ਪਿੰਡ ਵਿਰਕ ਤੋਂ ਪਿਛਲੇ 13 ਦਿਨਾਂ ਤੋਂ ਨਬਾਲਿਗ ਲੜਕੀ ਭੇਦਭਰੇ ਹਾਲਾਤਾਂ 'ਚ ਲਾਪਤਾ
- ਅਪਰਾਧ
- 27 Jul, 2026 07:10 PM (Asia/Kolkata)
ਅੱਪਰਾ, 27 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਵਿਰਕ ਦੇ ਨਜ਼ਦੀਕ ਏਕਤਾ ਕਲੋਨੀ ਤੋਂ ਇਕ ਨਬਾਲਿਗ ਲੜਕੀ ਪਿਛਲੇ ਲਗਭਗ 13 ਦਿਨਾਂ ਤੋਂ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਅਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਤਾ ਗੀਤਾ ਕੁਸ਼ਵਾਹਾ ਪਤਨੀ ਕਮਲੇਸ਼ ਕੁਸ਼ਵਾਹਾ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ ਤੋਂ ਆ ਕੇ ਇੱਥੇ ਪਿਛਲੇ ਲਗਭਗ 14 ਸਾਲਾਂ ਤੋਂ ਵਸੇ ਹੋਏ ਹੋਏ ਹਨ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ।

ਉਹਨਾਂ ਦੀ ਲੜਕੀ ਭਾਰਤੀ ਕੁਸ਼ਵਾਹਾ, ਜਿਸ ਦੀ ਉਮਰ ਲਗਭਗ 17 ਸਾਲ ਹੈ, ਜੋ ਮਿਤੀ 13 ਜੁਲਾਈ ਨੂੰ ਘਰ ਤੋਂ ਫਗਵਾੜਾ ਵਿਖੇ ਇਕ ਫੈਕਟਰੀ 'ਚ ਕੰਮ 'ਤੇ ਗਈ ਸੀ, ਦੇਰ ਰਾਤ ਜਦੋਂ ਵਾਪਿਸ ਘਰ ਨਾ ਪਹੁੰਚੀ ਤਾਂ ਪਰਿਵਾਰ ਨੂੰ ਚਿੰਤਾ ਹੋ ਗਈ । ਜਦੋਂ ਫੈਕਟਰੀ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਲੜਕੀ ਕੰਮ 'ਤੇ ਪਹੁੰਚੁ ਹੀ ਨਹੀਂ । ਲੜਕੀ ਦੀ ਮਾਤਾ ਨੇ ਅੱਗੇ ਦੱਸਿਆ ਕਿ ਉਹਨਾਂ ਨੇ ਕਾਫੀ ਭਾਲ਼ ਕੀਤੀ ਪਰ ਲੜਕੀ ਨਹੀਂ ਮਿਲੀ। ਪਰਿਵਾਰ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਚੌਕੀ ਦੁਸਾਂਝ ਕਲਾਂ ਅਤੇ ਥਾਣਾ ਗੁਰਾਇਆ ਦੀ ਪੁਲਿਸ ਨੂੰ ਦੇ ਮੰਗ ਕੀਤੀ ਕਿ ਲੜਕੀ ਨੂੰ ਲੱਭਣ ਵਿੱਚ ਉਹਨਾਂ ਦੀ ਮੱਦਦ ਕੀਤੀ ਜਾਵੇ।
Leave a Reply