ਖਾਲਸਾ ਪੰਥ ਦੇ ਧਾਰਮਿਕ, ਸਿਆਸੀ, ਆਰਥਿਕ ਅਤੇ ਸਭਿਆਚਾਰਕ ਪੱਖੋਂ ਪਹਿਰੇਦਾਰੀ ਕਰਨ ਵਾਲੇ ਸਦਾ ਅਮਰ ਜਸਪਾਲ ਸਿੰਘ ਹੇਰਾਂ ਦੀ ਦੂਜੀ ਬਰਸੀ 'ਤੇ ਵਿਸ਼ੇਸ਼...

ਖਾਲਸਾ ਪੰਥ ਦੇ ਧਾਰਮਿਕ, ਸਿਆਸੀ, ਆਰਥਿਕ ਅਤੇ ਸਭਿਆਚਾਰਕ ਪੱਖੋਂ ਪਹਿਰੇਦਾਰੀ ਕਰਨ ਵਾਲੇ ਸਦਾ ਅਮਰ ਜਸਪਾਲ ਸਿੰਘ ਹੇਰਾਂ ਦੀ ਦੂਜੀ ਬਰਸੀ 'ਤੇ ਵਿਸ਼ੇਸ਼...

ਖਾਲਸਾ ਪੰਥ ਦੀ ਅਹਿਮ ਸ਼ਖਸ਼ੀਅਤ ਤੇ ਖੰਥਕ ਮੀਡੀਆ ਪੱਖੋਂ ਪਹਿਰੇਦਾਰ ਪ੍ਰਿੰਟ ਅਤੇ ਇਲੈਕਟਰੋਨਿਸਟ ਮੀਡੀਆ ਨੂੰ ਸਥਾਪਿਤ ਕਰਨ ਵਾਲੇ ਕੋਈ ਨਹੀਂ ਸਨ ਆਮ ਇਨਸਾਨ…

ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ‌
ਸਾਹਿਬ ਏ ਕਮਾਲ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਰਾਜ ਕਰਨ ਲਈ ਕਲਮ ਅਤੇ ਸ਼ਾਸਤਰ ਦੀ ਯੋਗ ਵਰਤੋਂ ਕਰਨ ਲਈ ਜ਼ਰੂਰੀ ਬਚਨ ਕੀਤੇ ਹਨ। ਸ਼ਾਇਦ ਇੱਥੇ ਗ਼ਲਤ ਹੋਵੇ ਕਿ ਜਦੋਂ ਦੁਸ਼ਮਣ ਦੇ ਹਮਲੇ ਹੁੰਦੇ ਹੋਣ ਤਾਂ ਉਦੋਂ ਸਿੱਖ ਨੂੰ ਸ਼ਾਸਤਰ ਦੀ ਵਰਤੋਂ ਕਰਨੀ ਜ਼ਰੂਰੀ ਦੱਸੀ ਗਈ ਪ੍ਰੰਤੂ ਜਦੋਂ ਅਮਨ ਸ਼ਾਂਤੀ ਹੋਵੇ ਤਾਂ ਕਲਮ ਨਾਲ ਉਸ ਅਕਾਲ ਪੁਰਖ ਦੀ ਉਸਤਤਿ ਕਰਕੇ ਸਿੱਖ ਧਰਮ ਦਾ ਪ੍ਰਚਾਰ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਕਲਮ ਦੀ ਵਰਤੋਂ ਕਰਨੀ ਜ਼ਰੂਰੀ ਦੱਸੀ ਗਈ ਹੈ। ਗੁਰੂ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਦੀ ਪਾਲਣਾ ਕਰਦੇ ਹੋਏ ਹੱਕ ਸੱਚ ਦੇ ਪਹਿਰੇਦਾਰ ਪੰਜਾਬੀ ਰੋਜ਼ਾਨਾ ਪੰਜਾਬੀ ਅਖ਼ਬਾਰ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਬਿਲਕੁਲ ਅਮਲ ਕਰਦੇ ਰਹੇ ਹਨ। ਕਿਉਂਕਿ ਉਨ੍ਹਾਂ ਨੇ ਸ਼ਾਸਤਰਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰੰਤੂ ਦੁਸ਼ਮਣ ਦੇ ਹਮਲਿਆਂ ਨੂੰ ਕਲਮ ਦੀ ਨੋਕ ਨਾਲ ਜ਼ਰੂਰ ਰੋਕਣ ਦੀ ਜੁਅਰਤ ਰੱਖਦੇ ਸਨ ਅਤੇ ਦੇਸ਼ਾਂ-ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਨੂੰ ਆਪਣੀ ਪੰਥਕ ਕਲਮ ਨਾਲ ਹੀ ਸਿੱਖ ਕੌਮ ਉੱਤੇ ਹੋ ਰਹੇ ਜੁਲਮਾਂ ਦੀ ਇਕ ਇਕ ਮਿੰਟ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਂਦੇ ਰਹਿੰਦੇ ਸਨ। ਸਿੱਖ ਕੌਮ ਦੇ ਦੁਸ਼ਮਣਾਂ ਦੇ ਹਮਲਿਆਂ ਦੀਆਂ ਝੱਖੜ ਹਨੇਰੀਆਂ ਵਿੱਚੋਂ ਗੁਜ਼ਰਦੇ ਹੋਏ ਸਰਦਾਰ ਜਸਪਾਲ ਸਿੰਘ ਹੇਰਾਂ ਅੱਜ ਵੀ ਇਕ ਜੇਤੂ ਜਰਨੈਲ ਵਾਂਗ ਨਜ਼ਰ ਆ ਰਹੇ ਹਨ। ਬੇਸ਼ੱਕ ਉਨ੍ਹਾਂ ਉੱਤੇ ਸੱਚ ਲਿਖਣ ਕਰਕੇ ਸਿੱਖੀ ਪ੍ਰਤੀ ਈਰਖਾ ਰੱਖਣ ਵਾਲੇ ਖ਼ਾਸ ਕਰਕੇ ਸਰਕਾਰਾਂ ਦੇ ਨੁਮਾਇੰਦਿਆਂ ਵੱਲੋਂ ਝੂਠੇ ਪਰਚੇ ਦਰਜ ਕਰਕੇ ਸੱਚ ਲਿਖਣ ਵਾਲੀ ਕਲਮ ਨੂੰ ਨੱਪਣ ਦੀਆਂ ਸਮੇਂ ਸਮੇਂ ਉਤੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਪ੍ਰੰਤੂ ਸਰਦਾਰ ਜਸਪਾਲ ਸਿੰਘ ਹੇਰਾਂ ਹਰ ਵਾਰੀ ਜੇਤੂ ਬਣ ਕੇ ਦੁਨੀਆਂ ਦੇ ਸਾਹਮਣੇ ਨਿਧੱੜਕ, ਸਿਦਕਦਿਲੀ ਅਤੇ ਸਬਰ ਸੰਤੋਖ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵੱਲੋਂ ਉਨ੍ਹਾਂ ਵੱਲੋਂ ਲਿਖੇ ਜਾਂਦੇ ਸੱਚ ਨੂੰ ਸਲਿਊਟ ਤਾਂ ਹੁੰਦਾ ਹੀ ਸੀ ਪ੍ਰੰਤੂ ਉਨ੍ਹਾਂ ਨੂੰ ਆ ਰਹੀਆਂ ਦਿੱਕਤਾਂ ਔਕੜਾਂ ਵਿੱਚ ਵੀ ਸਿੱਖ ਕੌਮ ਵੱਲੋਂ ਉਨ੍ਹਾਂ ਦਾ ਡੱਟ ਕੇ ਸਹਿਯੋਗ ਦਿੱਤਾ ਜਾਂਦਾ ਰਿਹਾ। ਉਨ੍ਹਾਂ ਦੀ ਕਲਮ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਵਿੱਚ ਹਮੇਸ਼ਾਂ ਸਿੱਖ ਰਹਿਤ ਮਰਿਯਾਦਾ, ਸਿਧਾਂਤਾਂ ਅਤੇ ਪੰਥਕ ਮਸਲਿਆਂ ਬਾਰੇ ਡੱਟ ਕੇ ਪਹਿਰੇਦਾਰੀ ਕੀਤੀ ਜਾਂਦੀ ਰਹੀ। ਉਨ੍ਹਾਂ ਵੱਲੋਂ ਲਿਖੀਆਂ ਕਿਤਾਬਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਉਨ੍ਹਾਂ ਵੱਲੋਂ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਈਆਂ ਹਨ, ਉਨ੍ਹਾਂ ਦੇ ਟਾਈਟਲ ਗੁਰੂ ਸਾਹਿਬਾਨਾਂ ਦੀ ਗੁਰਬਾਣੀ ’ਚੋਂ ਹੀ ਲਏ ਗਏ ਹਨ। ਸੱਚ ਪੁਰਾਣਾ ਹੋਵੇ ਨਾ ਜੀ, ਕਿਵ ਸਚਿਆਰਾ ਹੋਈਐ, ਓੜਕ ਸੱਚ ਰਹੀ, ਸੱਚ ਸਭਨਾ ਹੋਇ ਦਾਰੂ, ਸੱਚੋ ਸੱਚ ਤੇ ਹੁਣ ਛੇਵੀਂ ਕਿਤਾਬ ਸਾਈ ਗੱਲ ਚੰਗੀ ਸਮੂਹ ਪੰਜਾਬੀ ਪਾਠਕਾਂ, ਖਾਲਸਾ ਪੰਥ ਅਤੇ ਸਿੱਖ ਕੌਮ ਨੂੰ ਸਮਰਪਿਤ ਕੀਤੀ ਗਈ, ਜਿਨ੍ਹਾਂ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਕੀਤੀਆਂ ਵਿਚਾਰਾਂ ਤੇ ਅਮਲ ਕਰਕੇ ਸੁਭਾਗੀ ਬਣਨਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਵੱਲੋਂ ਆਪਣੀਆਂ ਲਿਖਤਾਂ ਵਿੱਚ ਹੱਕ-ਸੱਚ ਦੀ ਅਵਾਜ਼ ਨੂੰ ਹਮੇਸ਼ਾਂ ਬੁਲੰਦ ਰੱਖਿਆ। ਸੱਚ ਨੂੰ ਸਜ਼ਾ, ਇਹ ਗੱਲ ਵੀ ਸਰਦਾਰ ਜਸਪਾਲ ਸਿੰਘ ਹੇਰਾਂ ਤੇ ਬਿਲਕੁਲ ਢੁੱਕਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਸੱਚ ਲਿਖਣ ਕਰਕੇ ਸਰਕਾਰਾਂ ਦੇ ਜੁਰਮ ਦਾ ਆਖਰੀ ਸਾਹਾਂ ਤੱਕ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ ਕਿਉਂਕਿ ਸਰਕਾਰਾਂ ਮਹਿਸੂਸ ਕਰਦੀਆਂ ਸਨ ਕਿ ਹਥਿਆਰਾਂ ਦੇ ‘ਵਾਰ’ ਨਾਲੋਂ ਕਲਮ ਨਾਲ ਕੀਤੇ ‘ਵਾਰ’ ਜ਼ਿਆਦਾ ਸਫ਼ਲਤਾ ਵੱਲ ਆਪਣੀ ਕੌਮ ਨੂੰ ਪਹੁੰਚਾਉਂਦੇ ਹਨ। ਵਿਸ਼ੇਸ਼ ਮੁਲਾਕਾਤ ਵਿੱਚ ਉਹਨਾਂ ਦਸਿਆ ਕਿ ਮੇਰਾ ਜਨਮ ਪਿੰਡ ਹੇਰਾਂ ਵਿਖੇ ਮਾਤਾ ਕਰਤਾਰ ਕੌਰ ਅਤੇ ਪਿਤਾ ਜਥੇਦਾਰ ਭਗਤ ਸਿੰਘ ਜੀ ਦੇ ਘਰ ਹੋਇਆ। ਉਨ੍ਹਾਂ ਦੀ ਮੁੱਢਲੀ ਪੜ੍ਹਾਈ ਦਸਵੀਂ ਕਲਾਸ ਤੱਕ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਵਿੱਚ ਹੋਈ। ਇਸ ਉਪਰੰਤ ਉਨ੍ਹਾਂ ਵੱਲੋਂ ਬੀਐੱਡ, ਐਮਏ, ਐਮ.ਲਿੱਟ ਦੀ ਸਿੱਖਿਆ ਪ੍ਰਾਪਤ ਕੀਤੀ ਗਈ। ਸਰਦਾਰ ਜਸਪਾਲ ਸਿੰਘ ਹੇਰਾਂ ਨੇ ਦੱਸਿਆ ਕਿ 1980 ਵਿੱਚ ਉਨ੍ਹਾਂ ਦੇ ਜੀਵਨ ਦੀ ਪ੍ਰੈੱਸ ਦੇ ਖੇਤਰ ਵਿਚ ਪ੍ਰੈੱਸ ਮੀਡੀਆ ਦੇ ਖੇਤਰ ਵਿੱਚ ‘ਜਥੇਦਾਰ’ ਅਖਬਾਰ ਦਿੱਲੀ ਤੋਂ ਸਬ ਐਡੀਟਰ ਦੇ ਤੌਰ ’ਤੇ ਹੋਈ। ਇਸ ਤੋਂ ਇਲਾਵਾ ਪੰਜਾਬੀ ਦੇ ਅਜੀਤ, ਅਕਾਲੀ ਪੱਤਰਕਾ, ਟਿ੍ਰਬਿਊਨ, ਅੱਜ ਦੀ ਆਵਾਜ਼, ਹਿੰਦੀ ਦੇ ਭਾਸਕਰ ਅਤੇ ਅੰਗਰੇਜੀ ਦੇ ਇੰਡੀਅਨ ਐਕਸਪ੍ਰੈਸ ਵਿਚ ਵੀ ਪੱਤਰਕਾਰੀ ਕੀਤੀ। ਉਨ੍ਹਾਂ ਦੱਸਿਆ ਕਿ ਸੰਨ 2000 ਵਿੱਚ ‘ਪਹਿਰੇਦਾਰ’ ਨਿਊਜ ਪੇਪਰ ਹਫਤਾਵਾਰੀ ਸ਼ੁਰੂ ਕੀਤਾ ਸੀ ਅਤੇ ਸੰਨ 2006 ਵਿੱਚ ਰੋਜ਼ਾਨਾ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵੀਕਲੀ ਅਖਬਾਰ ਨੂੰ 2003 ਵਿੱਚ ਪੰਜਾਬ ਸਰਕਾਰ ਨੇ ਸੱਚੀਆਂ ਖ਼ਬਰਾਂ ਲਾਉਣ/ਸੱਚ ਲਿਖਣ ਕਰਕੇ ਬੈਨ ਕਰ ਦਿੱਤਾ ਸੀ ਅਤੇ ਦਫਤਰ ਵੀ ਸੀਲ ਕਰ ਦਿੱਤੇ ਸਨ। ਉਨ੍ਹਾਂ ਉੱਤੇ ਕੇਸ ਦਰਜ ਕੀਤੇ ਗਏ ਪ੍ਰੰਤੂ ਪ੍ਰੈੱਸ ਕੌਂਸਲ ਆਫ ਇੰਡੀਆ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦਿੱਤਾ। ਉਨ੍ਹਾਂ ਦੱਸਿਆ ਕਿ ਸੰਨ 2006 ਤੋਂ ਬਾਅਦ ਰੋਜ਼ਾਨਾ ਪੇਪਰ ਉੱਤੇ ਸਰਕਾਰ ਦੇ ਹਮਲੇ ਸ਼ੁਰੂ ਹੋਏ। ਮਿਉਸੀਪਲ ਕਮੇਟੀ ਦੀਆਂ ਚੋਣਾਂ ਵਿੱਚ ਕੀਤੀ ਧੱਕੇਬਾਜੀ ਵਿਰੁੱਧ ਲਿਖਣ ਕਰਕੇ ਸਰਕਾਰ ਨੇ ਅਖਬਾਰ ਬੈਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਿੱਖ ਪੰਥ ਦੀ ਨੁਮਾਇੰਦਗੀ ਕਰਦੇ ਹੋਏ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਵਿੱਚ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਕੀਤੇ ਸੰਘਰਸ਼ ਬਾਰੇ ਧੜੱਲੇਦਾਰੀ ਨਾਲ ਲਿਖਣ ਕਰਕੇ ਉਨ੍ਹਾਂ ਅਤੇ ਅਖਬਾਰ ਦੇ ਐਮ.ਡੀ. ਸਰਦਾਰ ਰਿਸ਼ਵਦੀਪ ਸਿੰਘ ਹੇਰਾਂ ਦੇ ਵਿਰੁੱਧ ਵੀ ਪਰਚਾ ਦਰਜ ਹੋਇਆ ਸੀ। ਸਿੱਖ ਕੌਮ ਦੇ ਕੁਝ ਵਿਰੋਧੀ ਹਿੰਦੂਤਵੀਆਂ ਅਤੇ ਬਾਦਲਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਅਖਬਾਰ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਸਨ। ਸੰਨ 2017 ਤੋਂ ਸੱਚ ਲਿਖਣ ਕਰਕੇ ਪੈਗਾਸਸ ਰਾਹੀਂ ਉਨ੍ਹਾਂ ਦੀ ਜਾਸੂਸੀ ਦਾ ਸਿਲਸਿਲਾ ਚੱਲਿਆ ਜਿਸ ਦੇ ਵਿਰੁੱਧ ਸਿੱਖ ਕੌਮ ਅਤੇ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦੇ ਹੱਕ ਵਿੱਚ ਖੜ੍ਹ ਕੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਸਿੱਖ ਕੌਮ ਅਤੇ ਪੰਥਕ ਜਥੇਬੰਦੀਆਂ ਨੂੰ ਸਮਰਪਤ ਰੋਜ਼ਾਨਾ ਪਹਿਰੇਦਾਰ ਅਖਬਾਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਅੱਜ ਵੀ ਹੱਕ ਸੱਚ, ਨਿਰਪੱਖ, ਸਿਦਕ ਦਿਲੀ ਅਤੇ ਨਿਡਰਤਾ ਨਾਲ ਸਰਕਾਰ ਦੀਆਂ ਜ਼ਿਆਦਤੀਆਂ ਵਿਰੁੱਧ ਲਿਖਦਾ ਹੋਇਆ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ’ਤੇ ਡਾਕੇ ਮਾਰਨ ਵਾਲੇ ਖ਼ਾਸ ਕਰਕੇ ਸਿਆਸੀ ਲੀਡਰਾਂ ਵਿਰੁੱਧ ਆਪਣੀ ਕਲਮ ਨਾਲ ਬੁਲੰਦ ਆਵਾਜ਼ ਵਿੱਚ ਵਿਰੋਧ ਕਰਦਾ ਰਹੇਗਾ ਅਤੇ ਸਿੱਖ ਕੌਮ ਨੂੰ ਆਪਣੇ ਹੱਕਾਂ ਪ੍ਰਤੀ ਜਾਗਰਤ ਕਰਨ ਤੋਂ ਇਲਾਵਾ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਸਿੱਖ ਕੌਮ ਦੇ ਵਰਤਮਾਨ ਅਤੇ ਭੂਤਕਾਲ ਦੇ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੇ ਇਤਿਹਾਸ ਨੂੰ ਬੁਲੰਦ ਆਵਾਜ਼ ਅਤੇ ਸੰਪਾਦਕੀਆਂ ਰਾਹੀਂ ਖਾਲਸਾ ਪੰਥ ਦੀ ਨੁਮਾਇੰਦਗੀ ਹਮੇਸ਼ਾਂ ਕਰਦਾ ਰਹੇਗਾ। ਉਨ੍ਹਾਂ ਸਿੱਖ ਕੌਮ ਨੂੰ ਜਾਗਿ੍ਰਤ ਕਰਦੇ ਹੋਏ ਹਮੇਸ਼ਾ ਹੀ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਮਾਂ ਬੋਲੀ ਪੰਜਾਬੀ-ਗੁਰਮੁਖੀ ਲਿਪੀ ਤੋਂ ਕਦੇ ਵੀ ਦੂਰ ਨਾ ਹੋਇਆ ਜਾਵੇ ਅਤੇ ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਂਦਿਆਂ ਊੜੇ ਅਤੇ ਜੂੜੇ ਦੀ ਰਾਖੀ ਕਰਨ ਤੋਂ ਇਲਾਵਾ ਪੰਜਾਬ ਦੇ ਲੁੱਟੇ ਜਾ ਰਹੇ ਹੱਕਾਂ ਅਤੇ ਸਿੱਖੀ ਕੌਮ ਪ੍ਰਤੀ ਦੁਸ਼ਮਣਾਂ ਵੱਲੋਂ ਕੀਤੀਆਂ ਜਾ ਰਹੀਆਂ ਘਿਨਾਉਣੀਆਂ ਕਾਰਵਾਈਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਸਾਨੂੰ ਹਮੇਸ਼ਾਂ ਤਿਆਰ ਬਰ ਤਿਆਰ ਰਹਿਣ ਦੇ ਨਾਲ-ਨਾਲ ਸਿੱਖ ਰਹਿਤ ਮਰਿਆਦਾ ਅਨੁਸਾਰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਮੇਸਾਂ ਸਿਦਕ ਦਿਲੀ ਅਤੇ ਇਮਾਨਦਾਰੀ ਨਾਲ ਸੰਘਰਸ਼ ਕਰਨ ਨਾਲ ਹੀ ਗੁਰੂ ਸਾਹਿਬਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਖਾਸ ਕਰਕੇ ਗੁਰੂ ਘਰਾਂ ਵਿੱਚ ਗੁਰੂ ਸਾਹਿਬਾਨ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਰੋਕਣ ਲਈ ਸਿੱਖ ਸਿਧਾਂਤਾਂ ਅਨੁਸਾਰ ਸਜ਼ਾਵਾਂ ਦੇਣੀਆਂ ਅਤੇ ਗੁਰੂ ਘਰਾਂ ਦੀ ਰਾਖੀ ਕਰਨਾ ਸਿੱਖ ਸੰਗਤਾਂ ਨੂੰ ਆਪਣਾ ਮੁੱਢਲਾ ਫਰਜ਼ ਵੀ ਕਦੇ ਨਹੀਂ ਭੁੱਲਣਾ ਚਾਹੀਦਾ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸੀਨੀਅਰ ਆਗੂ ਬਾਪੂ ਗੁਰਚਰਨ ਸਿੰਘ ਨੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਪਹਿਲੀ ਬਰਸੀ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਖਾਲਸਾ ਪੰਥ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਵੱਲੋਂ ਵੀ ਵਿਸ਼ੇਸ਼ ਤੌਰ ਉਤੇ ਹੇਰਾਂ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਦੀ ਤਰ੍ਹਾਂ, ਹੁਣ ਵੀ ਮੋਢੇ ਨਾਲ ਮੋਢਾ ਲਾ ਕੇ ਹਰ ਪੱਖੋਂ ਸਹਿਯੋਗ ਦਿੰਦਿਆਂ ਰੋਜ਼ਾਨਾ ਪਹਿਰੇਦਾਰ ਅਖਬਾਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਡੱਟ ਕੇ ਨਾਲ ਖੜਨਾ ਮੁੱਢਲਾ ਫਰਜ਼ ਹੈ, ਕਿੳਂੁਕਿ ਅਜਿਹੇ ਪੰਥਕ ਅਖਬਾਰਾਂ ਦੇ ਸੰਪਾਦਕ ਦੀ ਪੰਥਕ ਹਮਦਰਦੀਆਂ ਵੱਲੋਂ ਮੱਦਦ ਕਰਨਾ ਜ਼ਰੂਰੀ ਹੈ ਤਾਂ ਕਿ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਵਾਲੀਆਂ ਸਖਸ਼ੀਅਤਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਇਹਨਾਂ ਤੋਂ ਇਲਾਵਾ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ, ਅਰਬਾਂ-ਖਰਬਾਂ ਤਰਨਾ ਦਲ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ, ਸ. ਗੁਰਚਰਨ ਸਿੰਘ ਪਟਿਆਲਾ, ਕਾਨੂੰਨੀ ਸਲਾਹਕਾਰ ਦਿਲਸ਼ੇਰ ਸਿੰਘ ਜੰਡਿਆਲਾ, ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ, ਅੰਤਰਰਾਸ਼ਟਰੀ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਵਾਲੇ, ਭਾਈ ਮਨਵੀਰ ਸਿੰਘ ਪਟਿਆਲਾ, ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਗੁਰਨਾਮ ਸਿੰਘ ਸਿੱਧੂ, ਜਥੇਦਾਰ ਰਛਪਾਲ ਸਿੰਘ ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਸੀ. ਆਗੂ ਜਥੇਦਾਰ ਕੁਲਦੀਪ ਸਿੰਘ ਭਾਗੋਵਾਲ, ਸ. ਕੁਸ਼ਲਪਾਲ ਸਿੰਘ, ਜਥੇਦਾਰ ਬਲਕਾਰ ਸਿੰਘ ਭੁੱਲਰ, ਜਥੇਦਾਰ ਦਲਜੀਤ ਸਿੰਘ ਕੁੰਭੜਾ, ਸੁਖਵਿੰਦਰ ਸਿੰਘ ਭਾਟੀਆ, ਰਾਜਵਿੰਦਰ ਸਿੰਘ ਮੋਹਾਲੀ, ਦਲਵਿੰਦਰ ਸਿੰਘ ਸੈਣੀ, ਜਥੇਦਾਰ ਬਲਕਾਰ ਸਿੰਘ ਭੁੱਲਰ, ਜਥੇਦਾਰ ਬਲਵੀਰ ਸਿੰਘ ਸੋਹਾਣਾ, ਅਵਤਾਰ ਸਿੰਘ ਦੈਹੜੀ, ਜਥੇਦਾਰ ਸੇਵਾ ਸਿੰਘ ਗੀਗੇਮਾਜਰਾ ਆਦਿ ਨੇ ਪੰਥਕ ਸਖਸ਼ੀਅਤ ਸ. ਜਸਪਾਲ ਸਿੰਘ ਹੇਰਾਂ ਦੀ ਦੂਜੀ ਬਰਸੀ 'ਤੇ ਸ਼ਰਧਾਂਜਲੀਆਂ ਕਰਦਿਆ ਅਦਾਰਾ ਪਹਿਰੇਦਾਰ ਦੀਆਂ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਮਜਬੂਤੀ ਨਾਲ ਚੱਲਣ ਲਈ ਇੱਛਾਵਾਂ ਜਾਹਿਰ ਕੀਤੀਆਂ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.