ਵਿਧਾਨ ਸਭਾ ਸੈਸ਼ਨ 'ਚ ਸਿੱਖਿਆ ਮੰਤਰੀ ਨੂੰ ਵਿਧਾਇਕ ਕੁਲਵੰਤ ਸਿੰਘ ਨੇ ਪੁੱਛਿਆ ਇਹ ਸਵਾਲ...

ਵਿਧਾਨ ਸਭਾ ਸੈਸ਼ਨ 'ਚ ਸਿੱਖਿਆ ਮੰਤਰੀ ਨੂੰ ਵਿਧਾਇਕ ਕੁਲਵੰਤ ਸਿੰਘ ਨੇ ਪੁੱਛਿਆ ਇਹ ਸਵਾਲ...

ਪੰਜਾਬ ਦੇ ਸਮੁੱਚੇ ਸਕੂਲਾਂ 'ਚ ਨਰਸਰੀ ਤੇ ਐਲ.ਕੇ.ਜੀ. ਦੇ ਬੱਚਿਆਂ ਨੂੰ ਵੀ ਮਿਲਣਾ ਚਾਹੀਦਾ ਮਿਡ-ਡੇ-ਮੀਲ..?

ਚੰਡੀਗੜ੍ਹ 27 ਅਕਤੂਬਰ (ਮੰਗਤ ਸਿੰਘ ਸੈਦਪੁਰ) : ਵਿਧਾਨ ਸਭਾ ਸੈਸ਼ਨ ਦੇ ਜ਼ੀਰੋ ਆਵਰ 'ਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਮਿਡ-ਡੇ-ਮੀਲ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਕੋਲੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਸਕੂਲਾਂ ਦੇ ਵਿੱਚ ਮਿਡ-ਡੇ-ਮੀਲ ਯੂ.ਕੇ.ਜੀ. ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਮਿਲਦਾ। ਇਸੇ ਤਰ੍ਹਾਂ 2 ਕਲਾਸਾਂ ਨਰਸਰੀ ਅਤੇ ਐਲ.ਕੇ.ਜੀ. ਦੇ ਵਿਦਿਆਰਥੀ ਇਹਨਾਂ ਕਲਾਸਾਂ ਦੇ ਨਾਲ ਹੀ ਬੈਠਦੇ ਹਨ, ਜਦਕਿ ਇਹਨਾਂ 2 ਕਲਾਸਾਂ ਨੂੰ ਮਿਡ-ਡੇ-ਮੀਲ ਨਹੀਂ ਮਿਲਦਾ, ਜਦਕਿ ਨਰਸਰੀ ਐਲ.ਕੇ.ਜੀ. ਦੇ ਬੱਚੇ ਇੱਕੋ ਹੀ ਕਲਾਸ ਵਿੱਚ ਬੈਠਦੇ ਹਨ। ਅਤੇ ਜਦੋਂ ਐਲ.ਕੇ.ਜੀ. ਵਾਲਿਆਂ ਨੂੰ ਛੁੱਟੀ ਹੋ ਜਾਂਦੀ ਹੈ, ਅਤੇ ਨਾਲ ਹੀ ਲੰਚ ਦੀ ਅਨਾਉਂਸਮੈਂਟ ਹੋ ਜਾਂਦੀ ਹੈ ਤਾਂ ਛੋਟੇ -ਛੋਟੇ ਬੱਚਿਆਂ ਦੇ ਦਿਮਾਗ ਵਿੱਚ ਇਹ ਗੱਲ ਜਾਂਦੀ ਹੈ ਕਿ ਉਹਨਾਂ ਨੂੰ ਇਹ ਇਹ ਲੰਚ ਕਿਉਂ ਨਹੀਂ ਦਿੱਤਾ ਜਾਂਦਾ ਅਤੇ ਛੋਟੇ -ਛੋਟੇ ਬੱਚੇ ਇਹ ਵੀ ਸੋਚਦੇ ਹਨ ਕਿ ਸ਼ਾਇਦ ਅਧਿਆਪਕ ਹੀ ਉਹਨਾਂ ਨਾਲ ਇਸ ਤਰ੍ਹਾਂ ਵਿਤਕਰਾ ਕਰ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਸਪੀਕਰ ਪੰਜਾਬ ਵਿਧਾਨ ਸਭਾ ਦੇ ਰਾਹੀਂ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਪੁੱਛਿਆ ਕਿ ਨਰਸਰੀ ਅਤੇ ਐਲ.ਕੇ.ਜੀ. ਦੀਆਂ ਕਲਾਸਾਂ ਦੇ ਬੱਚਿਆਂ ਨੂੰ ਮਿਡ ਡੇ ਮੀਲ ਕਦੋਂ ਮਿਲਣਾ ਸ਼ੁਰੂ ਹੋ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਬਹੁਤ ਹੀ ਜਰੂਰੀ ਵਿਸ਼ਾ ਛੋਹਿਆ ਗਿਆ। ਪਹਿਲਾਂ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਵਨ ਅਤੇ ਪ੍ਰੀ ਪ੍ਰਾਇਮਰੀ -2 ਹੁੰਦੇ ਸਨ। ਪ੍ਰੰਤੂ ਹੁਣ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਹੀ ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਇੱਕੋ ਹੀ ਪਲੇਟਫਾਰਮ 'ਤੇ ਕਰ ਦਿੱਤੇ ਗਏ ਹਨ। ਪ੍ਰੰਤੂ ਹੁਣ ਕੇਂਦਰ ਸਰਕਾਰ ਵੱਲੋਂ ਸਕੀਮਾਂ ਦੇ ਰੂਲ ਬਦਲ ਦਿੱਤੇ ਅਤੇ ਮਿਡ ਡੇ ਮੀਲ ਦੇ ਮਾਮਲੇ ਵਿੱਚ ਪਹਿਲਾਂ ਐਡਵਾਂਸ ਪੈਸੇ ਪਹੁੰਚ ਜਾਂਦੇ ਸਨ। ਕੇਂਦਰ ਸਰਕਾਰ ਆਪਣਾ ਹਿੱਸਾ ਅਤੇ ਪੰਜਾਬ ਸਰਕਾਰ ਆਪਣਾ ਹਿੱਸਾ ਦਿੰਦੀ ਸੀ। ਅਧਿਆਪਕਾਂ ਵੱਲੋਂ ਮਿਡ ਡੇ ਮੀਲ ਨਾਲ ਸੰਬੰਧਿਤ ਖਰੀਦਦਾਰੀ ਕਰ ਲਈ ਜਾਂਦੀ ਸੀ। ਪ੍ਰੰਤੂ ਹੁਣ ਮਿਡ ਡੇ ਮੀਲ ਦੇ ਮਾਮਲੇ ਵਿੱਚ ਤਿੰਨ ਮਹੀਨੇ ਬਾਅਦ ਬਿੱਲ ਭੇਜਣਾ ਵਾਸਤੇ ਕਿਹਾ ਅਤੇ ਉਸ ਤੋਂ ਬਾਅਦ ਬਿਲ ਅਪਰੂਵ ਹੋਵੇਗਾ। ਜਿਸ ਦੇ ਤਹਿਤ ਇਹ ਸਕੀਮ ਨਾਲ ਸੰਬੰਧਿਤ ਪੈਸਿਆਂ ਦੀ ਅਦਾਇਗੀ ਦੇ ਲਈ ਛੇ-ਛੇ ਮਹੀਨੇ ਦਾ ਉਧਾਰ ਹੋ ਜਾਵੇਗਾ। ਬੇਸ਼ੱਕ ਰੂਲ ਹੋਰਨਾਂ ਸਕੀਮਾਂ ਵਾਸਤੇ ਵੀ ਲਾਗੂ ਕਰ ਦਿੱਤੇ ਗਏ ਹਨ, ਪ੍ਰੰਤੂ ਇਹ ਛੋਟੇ ਬੱਚਿਆਂ ਨਾਲ ਜੁੜਿਆ ਹੋਇਆ ਮਹੱਤਵਪੂਰਨ ਵਿਸ਼ਾ ਹੈ। ਇਸ ਸਕੀਮ ਵਿੱਚ ਇਹ ਰੂਲ ਨਹੀਂ ਲਾਗੂ ਹੋਣਾ ਚਾਹੀਦਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਕਿਹਾ ਕਿ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਜਿਆਦਾ ਗਰਮੀ ਪੈਂਦੀ ਉਦੋਂ ਵੀ ਅਤੇ ਜਦੋਂ ਜਿਆਦਾ ਠੰਡ ਪੈਂਦੀ ਹੈ। ਉਦੋਂ ਵੀ ਸਕੂਲ ਬੰਦ ਕਰਨੇ ਪੈਂਦੇ ਹਨ। ਸਿੱਖਿਆ ਮੰਤਰੀ - ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਪੁੱਛਿਆ ਗਿਆ ਸਵਾਲ ਬਹੁਤ ਹੀ ਸੰਜੀਦਾ ਹੈ ਅਤੇ ਉਹ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰਵਾਉਣਗੇ। ਖਾਸ ਇਹ ਹੈ ਗੱਲ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਬਹੁਤ ਹੀ ਜਰੂਰੀ ਵਿਸ਼ਿਆਂ ਨੂੰ ਚੁਣ ਕੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਆਵਾਜ਼ ਉਠਾਈ ਜਾਂਦੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.