ਲੱਗ ਗਈ ਨਜ਼ਰ ਪੰਜਾਬ ਨੂੰ...
- ਗੁਰਬਾਣੀ-ਇਤਿਹਾਸ
- 05 Aug, 2026 02:32 PM (Asia/Kolkata)
ਲੱਗ ਗਈ ਨਜ਼ਰ ਪੰਜਾਬ ਨੂੰ...
ਪੰਜ+ਆਬ ਪੰਜਾਂ ਦਰਿਆਵਾਂ ਦੀ ਧਰਤੀ ਕਹਾਉਣ ਵਾਲੇ ਪੰਜਾਬ ਵਿੱਚ ਸੰਨ 1997 ਤੋਂ ਹੀ ਛੇਵਾਂ ਦਰਿਆ ਨਸ਼ਿਆਂ ਦਾ ਵੀ ਵਗ ਰਿਹਾ ਹੈ । ਚਿੱਟਾ ਅਤੇ ਸਮੈਕ ਵਰਗੇ ਹੋਰ ਕਈ ਸੰਥੈਟਿਕ ਨਸ਼ੇ ਪੰਜਾਬ ਵਿੱਚ ਮਰਹੂਮ ਗਦਾਰ ਏ ਆਜਮ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਹੀ ਆਉਣੇ ਸ਼ਰੂ ਹੋ ਗਏ ਸਨ । ਗਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗਦਾਰ ਪੁੱਤਰ ਸੁਖਬੀਰ ਸਿੰਘ ਉਰਫ਼ ਸੁੱਖਾ ਅਮਲੀ ਦੇ ਸਾਲਾ ਸਾਹਿਬ ਬਿਕਰਮਜੀਤ ਸਿੰਘ ਮਜੀਠੀਏ ਨੂੰ ਲੋਕ ਚਿੱਟੇ ਦੇ ਸੌਦਾਗਰ ਭਾਵ ਕਿ ਚਿੱਟੇ ਦੇ ਥੋਕ ਦੇ ਵਪਾਰੀ ਅਤੇ ਹੋਲਸੇਲਰ ਵਜੋਂ ਵੀ ਜਾਣਦੇ ਹਨ , ਜਿਸ ਨੂੰ ਨਸ਼ੇ ਵੇਚਣ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕਈ ਵਾਰੀ ਜੇਲ੍ਹ ਵੀ ਜਾਣਾ ਪਿਆ ਹੈ ਪਰ ਉੱਹ ਆਪਣੇ ਰਾਧਾ ਸੁਆਮੀ ਸੁਹਰਾ ਪਰਿਵਾਰ ਦੀ ਮਿਹਰਬਾਨੀ ਨਾਲ ਜਲਦੀ ਹੀ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਵੀ ਆ ਜਾਂਦਾ ।
ਅੱਜ ਜਦੋਂ ਵੀ ਅਸੀਂ ਸ਼ੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਖੋਲ੍ਹਦੇ ਹਾਂ ਤਾਂ ਪੰਜਾਬ ਦੇ ਮਾਪਿਆਂ ਦੇ ਕੀਰਨੇ ਰੋਣੇ ਅਤੇ ਬੈਰਾਗਮਈ ਬੋਲ ਹੀ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਦੇ ਪੁੱਤਰ ਏਹਨਾ ਮਾਰੂ ਨਸ਼ਿਆਂ ਦੇ ਟੀਕੇ ਲਾ ਲਾ ਕੇ ਏਸ ਜਹਾਨ ਤੋਂ ਕੂਚ ਕਰ ਗਏ ਹਨ ਅਤੇ ਮਾਪਿਆਂ ਦਾ ਬੁਢੇਪੇ ਦਾ ਸਹਾਰਾ ਬਣਨ ਵਾਲਾ ਜਾਂ ਓਹਨਾ ਦੀ ਅਰਥੀ ਨੂੰ ਮੋਢਾ ਦੇਣ ਵਾਲਾ ਹੁਣ ਕੋਈ ਵੀ ਨਹੀਂ ਰਿਹਾ ਹੈ । ਮੁੰਡੇ ਤਾਂ ਮੁੰਡੇ ਹੁਣ ਤਾਂ ਪੰਜਾਬ ਦੀਆਂ ਕੁੜੀਆਂ ਵੀ ਏਸ ਘਾਤਕ ਨਸ਼ੇ ਚਿੱਟੇ ਦੀ ਲਪੇਟ ਵਿੱਚ ਆ ਚੁੱਕੀਆਂ ਹਨ ।
ਜਿੱਡਾ ਵੱਡਾ ਝੂਠਾ ਤੇ ਓਡਾ ਵੱਡਾ ਲੀਡਰ ਭਾਵ ਕਿ ਮੌਜੂਦਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਡੀਆ ਵਿੱਚ ਰਿਪੋਰਟਾਂ ਪੇਸ਼ ਕਰਦਾ ਹੀ ਨਹੀਂ ਥੱਕਦਾ ਕਿ ਅਸੀਂ ਐਨੇ ਨਸ਼ਾ ਤਸਕਰ ਫੜ ਲਏ ਹਨ ਆਹ ਕਰ ਦਿੱਤਾ ਤੇ ਔਹ ਕਰ ਦਿੱਤਾ ਹੈ ਅਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਲਾਇਆ ਹੋਇਆ ਯੁੱਧ ਨਸ਼ਿਆਂ ਵਿਰੁੱਧ ਬਹੁਤ ਹੀ ਜਿਆਦਾ ਕਾਮਯਾਬੀ ਵੱਲ ਨੂੰ ਵਧ ਰਿਹਾ ਹੈ ਅਤੇ ਸਿੱਕੇ ਦੇ ਦੂਜੇ ਪਾਸੇ ਤਸਵੀਰਾਂ ਕੁੱਝ ਹੋਰ ਹੀ ਵਿਖਾਈ ਦੇ ਰਹੀਆਂ ਹਨ ਕਿ ਪੰਜਾਬ ਦੇ ਤੇਰਾਂ ਦੇ ਤੇਰਾਂ ਹਜ਼ਾਰ ਪਿੰਡਾਂ, ਬਾਕੀ ਦੇ ਸਾਰੇ ਕਸਬਿਆਂ ਅਤੇ ਸ਼ਹਿਰਾਂ ਦੀ ਗਲ੍ਹੀ ਤਾਂ ਕੀ ਘਰ ਘਰ ਤੱਕ ਚਿੱਟਾ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪਹੁੰਚ ਗਿਆ ਹੈ ।
ਅਗਰ ਸਰਕਾਰਾਂ ਚਾਹੁਣ ਅਤੇ ਆਪਣੀ ਆਈ ਉੱਤੇ ਆ ਜਾਣ ਤਾਂ ਕੁੱਝ ਕੁ ਹੀ ਸਮੇਂ ਵਿੱਚ ਏਸ ਕੋਹੜ ਨੂੰ ਕਾਬੂ ਵਿੱਚ ਕਰ ਸਕਦੀਆਂ ਹਨ , ਪਰ ਪੰਜਾਬ ਪੁਲੀਸ ਦੇ ਮੁਲਾਜ਼ਮ ਤਾਂ ਖੁਦ ਵੀਡੀਓਜ ਵਿੱਚ ਚਿੱਟਾ ਸਪਲਾਈ ਕਰਦੇ ਵੇਖੇ ਜਾ ਸਕਦੇ ਹਨ । ਹਾਲਾਤ ਤਰਸਯੋਗ ਹਨ ਖਤਰਨਾਕ ਹਨ ਅਤੇ ਭਵਿੱਖ ਵਿੱਚ ਡਰਾਉਣ ਵਾਲੇ ਵੀ ਹਨ ।
ਪੰਜਾਬ ਅਤੇ ਪੰਜਾਬੀਅਤ ਸਿੱਖ ਅਤੇ ਸਿੱਖੀ ਭਵਿੱਖ ਦੇ ਵਿੱਚ ਖ਼ਤਰੇ ਵਿੱਚ ਹਨ । ਅੱਜ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਪਰ ਸਚਾਈ ਇਹ ਹੀ ਹੈ । ਕਬੂਤਰ ਦੇ ਅੱਖਾਂ ਮੀਟਣ ਦੇ ਨਾਲ ਬਿੱਲੀ ਚਲੇ ਨਹੀਂ ਜਾਂਦੀ ਹੁੰਦੀ ਪਰ ਕਬੂਤਰ ਨੂੰ ਵਿਖਾਈ ਜਰੂਰ ਦਿਖਾਈ ਦੇਣੇਂ ਹਟ ਜਾਂਦੀ ਹੈ । ਏਸੇ ਤਰ੍ਹਾਂ ਹੀ ਸਾਡੇ ਇਹ ਕਹਿਣ ਨਾਲ ਕਿ ਕੁੱਝ ਨਹੀਂ ਹੁੰਦਾ, ਸਭ ਠੀਕ ਠਾਕ ਹੈ ਚੜ੍ਹਦੀ ਕਲਾ ਹੈ ਪੰਜਾਬ ਦਾ ਨੁਕਸਾਨ ਹੋਣ ਤੋਂ ਹਟ ਨਹੀਂ ਜਾਣਾ ।
ਪ੍ਵਤੀ ਦਿਨ ਚਿੱਟੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਹਨ, ਉੱਹ ਫੇਰ ਮਹੀਨੇ ਦੀਆਂ ਤੇ ਫੇਰ ਸਾਲ ਦੀਆਂ ਕਿੰਨੀਆਂ ਬਨਣਗੀਆਂ ਅਤੇ ਫੇਰ ਪੰਜਾਂ ਜਾਂ ਦਸਾਂ ਸਾਲਾਂ ਤੱਕ ਕਿੰਨੇ ਕੁ ਸਿੱਖਾਂ ਅਤੇ ਪੰਜਾਬੀਆਂ ਦੇ ਘਰ ਉਜੱੜ ਚੁੱਕੇ ਹੋਣਗੇ, ਹੁਣ ਤੱਕ ਕਿੰਨੇ ਕੁ ਉੱਜੜ ਚੁੱਕੇ ਹਨ ਏਸ ਗੱਲ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾ ਲਿਓ ।
ਏਸ ਬਿਮਾਰੀ ਦਾ ਇੱਕ ਹੀ ਇਲਾਜ ਪੰਜਾਬ ਦੀ ਜਨਤਾ ਦੀ ਲਾਮਬੰਦੀ ਅਤੇ ਦੂਜਾ ਇਲਾਜ ਹੈ ਸਾਉਦੀ ਅਰਬ ਵਾਲਾ ਜਾਂ ਫੇਰ ਖਾੜਕੂ ਸਿੰਘਾਂ ਵਾਲਾ । ਸਾਉਦੀ ਅਰਬ ਵਿੱਚ ਨਸ਼ਾ ਤਸਕਰ ਦਾ ਸਿਰ ਤਲਵਾਰ ਨਾਲ ਕਲਮ ਕਰ ਦਿੱਤਾ ਜਾਂਦਾ ਹੈ ਚੋਰੀ ਕਰਨ ਵਾਲੇ ਦੇ ਹੱਥ ਵੱਢ ਦਿੱਤੇ ਜਾਂਦੇ ਹਨ ਤੇ ਖਾੜਕੂ ਸਿੰਘਾਂ ਵਾਲਾ ਤਾਂ ਆਪਾਂ ਸਭ ਨੂੰ ਪਤਾ ਹੀ ਹੈ । ਪਰ ਅਗਰ ਜਮਹੂਰੀਅਤ ਅਤੇ ਲੋਕਤੰਰਿਕ ਢੰਗ ਨਾਲ ਵੀ ਏਹਨਾਂ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣੀ ਹੈ ਤਾਂ ਫੇਰ ਸਾਰੇ ਹੀ ਪੰਜਾਬ ਦੀ ਜਨਤਾ ਨੂੰ ਲਾਮਬੰਦ ਹੋਣਾ ਪਵੇਗਾ, ਰੌਲਾ ਪਾਉਣਾ ਪਵੇਗਾ ਨਸ਼ਾ ਵੇਚਣ ਵਾਲਿਆਂ ਦਾ ਪਹਿਲਾਂ ਪਿੰਡਾਂ ਦੇ ਲੋਕ ਸਮਾਜਿਕ ਬਾਈਕਾਟ ਕਰਨ ਫੇਰ ਨਸ਼ਾ ਕਰਨ ਵਾਲਿਆਂ ਦੀਆਂ ਕੌਸਲਿੰਗਜ ਕੀਤੀਆਂ ਜਾਣ ।
ਬਾਕੀ ਕਿਸੇ ਵੀ ਸਰਕਾਰ ਪ੍ਰਸ਼ਾਸਨ ਜਾਂ ਭਾਰਤ ਦੀ ਪੰਜਾਬ ਦੀ ਕਿਸੇ ਵੀ ਅਦਾਲਤ ਕੋਲੋਂ ਕੋਈ ਆਸ ਨਾ ਰੱਖੀ ਜਾਵੇ । ਅਗਰ ਨਸ਼ਾ ਤਸਕਰਾਂ ਨੂੰ ਜਾਨੋਂ ਨਹੀਂ ਵੀ ਮਾਰਨਾ ਪਰ ਏਹਨਾਂ ਦੀ ਛਿੱਤਰਪਰੇਡ ਤਾਂ ਕੀਤੀ ਹੀ ਜਾ ਸਕਦੀ ਹੈ । ਪਰ ਲੋਕ ਏਹਨਾ ਨਸ਼ਾ ਤਸਕਰਾਂ ਕੋਲੋਂ ਡਰਦੇ ਵੀ ਹਨ ਕਿਉਂਕਿ ਏਹਨਾਂ ਨੂੰ ਸਰਕਾਰੀ ਸ਼ੈਹ ਵੀ ਪਰਾਪਤ ਹੈ ਤੇ ਨਸ਼ਾ ਵੇਚਣ ਤੋਂ ਰੋਕਣ ਵਾਲਿਆਂ ਨੂੰ ਕਈ ਵਾਰੀ ਤਾਂ ਜਾਨੋਂ ਹੀ ਮਾਰ ਦਿੰਦੇ ਹਨ ਜਾਂ ਫੇਰ ਕੁੱਟ ਕੁਟਾਪਾ ਕਰ ਦਿੰਦੇ ਹਨ । ਜਾਗੋ ਪੰਜਾਬੀਓ ਜਾਗੋ ਜੀ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply