ਰਾਹੁਲ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ-ਚੇਤਨ ਸੂਰੀ

ਰਾਹੁਲ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ-ਚੇਤਨ ਸੂਰੀ

ਕਪੂਰਥਲਾ 1 ਨਵੰਬਰ ਗੌਰਵ ਮੜੀਆ 
1984 ਦੇ ਸਿੱਖ ਕਤਲੇਆਮ ਦੀ ਬਰਸੀ ਮੌਕੇ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਕੀਤੀ ਗਈ ਸਿਆਸੀ ਰੈਲੀ ਦੀ ਸਖ਼ਤ ਨਿਖੇਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ 1 ਨਵੰਬਰ ਸਿੱਖ ਕੌਮ ਲਈ ਸੋਗ,ਦਰਦ ਅਤੇ ਇਤਿਹਾਸ ਦੇ ਸਭ ਤੋਂ ਦੁੱਖਦਾਈ ਚੈਪਟਰਾਂ ਵਿੱਚੋਂ ਇੱਕ ਹੈ।ਇਸ ਦਿਨ ਦਿੱਲੀ ਵਿੱਚ ਸਿਆਸੀ ਰੈਲੀ ਕਰਨਾ 42 ਸਾਲ ਪੁਰਾਣੇ ਜ਼ਖ਼ਮਾਂ ਨੂੰ ਮੁੜ ਕੁਰੇਦਣਾ ਹੈ।ਉਨ੍ਹਾਂਨੇ ਕਿਹਾ ਕਿ ਕਾਂਗਰਸ ਦੀ ਇਹ ਰੈਲੀ ਪਾਰਟੀ ਦੀ ਉਸ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ,ਜਿਸ ਤਹਿਤ ਸੋਝੀ ਸਮਝੀ ਸਾਜਿਸ਼ ਨਾਲ ਕਤਲੇਆਮ ਕਰਵਾਇਆ ਗਿਆ,ਉਸ ਦੇ ਦੋਸ਼ੀਆਂ ਨੂੰ ਸਰਪ੍ਰਸਤੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸੰਸਦ ਮੈਂਬਰ,ਕੇਂਦਰੀ ਵਜ਼ੀਰ ਅਤੇ ਮੁੱਖ ਮੰਤਰੀ ਵਰਗੇ ਉੱਚੇ ਅਹੁਦੇ ਦੇ ਕੇ ਨਵਾਜ਼ਿਆ ਗਿਆ।ਚੇਤਨ ਸੂਰੀ ਨੇ ਕਿਹਾ ਕਿ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਜ਼ਾਰਾਂ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ।ਹਜ਼ਾਰਾਂ ਲੋਕਾਂ ਨੂੰ ਗਲਾਂ ਟਾਇਰ ਪਾ ਕੇ ਜਿਊਂਦੇ ਸਾੜਿਆ ਗਿਆ,ਧੀਆਂ ਅਤੇ ਭੈਣਾ ਦੀ ਪਤ ਲੁੱਟੀ ਗਈ ਅਤੇ ਕਾਰੋਬਾਰ ਖ਼ਤਮ ਕਰ ਦਿੱਤੇ ਗਏ।ਇਸ ਨਾਲ ਸਿੱਖਾਂ ਦੀਆਂ ਕਈ ਪੀੜ੍ਹੀਆ ਤਬਾਹ ਹੋ ਗਈਆਂ,ਇਸ ਲਈ 1ਨਵੰਬਰ ਇੱਕ ਕੋਈ ਆਮ ਤਾਰੀਖ ਨਹੀਂ,ਸਗੋਂ ਅਜਿਹਾ ਦਰਦ ਹੈ ਜੋ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਤਾਜ਼ਾ ਹੈ।ਇਸ ਦੇ ਜਖ਼ਮ ਅਜੇ ਵੀ ਅੱਲ੍ਹੇ ਹਨ,ਇਹ ਨਾ ਬਖ਼ਸ਼ਣ ਯੋਗ ਤੇ ਨਾ ਭੁੱਲਣਯੋਗ ਗੁਨਾਹ ਹੈ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਨੇ ਇਸ ਦਿਨ ਦਿੱਲੀ ਵਿੱਚ ਸਿਆਸੀ ਸ਼ੌਅ ਕਰ ਕੇ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਮੁੜ ਪ੍ਰਗਟਾਈ ਹੈ।ਜਿਨ੍ਹਾਂ ਨੇ ਆਪਣੇ ਘਰਾਂ ਦੇ ਚਿਰਾਗ ਗੁਆਏ,ਉਨ੍ਹਾਂ ਦੇ ਦਰਦ ਨੂੰ ਸਿਆਸੀ ਮੰਚ ਦੀ ਪੌੜੀ ਨਾ ਬਣਾਉਣਾ ਅਤਿ ਨਿੰਦਣਯੋਗ ਹੈ।1 ਨਵੰਬਰ ਸਿਆਸੀ ਰੈਲੀਆਂ ਦਾ ਨਹੀਂ,ਸਿੱਖ ਕੌਮ ਦੇ ਦਰਦ ਨੂੰ ਯਾਦ ਕਰਨ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦਾ ਦਿਨ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.