ਪੰਜਾਬ ਸਰਕਾਰ ਵੱਲੋ ਬਜਲੀ ਨਿਗਮ ਦੇ ਮੁੱਖ ਦਫਤਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਅਪਰੈਟਿਸ਼ ਬੇਰੁਜਗਾਰਾਂ ਤੇ ਲਾਠੀਚਾਰਜ ਕਰਨ ਦੀ ਸਖਤ ਨਿਖੇਧੀ:ਬੱਲਪੁਰੀਆਂ, ਚਾਹਲ
- ਅਪਰਾਧ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫਤਰ ਸਾਹਮਣੇ ਸਾਂਤਮਈ ਪ੍ਰਦਰਸ਼ਨ ਕਰ ਰਹੇ ਅਪਰੈਟਿਸ਼ ਬੇਰੁਜਗਾਰ ਨੋਜਵਾਨਾ ਤੇ ਪੰਜਾਬ ਸਰਕਾਰ ਨੇ ਲਾਠੀਚਾਰਜ ਕੀਤਾ ਹੈ ਜਿਸ ਕਾਰਨ ਨੋਜਵਾਨਾਂ ਨੂੰ ਸੱਟਾ ਲੱਗੀਆਂ ਹਨ,ਪੰਜਾਬ ਪੁਲਿਸ ਨੇ ਨੌਜਵਾਨਾ ਦਾ ਸਮਾਨ ਖਿਲਾਰ ਤੇ ਉਨਾਂ ਦੇ ਮੋਬਾਇਲ ਖੋਹ ਲਏ ਹਨ।ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਨੇ ਸਰਕਾਰ ਦੇ ਨਾਦਰਸਾ਼ਹੀ ਹੁਕਮ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਹੈ।ਜਥੇਬੰਦੀ ਵੱਲੋ ਬਿਆਨ ਜਾਰੀ ਕਰਦਿਆਂ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਇਸ ਸਮੇ ਬਿਜਲੀ ਨਿਗਮ ਦੀਆਂ ਦੋਹਾ ਕੰਪਨੀਆਂ ਵਿੱਚ ਸਹਾਇਕ ਲਾਇਨਮੇਨਾ ਦੀਆਂ 20 ਹਜਾਰ ਅਸਾਮੀਆਂ ਅਤੇ ਲਾਇਨਮੇਨਾਂ 14262 ਅਸਾਮੀਆਂ,ਐਸHਐਸHਏ ਦੀਆਂ 3500 ਅਸਾਮੀਆਂ ਸਮੇਤ ਹਜਾਰਾਂ ਅਸਾਮੀਆਂ ਖਾਲੀ ਪਈਆਂ ਹਨ।ਪ੍ਰਤੂੰ ਪੰਜਾਬ ਸਰਕਾਰ ਬੇਰੁਜਗਾਰ ਨੋਜਵਾਨਾ ਨੂੰ ਨੋਕਰੀਆਂ ਨਹੀ ਦੇ ਰਹੀ ,ਇਸ ਦੇ ਉਲਟ ਰੈਗੁਲੇਟਰੀ ਕਮਿਸ਼ਨ ਵਰਗੇ ਅਦਾਰੇ ਵਿੱਚ 10 ਲੱਖ ਰੁਪਏ ਮਹੀਨੇ ਦੇ ਖਰਚੇ ਵਾਲੇ ਹਿਮਾਚਲ ਤੇ ਹਰਿਆਣਾ ਦੇ ਲੋਕਾਂ ਨੂੰ ਨੋਕਰੀਆਂ ਦੇ ਨਿਵਾਜਿਆਂ ਜਾ ਰਿਹਾ ਹੈ।ਉਨਾਂ ਕਿਹਾ ਕਿ ਸਰਕਾਰ ਆਮ ਲੋਕਾ ਦੇ ਹਿੱਤਾ ਤੇ ਡਾਕਾ ਮਾਰ ਰਹੀ ਹੈ।ਉਨਾ ਕਿਹਾ ਕਿ ਸਰਕਾਰ ਦੇ ਕਹਿਣੀ ਤੇ ਕਥਨੀ ਵਿੱਚ ਭਾਰੀ ਅੰਤਰ ਹੈ।ਇਹ ਲੋਕਾਂ ਨਾਲ ਝੁਠ ਬੋਲ ਰਹੀ ਹੈ।ਉਨਾਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ।ਉਨਾਂ ਕਿਹਾ ਬੇਰੁਜਗਾਰਾ ਤੇ ਲਾਠੀਚਾਰਜ ਦੇ ਵਿਰੋਧ ਵਿੱਚ ਅਤੇ ਮੰਗਾ ਦੇ ਹੱਕ ਲਈ 16 ਜੂਨ ਤੇ 17 ਜੂਨ ਨੂੰ 2 ਰੋਜਾਂ ਹੜਤਾਲ ਕੀਤੀ ਜਾਵੇਗੀ।
Leave a Reply