਲਾਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਆਗਾਮੀ ਕੇਂਦਰੀ ਸਮਾਗਮ ਦੀਆਂ ਤਿਆਰੀਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ ਅਤੇ ਸਮਾਗਮ ਨੂੰ ਸੁਚਾਰੂ, ਪ੍ਰਭਾਵਸ਼ਾਲੀ ਅਤੇ ਵਿਉਂਤਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਇਸ ਮੌਕੇ ਜੰਮੂ ਜ਼ੋਨ ਦੇ ਇੰਚਾਰਜ ਭਾਈ ਪਵਨਦੀਪ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਯੋਜਨਾਬੱਧ ਅਤੇ ਵਿਉਂਤਬੱਧ ਤਿਆਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਮੀਟਿੰਗ ਵਿੱਚ ਸੁਪਰੀਮ ਕੌਂਸਲ ਮੈਂਬਰ ਬੀਬੀ ਸਤਿੰਦਰ ਕੌਰ (ਲੁਧਿਆਣਾ), ਭਾਈ ਇੰਦਰਜੀਤ ਸਿੰਘ (ਬਾਬਾ ਬਕਾਲਾ), ਭਾਈ ਕੁਲਵੰਤ ਸਿੰਘ (ਜੰਮੂ) ਅਤੇ ਭਾਈ ਦਵਿੰਦਰ ਸਿੰਘ (ਸ੍ਰੀਨਗਰ) ਤੋਂ ਇਲਾਵਾ ਕੇਂਦਰੀ ਸਮਾਗਮ ਇੰਚਾਰਜ ਭਾਈ ਅਵਤਾਰ ਸਿੰਘ (ਹੁਸ਼ਿਆਰਪੁਰ), ਪ੍ਰਿੰਸੀਪਲ ਚਰਨਜੀਤ ਸਿੰਘ (ਅਨੰਦਪੁਰ ਸਾਹਿਬ), ਵਰਕਸ਼ਾਪ ਇੰਚਾਰਜ ਭਾਈ ਗੁਰਵਿੰਦਰ ਸਿੰਘ, ਆਈ.ਟੀ. ਹੈੱਡ ਭਾਈ ਗੁਰਜੀਤ ਸਿੰਘ ਅਜ਼ਾਦ, ਅਤੇ ਜੰਮੂ ਜ਼ੋਨ ਦੇ ਦਰਜਨਾਂ ਸਿੱਖ ਮਿਸ਼ਨਰੀ ਵੀਰਾਂ ਅਤੇ ਭੈਣਾਂ ਨੇ ਹਾਜ਼ਰੀ ਭਰ ਕੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ।
ਮੀਟਿੰਗ ਦਾ ਮੁੱਖ ਉਦੇਸ਼ ਕੇਂਦਰੀ ਸਮਾਗਮ ਨੂੰ ਗੁਰਮਤਿ ਦੀ ਭਾਵਨਾ ਅਨੁਸਾਰ ਸੁਚਾਰੂ, ਪ੍ਰਭਾਵਸ਼ਾਲੀ ਅਤੇ ਸੰਗਤਾਂ ਲਈ ਲਾਭਕਾਰੀ ਢੰਗ ਨਾਲ ਆਯੋਜਿਤ ਕਰਨ ਲਈ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਕਰਨਾ ਰਿਹਾ।

Gurjeet Singh
Gurjeet Singh
9814790299
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.