ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਵੱਡਾ ਫੇਰਬਦਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਵੱਡਾ ਫੇਰਬਦਲ

ਅੰਮ੍ਰਿਤਸਰ- ਕੰਵਰ ਪ੍ਰਤਾਪ ਸਿੰਘ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧਕੀ ਕੁਸ਼ਲਤਾ ਦੇ ਲਿਹਾਜ਼ ਨਾਲ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਹੈ। ਇਸ ਤਹਿਤ ਜਿੱਥੇ ਸ਼੍ਰੋਮਣੀ ਕਮੇਟੀ ਦੇ ਮਹੱਤਵਪੂਰਨ ਵਿਭਾਗ ਸੈਕਸ਼ਨ-85 ਦਾ ਪ੍ਰਬੰਧ ਹੁਣ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਵੇਖਣਗੇ ਅਤੇ ਸ. ਗੁਰਿੰਦਰ ਸਿੰਘ ਮਥਰੇਵਾਲ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਹੋਣਗੇ, ਉੱਥੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਲਗਪਗ 2 ਸਾਲ 10 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਵਧੀਕ ਸਕੱਤਰ ਅਕਾਊਂਟਸ, ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਪਬਲੀਕੇਸ਼ਨ ਬਣਾ ਦਿੱਤੇ ਗਏ ਹਨ। ਉਨ੍ਹਾਂ ਦੀ ਜਗ੍ਹਾ ਸ. ਮੇਜਰ ਸਿੰਘ ਇੰਚਾਰਜ ਅਮਲਾ ਨੂੰ ਜਨਰਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਲਾਇਆ ਗਿਆ ਹੈ। ਸ. ਮੇਜਰ ਸਿੰਘ ਲਗਪਗ 30 ਸਾਲ ਵੱਖ-ਵੱਖ ਗੁਰਦੁਆਰਿਆਂ ਦੇ ਮੈਨੇਜਰ ਅਤੇ ਪਿਛਲੇ ਤਿੰਨ ਸਾਲ ਤੋਂ ਇੰਚਾਰਜ ਅਮਲਾ ਵਜੋਂ ਕੰਮ ਕਰ ਰਹੇ ਸਨ। ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਅਤੇ ਸਬ-ਆਫਿਸ ਚੰਡੀਗੜ੍ਹ ਦੇ ਮੀਤ ਸਕੱਤਰ ਸ. ਲਖਬੀਰ ਸਿੰਘ ਨੂੰ ਪਦਉਨਤ ਕਰਕੇ ਵਧੀਕ ਸਕੱਤਰ ਬਣਾ ਦਿੱਤਾ ਗਿਆ ਹੈ। ਸ. ਜੱਸੀ ਨੂੰ ਸੈਕਸ਼ਨ- 85 ਦਿੱਤਾ ਗਿਆ ਜਦਕਿ ਸ. ਲਖਬੀਰ ਸਿੰਘ ਸਬ-ਆਫਿਸ ਚੰਡੀਗੜ੍ਹ ਦੇ ਕੰਮਕਾਜ ਹੀ ਵੇਖਣਗੇ। ਇਸੇ ਤਰ੍ਹਾਂ ਸ. ਆਜਾਦਦੀਪ ਸਿੰਘ ਇੰਚਾਰਜ਼ ਟਰੱਸਟ ਨੂੰ ਮੀਤ ਸਕੱਤਰ ਟਰੱਸਟ ਵਿਭਾਗ, ਸ. ਸਤਨਾਮ ਸਿੰਘ ਰਿਆੜ ਮੈਨੇਜਰ ਜਾਇਦਾਦਾਂ ਸ੍ਰੀ ਦਰਬਾਰ ਸਾਹਿਬ ਨੂੰ ਮੀਤ ਸਕੱਤਰ ਫਲਾਇੰਗ ਵਿਭਾਗ, ਗੁਰਮੀਤ ਸਿੰਘ ਮੁਕਤਸਰੀ ਨੂੰ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਬਣਾਇਆ ਗਿਆ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.