ਨਵੀਂ ਟਾਊਨਸ਼ਿਪ ਦੀ ਤਿਆਰੀ ਲਈ ਚੰਡੀਗੜ੍ਹ ਏਅਰਪੋਰਟ ਨੇੜੇ 186 ਏਕੜ ਜ਼ਮੀਨ ਹੋਵੇਗੀ ਐਕਵਾਇਰ ਗਮਾਡਾ ਨੇ ਕੀਤਾ ਨੋਟੀਫਿਕੇਸ਼ਨ ਜਾਰੀ...

ਨਵੀਂ ਟਾਊਨਸ਼ਿਪ ਦੀ ਤਿਆਰੀ ਲਈ ਚੰਡੀਗੜ੍ਹ ਏਅਰਪੋਰਟ ਨੇੜੇ 186 ਏਕੜ ਜ਼ਮੀਨ ਹੋਵੇਗੀ ਐਕਵਾਇਰ ਗਮਾਡਾ ਨੇ ਕੀਤਾ ਨੋਟੀਫਿਕੇਸ਼ਨ ਜਾਰੀ...

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ (ਮੰਗਤ ਸਿੰਘ ਸੈਦਪੁਰ) : ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੇ 'ਮੋਹਾਲੀ ਏਰੋਟ੍ਰੋਪੋਲਿਸ ਐਕਸਟੈਂਸ਼ਨ ਟਾਊਨਸ਼ਿਪ' ਲਈ ਪਿੰਡ ਅਜੀਜ਼ਪੁਰ ਦੀ 186.5979 ਏਕੜ ਜ਼ਮੀਨ ਐਕਵਾਇਰ ਕਰਨ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਦੇ ਲਾਗੂ ਹੁੰਦਿਆਂ ਹੀ ਸਬੰਧਤ ਖੇਤਰ ਵਿੱਚ ਜ਼ਮੀਨ ਦੀ ਖਰੀਦ-ਫਰੋਖ਼ਤ 'ਤੇ ਰੋਕ ਲਗਾ ਦਿੱਤੀ ਹੈ। ਗਮਾਡਾ ਵੱਲੋਂ ਇਲਾਕੇ ਵਿੱਚ ਜ਼ਮੀਨ ਦੇ ਸਰਵੇ ਦੇ ਨਾਲ-ਨਾਲ ਐਕਵਿਜ਼ੀਸ਼ਨ ਨਾਲ ਜੁੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਦਕਿ ਸਰਕਾਰ ਵੱਲੋਂ ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਇਸ ਪ੍ਰਾਜੈਕਟ ਦਾ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਇੱਕ ਨਵੀਂ ਟਾਊਨਸ਼ਿਪ ਵਿਕਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ...ਫਿਲਹਾਲ ਮੋਹਾਲੀ ਏਰੋਟ੍ਰੋਪੋਲਿਸ ਐਕਸਟੈਂਸ਼ਨ ਟਾਊਨਸ਼ਿਪ ਦੀ ਪਲਾਨਿੰਗ 'ਤੇ ਕੰਮ ਚੱਲ ਰਿਹਾ ਹੈ। ਮਾਹਰਾਂ ਅਨੁਸਾਰ ਇਸ ਪ੍ਰਾਜੈਕਟ ਵਿੱਚ 100, 150, 200, 300, 400 ਅਤੇ 500 ਵਰਗ ਗਜ਼ ਦੇ ਪਲਾਟ ਰੱਖੇ ਜਾਣ ਦੀ ਸੰਭਾਵਨਾ ਹੈ। ਜੇਕਰ ਭਵਿੱਖ ਵਿੱਚ ਪਲਾਟਾਂ ਦੀ ਕੀਮਤ 50 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਤੈਅ ਹੁੰਦੀ ਹੈ, ਤਾਂ 100 ਵਰਗ ਗਜ਼ ਦੇ ਪਲਾਟ ਦੀ ਕੀਮਤ ਲਗਭਗ 50 ਲੱਖ ਰੁਪਏ ਹੋ ਸਕਦੀ ਹੈ, ਹਾਲਾਂਕਿ ਇਹ ਅੰਕੜੇ ਅਜੇ ਸੰਭਾਵਿਤ ਅੰਦਾਜ਼ਿਆਂ 'ਤੇ ਆਧਾਰਿਤ ਹਨ ਅਤੇ ਅੰਤਿਮ ਰੇਟ ਗਮਾਡਾ ਦੀ ਨੀਤੀ ਤੋਂ ਬਾਅਦ ਹੀ ਸਪੱਸ਼ਟ ਹੋਣਗੇ। ਏਅਰਪੋਰਟ ਦੇ ਨੇੜੇ ਹੋਣ ਕਰਕੇ ਇਹ ਖੇਤਰ ਪਹਿਲਾਂ ਹੀ ਰੀਅਲ ਅਸੈਸਟ ਦੇ ਪੱਖੋਂ ਅਹਿਮ ਮੰਨਿਆ ਜਾਂਦਾ ਹੈ, ਅਤੇ ਨਵੀਂ ਟਾਊਨਸ਼ਿਪ ਦੇ ਵਿਕਾਸ ਨਾਲ ਇੱਥੇ ਰਿਹਾਇਸ਼ੀ ਅਤੇ ਕਾਰੋਬਾਰੀ ਗਤੀਵਿਧੀਆਂ ਨੂੰ ਹੋਰ ਬਲ ਮਿਲੇਗਾ।..ਗਮਾਡਾ ਵੱਲੋਂ ਇਸ ਨਵੇਂ ਖੇਤਰ ਵਿੱਚ 'ਮਿਕਸਡ ਲੈਂਡ ਯੂਜ਼' ਸਕੀਮ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਤਹਿਤ ਰਿਹਾਇਸ਼ੀ, ਕਮਰਸ਼ੀਅਲ ਅਤੇ ਇੰਸਟੀਚਿਊਸ਼ਨਲ ਸਾਈਟਾਂ ਵਿਕਸਤ ਕੀਤੀਆਂ ਜਾਣਗੀਆਂ। ਭਵਿੱਖ ਵਿੱਚ ਇੱਥੇ ਰਿਹਾਇਸ਼ੀ ਘਰਾਂ ਅਤੇ ਪਲਾਟਾਂ ਤੋਂ ਇਲਾਵਾ ਦੁਕਾਨਾਂ, ਮਾਲ, ਕਮਰਸ਼ੀਅਲ ਪ੍ਰਾਜੈਕਟਾਂ ਅਤੇ ਵੱਖ-ਵੱਖ ਸੰਸਥਾਵਾਂ ਲਈ ਥਾਵਾਂ ਉਪਲਬਧ ਹੋਣਗੀਆਂ, ਜਿਸ ਨਾਲ ਇਹ ਇਲਾਕਾ ਆਉਣ ਵਾਲੇ ਸਮੇਂ ਵਿੱਚ ਇੱਕ ਮਹੱਤਵਪੂਰਨ ਅਰਬਨ ਡਿਵੈਲਪਮੈਂਟ ਜ਼ੋਨ ਵਜੋਂ ਉੱਭਰੇਗਾ। ਗਮਾਡਾ ਵੱਲੋਂ ਪ੍ਰਾਜੈਕਟ ਨਾਲ ਸਬੰਧਤ ਸੋਸ਼ਲ ਅਸੈਸਮੈਂਟ ਸਰਵੇ ਪਹਿਲਾਂ ਹੀ ਕਰਵਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਫਰਵਰੀ 2026 ਵਿੱਚ ਗਮਾਡਾ ਵੱਲੋਂ ਬਨੂੜ ਰੋਡ ਦੇ ਦੋਵੇਂ ਪਾਸੇ ਕਰੀਬ 2,490 ਏਕੜ ਦੇ ਇੱਕ ਹੋਰ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦਾ ਮੁੱਖ ਮਕਸਦ ਇਸ ਖੇਤਰ ਨੂੰ ਇੱਕ ਵੱਡੇ ਲਾਜਿਸਟਿਕ ਅਤੇ ਰਿਹਾਇਸ਼ੀ ਹੱਬ ਵਜੋਂ ਵਿਕਸਤ ਕਰਨਾ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.