ਸਤਲੁਜ ਫਿਲਮ ਦਾ ਰਵਨੀਤ ਬਿੱਟੂ ਨੂੰ ਹੀ ਕਿਉਂ ਹੋਇਆ ਜਿਆਦਾ ਦੁੱਖ ?
- ਅੰਤਰਰਾਸ਼ਟਰੀ
- 13 Jul, 2026 11:22 AM (Asia/Kolkata)
ਪੰਜਾਬ ਦੀ ਇੱਕ ਕਹਾਵਤ ਹੈ ਕੇ ਜੇਹੋ ਜਿਹੀ ਕੋਕੋ ਉੱਹੇ ਜਿਹੇ ਬੱਚੇ । ਨਸਲਾਂ , ਖਾਨਦਾਨ , ਖੂਨ , ਆਦਤਾਂ ਅਤੇ ਸੁਭਾਅ ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਹੀ ਰਹਿੰਦੇ ਹਨ । ਬਹੁਤ ਘੱਟ ਮੌਕੇ ਹੁੰਦੇ ਕਿ ਏਹਨਾਂ ਵਿੱਚ ਕੋਈ ਬਦਲਾਅ ਆ ਜਾਵੇ, ਨਹੀਂ ਤਾਂ ਜਿਆਦਾਤਰ ਬੱਚੇ ਆਪਣੇ ਵੱਡੇ ਵਡੇਰਿਆਂ ਉੱਪਰ ਹੀ ਜਾਂਦੇ ਹੁੰਦੇ ਹਨ ਜਿਵੇਂ ਰਵਨੀਤ ਬਿੱਟੂ ਬੇਅੰਤੇ ਬੁੱਚੜ ਦਾ ਪੋਤਾ ਵੀ ਆਪਣੇ ਵੱਡਿਆਂ ਦੇ ਕਦਮਾਂ ਉੱਪਰ ਹੀ ਚੱਲ ਰਿਹਾ ਹੈ।
ਜਿਸ ਦਿਨ ਦੀ ਸਤਲੁਜ ਫਿਲਮ ਮੋਬਾਇਲਾਂ , ਲੈਪਟਾਪਾਂ ਅਤੇ ਐਲ ਸੀ ਡੀਆਂ ਉੱਤੇ ਦੁਨੀਆਂ ਨੇ ਵੇਖਣੀ ਸ਼ੁਰੂ ਕੀਤੀ ਹੈ, ਓਸ ਦਿਨ ਦੇ ਰਵਨੀਤ ਬਿੱਟੂ ਦੇ ਚਲੂਣੇ ਲੜੀ ਹੀ ਜਾਂਦੇ ਹਨ । ਭਾਵੇਂ ਕਿ ਇਹ ਹੁਣ ਬੀਜੇਪੀ ਵਿੱਚ ਚਲਾ ਗਿਆ ਹੈ, ਪਰ ਗੰਦਾ ਖੂਨ ਤੇ ਏਸ ਦੇ ਅੰਦਰ ਏਹਦੇ ਕੱਟੜ ਕਾਂਗਰਸੀ ਪਰਿਵਾਰ ਦਾ ਹੀ ਦੌੜ ਰਿਹਾ ਹੈ । ਅਸਲ ਵਿੱਚ ਲੋਕਾਂ ਨੇ ਸਭ ਨੇ ਅਸੀਂ ਵੀ ਤੁਸੀਂ ਵੀ ਇਹ ਸੁਣਿਆ ਹੀ ਸੀ ਕਿ 31 ਅਗਸਤ 1995 ਨੂੰ ਬੱਬਰਾਂ ਨੇ ਪੰਜਾਬ ਦੇ ਮੂਰਖ (ਮੁੱਖ) ਮੰਤਰੀ ਬੇਅੰਤੇ ਬੁੱਚੜ ਨੂੰ ਬੰਬ ਨਾਲ ਉੱਡਾ ਦਿੱਤਾ ਸੀ । ਲੇਕਿਨ ਹੁਣ ਫਿਲਮ ਵਿੱਚ ਭਾਵੇਂ ਝੂਠ ਹੀ ਹੈ, ਪਰ ਉੱਸ ਸੀਨ ਨੂੰ ਫਿਲਮਾਇਆ ਤਾਂ ਅਸਲੀ ਸੀਨ ਵਾਂਗ ਹੀ ਗਿਆ ਹੈ । ਬੱਸ ਮੈਨੂੰ ਤਾਂ ਇਹ ਹੀ ਮਹਿਸੂਸ ਹੋ ਰਿਹਾ ਹੈ ਕਿ ਏਸੇ ਹੀ ਗੱਲ ਦਾ ਵੱਟ ਬਿੱਟੂ ਨੂੰ ਚੜ੍ਹਿਆ ਹੋਇਆ ਹੈ ।
ਹੁਣ ਇਹ ਬਿੱਟੂ ਸੱਪ ਵਾਂਗ ਵਿੱਸ ਘੋਲਦਾ ਕਦੇ ਕੋਈ ਬਿਆਨ ਦਿੰਦਾ ਹੈ, ਕਦੇ ਕੋਈ ਪੋਸਟ ਸ਼ੇਅਰ ਕਰਦਾ ਹੈ, ਵਿੱਚੇ ਹੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਸਿਫਤਾਂ ਕਰਨ ਲੱਗ ਜਾਂਦਾ ਹੈ, ਵਿੱਚੇ ਹੀ ਆਪਣੇ ਬੁੱਚੜ ਦਾਦੇ ਦੀਆਂ ਸਿਫਤਾਂ ਕਰਨ ਲੱਗ ਜਾਂਦਾ ਹੈ । ਕਦੇ ਕਹਿ ਰਿਹਾ ਹੈ ਕਿ ਸਤਲੁਜ ਫਿਲਮ ਦੇ ਨਿਰਮਾਤਾ 25,000 ਲਾਵਾਰਿਸ ਲਾਸ਼ਾਂ ਦੇ ਸਬੂਤ ਦੇਣ , ਨਹੀਂ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ । ਕਦੇ ਕਹਿੰਦਾ ਹੈ ਕਿ ਦਲਜੀਤ ਦੁਸਾਂਝ ਨੇ ਚਮਕੀਲਾ ਫਿਲਮ ਕਿਉਂ ਬਣਾਈ ਸੀ ? ਇਹ ਤਾਂ ਪੈਸਿਆਂ ਦੀ ਖਾਤਰ ਕਿਸੇ ਤਰ੍ਹਾਂ ਦਾ ਵੀ ਸੀਨ ਕਰ ਸਕਦਾ ਹੈ, ਅਤੇ ਕਿਸੇ ਤਰ੍ਹਾਂ ਦੀ ਵੀ ਫਿਲਮ ਬਣਾ ਸਕਦਾ ਹੈ ।
ਦਰਅਸਲ ਵਿੱਚ ਜੋ ਸੱਚ ਕਿਸੇ ਖੱਲ ਖੂੰਜੇ ਵਿੱਚ ਲੁਕਿਆ ਹੋਇਆ ਸੀ , ਜਾਂ ਜਿਹੜੇ 1990 ਤੋਂ ਬਾਅਦ ਜੰਮੇ ਹਨ ਉੱਹਨਾਂ ਨੂੰ ਨਹੀਂ ਪਤਾ ਸੀ , ਜਾਂ ਜਿਨ੍ਹਾਂ ਪਰਿਵਾਰਾਂ ਉੱਪਰ ਨੱਬੇ ਤੋਂ ਪਹਿਲਾਂ ਵੀ ਜਾਂ ਬਾਅਦ ਵੀ ਵਾਹਿਗੁਰੂ ਦੀ ਕਿਰਪਾ ਰਹੀ ਕੋਈ ਨੁਕਸਾਨ ਨਹੀਂ ਹੋਇਆ ਸੀ , ਏਸ ਲੁੱਕੇ ਹੋਏ ਸੱਚ ਵਾਰੇ ਉੱਹਨਾਂ ਨੂੰ ਵੀ ਪੱਤ ਲੱਗ ਗਿਆ ਹੈ ਏਸ ਸਤਲੁਜ ਫਿਲਮ ਰਾਹੀਂ ।
ਏਹ ਵੀ ਵਾਹਿਗੁਰੂ ਜੀ ਦੀ ਕਲਾ ਹੀ ਵਰਤ ਰਹੀ ਹੈ ਕਿ ਸਰਕਾਰਾਂ ਏਜੰਸੀਆਂ ਪੁਲਿਸ ਪ੍ਰਸ਼ਾਸਨ ਸਾਰੇ ਹੀ ਸਿੱਖਾਂ ਨੂੰ ਇਹ ਸਭ ਕੁੱਝ ਹੀ ਭੁਲਾ ਦੇਣਾ ਚਾਹੁੰਦੇ ਸਨ , ਪਰ ਵਾਹਿਗੁਰੂ ਜੀ ਨੇ ਹੀ ਕਲਾ ਵਰਤਾ ਕੇ ਇਹ ਸਿੱਖਾਂ ਤੋਂ ਬਗੈਰ ਬਾਕੀ ਕੌਮਾਂ ਨੂੰ ਵੀ ਪਤਾ ਲਗਾ ਦਿੱਤਾ ਹੈ ਕਿ ਸਿੱਖ ਕੌਮ ਨਾਲ ਸੰਨ 1978 ਤੋਂ ਲੈ ਕੇ ਕੇ ਸੰਨ 1995 ਤੱਕ ਕੀ ਕੀ ਦਰਦਨਾਕ ਕਿੱਸੇ ਵਾਪਰੇ ਹਨ । ਮੇਰੇ ਖਿਆਲ ਮੁਤਾਬਿਕ ਤਾਂ ਮੁਗਲ ਅਤੇ ਅੰਗਰੇਜ਼ ਤਾਂ ਸਿੱਖਾਂ ਉੱਤੇ ਜੁਲਮ ਕਰਨ ਵਿੱਚ ਬਹੁਤ ਥੱਲੇ ਰਹਿ ਗਏ ਹੋਣਗੇ ਜਿੰਨੇ ਜੁਲਮ ਹਿੰਦੂਆਂ ਨੇ ਕੀਤੇ ਹਨ ਅਤੇ ਸਾਡੇ ਹੀ ਸਿੱਖ ਪੁਲਿਸ ਵਾਲਿਆਂ ਨੂੰ ਤਰੱਕੀਆਂ ਅਤੇ ਪੈਸੇ ਦਾ ਲਾਲਚ ਦੇ ਕੇ ਕਰਵਾਏ ਹਨ ।
ਬਾਕੀ ਸੱਚ ਬੜੀ ਹੀ ਅਜੀਬ ਚੀਜ਼ ਹੈ । ਸੱਚ ਨੂੰ ਬੋਲਣਾ ਕਹਿਣਾ ਸੁਣਨਾ ਤੇ ਸਹਿਣਾ ਬੜਾ ਹੀ ਮੁਸ਼ਕਿਲ ਕੰਮ ਹੁੰਦਾ ਹੈ । ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਹਨ ਕਿ ਜਦੋਂ ਕਿਤੇ ਸੱਚ ਸੁਣਾ ਦਈਦਾ ਹੈ ਤਾਂ ਵਿਰੋਧੀ ਏਸ ਤਰ੍ਹਾਂ ਤੜਫਦੇ ਹਨ ਜਿਵੇਂ ਠੂੰਹਾਂ ਲੜਿਆ ਹੋਇਆ ਹੋਵੇ । ਜੇਕਰ ਕਿਸੇ ਦੇ ਠੂੰਹਾਂ ਕਦੇ ਲੜਿਆ ਹੋਵੇ ਓਸ ਨੂੰ ਜਰੂਰ ਪਤਾ ਹੋਵੇਗਾ ਕਿ ਉੱਸ ਦਾ ਦਰਦ ਕਿੰਨਾ ਤਿੱਖਾ ਹੁੰਦਾ ਹੈ ।
ਬਾਕੀ ਸਤਲੁਜ ਫਿਲਮ ਨੇ ਪੰਜਾਬ ਦੇ ਸਿਆਸੀ ਪਹੀਏ ਨੂੰ ਹਾਲ ਦੀ ਘੜੀ ਜਾਮ ਲਗਾ ਕੇ ਰੱਖ ਦਿੱਤਾ ਹੈ । ਅੱਜ ਪੰਜਾਬ ਵਿੱਚ ਸਿਰਫ ਸਤਲੁਜ ਫਿਲਮ ਦੀ ਗੱਲ ਹੀ ਚੱਲ ਰਹੀ ਹੈ । ਏਸੇ ਉੱਤੇ ਹੀ ਚਰਚਾਵਾਂ ਹੋ ਰਹੀਆਂ ਹਨ । ਕਈ ਪੁਰਾਣੇ ਕਿੱਸੇ ਮੁੜ ਕੇ ਉਜਾਗਰ ਹੋ ਗਏ ਹਨ । ਕਈ ਵਾਰੀ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਅਸੀਂ 1980-1990 ਦੇ ਦਹਾਕੇ ਵਿੱਚ ਹੀ ਜੀਅ ਰਹੇ ਹਾਂ ।
ਬਾਕੀ ਬੀਤ ਗਏ ਸਮੇਂ ਤੋਂ ਸਿੱਖਿਆ ਲੈ ਕੇ ਹੁਣ ਸਿੱਖ ਕੌਮ ਨੂੰ ਆਪਣੇ ਕਦਮਾਂ ਨੂੰ ਅੱਗੇ ਨੂੰ ਵਧਾਉਣਾ ਚਾਹੀਦਾ ਹੈ । ਬੀਤਿਆ ਹੋਇਆ ਤਾਂ ਕੱਲ੍ਹ ਵੀ ਅੱਜ ਨਹੀਂ ਬਣ ਸਕਦਾ । ਸਭ ਤੋਂ ਪਹਿਲਾਂ ਤਾਂ ਸਿੱਖ ਜਥੇਬੰਦੀਆਂ ਅਤੇ ਸਿੱਖ ਨੇਤਾਵਾਂ ਅਤੇ ਫੇਰ ਬਾਕੀ ਸਿੱਖ ਕੌਮ ਵਿੱਚ ਏਕਤਾ ਹੋਣੀ ਬਹੁਤ ਜ਼ਰੂਰੀ ਹੈ । ਪਰ ਸਭ ਸਿੱਖਾਂ ਨੂੰ ਇਹ ਅਹਿਸਾਸ ਅਤੇ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਹਿੰਦੋਸਤਾਨ ਅਤੇ ਹਿੰਦੂਆਂ ਦੇ ਗੁਲਾਮ ਹਾਂ ਅਤੇ ਅਸੀਂ ਹਰ ਹੀਲੇ ਆਜ਼ਾਦ ਹੋਣਾ ਹੈ ।
ਅੱਜ ਤੱਕ ਬਹੁਤ ਕੁੱਝ ਵਾਪਰ ਚੁੱਕਿਆ ਹੈ ਅਤੇ ਇਤਿਹਾਸਕ ਬਣ ਕੇ ਕਿਤਾਬਾਂ ਵਿੱਚ ਛਪਕੇ ਕਿਤਾਬਾਂ ਵਾਲੀਆਂ ਦੁਕਾਨਾਂ ਅਤੇ ਸਟਾਲਾਂ ਤੋ ਲੈ ਕੇ ਲਾਇਬਰੇਰੀਆਂ ਅਤੇ ਸੰਗਤਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਹੈ । ਇੰਟਰਨੈਟ ਦੀਆਂ ਸ਼ੋਸ਼ਲ ਸਾਈਟਾਂ ਉੱਪਰ ਵੀ ਚੜ੍ਹ ਚੁੱਕਿਆ ਹੈ । ਸਤਲੁਜ ਫਿਲਮ ਰਿਲੀਜ ਹੋਈ , ਭਾਰਤ ਨੇ ਬੈਨ ਕਰ ਦਿੱਤੀ, ਪਰ ਨੈਟ ਰਾਹੀਂ ਤਕਰੀਬਨ ਪੂਰੀ ਦੁਨੀਆਂ ਵਿੱਚ ਬੈਠੇ ਸਿੱਖ, ਪੰਜਾਬੀ ਅਤੇ ਹੋਰ ਕੌਮਾਂ ਦੇ ਵੀ ਲੱਖਾਂ ਲੋਕਾਂ ਨੇ ਇਹ ਫਿਲਮ ਵੇਖ ਲਈ ਹੈ , ਕੁੱਝ ਵੇਖ ਰਹੇ ਹਨ ਅਤੇ ਬਾਕੀ ਦੇ ਵੀ ਅਗਸਤ ਦੇ ਅਖੀਰ ਤੱਕ ਵੇਖ ਹੀ ਲੈਣਗੇ । ਇਹ ਫਿਲਮ ਇੱਕ ਗੱਲ ਜਰੂਰ ਦੁਨੀਆਂ ਦੇ ਲੋਕਾਂ ਦੱਸ ਗਈ ਹੈ ਕਿ ਹਿੰਦੋਸਤਾਨ ਵਿੱਚ ਸੱਚ ਬੋਲਣ ਉੱਪਰ ਪਾਬੰਦੀ ਹੈ । ਜਿਸ ਇੰਡੀਅਨ ਸਟੇਟ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਜਿਊਂਦੇ ਨੂੰ ਬਰਦਾਸ਼ਤ ਨਹੀਂ ਕੀਤਾ ਤਾਂ ਫੇਰ ਸ਼ਹੀਦ ਹੋਣ ਤੋਂ ਬਾਅਦ ਸਿਨਮਿਆਂ ਦੇ ਪੜਦਿਆਂ ਉੱਪਰ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਇਹ ਬੁੱਚੜ ਲੋਕ ।
ਬੀਤੇ ਸਮੇਂ ਦੀਆਂ ਪ੍ਰਾਪਤੀਆਂ ਅਤੇ ਗਲਤੀਆਂ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦਾ ਹੈ । ਰਵਨੀਤ ਬਿੱਟੂ ਵਰਗੇ ਦਿਮਾਗ ਤੋਂ ਸ਼ਹੀਦ ਬੰਦੇ ਦੀ ਪਰਵਾਹ ਨਾ ਕਰੋ । ਹਾਂ ਇੱਕ ਗੱਲ ਪੱਕੀ ਹੈ ਇਹ ਫਿਲਮ ਬਣਾਉਣ ਵਾਲੀ ਟੀਮ ਦੇ ਕਿਸੇ ਨਾ ਕਿਸੇ ਮੈਂਬਰ ਦਾ ਨੁਕਸਾਨ ਜਰੂਰ ਕਰਨਗੇ ਇਹ ਲੋਕ , ਇਹ ਬਿੱਟੂ ਦੀਆਂ ਗੱਲਾਂ ਤੋਂ ਮੈਨੂੰ ਤਾਂ ਮਹਿਸੂਸ ਹੋ ਰਿਹਾ ਹੈ । ਹੋਰ ਮਹੀਨੇ ਡੇਡ ਮਹੀਨੇ ਬਾਅਦ ਕੋਈ ਨਾ ਕੋਈ ਹਰ ਮਸਲਾ ਧਰਤੀ ਉੱਪਰ ਪ੍ਰਗਟ ਹੋ ਜਾਵੇਗਾ ਤੇ ਫਿਲਮ ਵਾਲੀ ਗੱਲਬਾਤ ਮੱਠੀ ਪੈਣ ਲੱਗ ਜਾਵੇਗੀ । ਫਿਲਮ ਨੇ ਆਪਣਾ ਕੰਮ ਬਾਖੂਬੀ ਕਰ ਦਿੱਤਾ ਹੈ ਅਤੇ ਆਪਾਂ ਹੁਣ ਮੰਜਿਲ ਏ ਖਾਲਿਸਤਾਨ ਵੱਲ ਨੂੰ ਕਦਮਾਂ ਨੂੰ ਵਧਾਈਏ ਜੀ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply