ਡਾਇਰੈਕਟਰ ਸਕੂਲ ਸੈਕੰਡਰੀ ਸਿੱਖਿਆ ਸ੍. ਸਕੱਤਰ ਸਿੰਘ ਬੱਲ ਨੇ ਕੀਤਾ ਸ.ਸ.ਸ.ਸਕੂਲ ਖਿਲਚੀਆਂ ਦਾ ਅਚਨਚੇਤ ਦੌਰਾ
- ਸਿੱਖਿਆ/ਵਿਗਿਆਨ
- 25 May, 2026 05:55 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸ੍ਰ ਸਕੱਤਰ ਸਿੰਘ ਬੱਲ ਜਿਨਾਂ ਨੇ ਕਿ ਕੁਝ ਦਿਨ ਪਹਿਲਾਂ ਹੀ ਡਾਇਰੈਕਟਰ ਸਿੱਖਿਆ ਵਿਭਾਗ ਦਾ ਅਹੁਦਾ ਸੰਭਾਲਿਆ ਹੈ ਨੇ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖਿਲਚੀਆਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਅਤੇ ਆਦਰਸ਼ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਵਿਦਿਆਰਥੀਆਂ ਵੱਲੋਂ ਵੀ ਬੜੇ ਵਧੀਆ ਵਾਤਾਵਰਨ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਵੱਲੋਂ ਸਕੂਲ ਦੇ ਅਧਿਆਪਕਾਂ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਅਤੇ ਆ ਰਹੀਆਂ ਔਕੜਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ । ਇਸ ਮੌਕੇ ਉਨ੍ਹਾਂ ਵਲੋਂ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ ਗਿਆ। ਪ੍ਰਿੰਸੀਪਲ ਸ੍ਰੀ ਰਾਜੀਵ ਕੱਕੜ ਜੀ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਧੰਨਵਾਦ ਕੀਤਾ ਗਿਆ।ਇਸ ਮੋਕੇ ਪ੍ਰਿੰਸੀਪਲ ਰਾਜੀਵ ਕੱਕੜ ਤੋਂ ਅਲਾਵਾ ਸ੍.ਮੰਗਲ ਸਿੰਘ ਕਲਰਕ, ਲਖਵਿੰਦਰਸਿੰਘ,ਪਰਮਜੀਤ ਸਿੰਘ ਵੋਕੇਸ਼ਨਲ ਲੈਕਚਰਾਰ, ਗੁਰਮੀਤ ਸਿੰਘ ਤਿੰਮੋਵਾਲ, ਕੁਲਜੀਤ ਸਿੰਘ, ਗੌਰਵ ਮਲਹੋਤਰਾ, ਰਾਹੁਲ ਭਾਟੀਆ . ਹਰਜਸਮੀਤ ਸਿੰਘ. ਇੰਦਰਜੀਤ ਕੌਰ, ਰਿੰਪੀ ਕੁਮਾਰੀ, ਭਾਰਤੀ ਸ਼ਰਮਾਂ .ਵੰਦਨਾਪੁਰੀ , ਸ਼ਾਂਤਾ ਕਪੂਰ, ਗੁਰਿੰਦਰ ਕੌਰ,ਮੀਨੂੰ ਮਲਹੌਤਰਾ ,ਮੀਨੂੰ ਗਿੱਲ,ਪ੍ਰੀਤੀ ਵਾਜਪਾਈ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Leave a Reply