ਪੁਲੀਸ ਚੌਂਕੀ ਟਾਂਗਰਾ ਨੇ 6 ਗਰਾਮ ਹੈਰੋਇਨ ਤੇ 900 ਰੁਪੈ ਦੀ ਨਗਦੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ।

ਪੁਲੀਸ ਚੌਂਕੀ ਟਾਂਗਰਾ ਨੇ 6 ਗਰਾਮ ਹੈਰੋਇਨ ਤੇ 900 ਰੁਪੈ ਦੀ ਨਗਦੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਪੁਲੀਸ ਦੇ ਉਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਮੁਤਾਬਿਕ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਟਾਂਗਰਾ ਦੇ ਇੰਚਾਰਜ ਏ ਐਸ ਆਈ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਤਰਸਿਕਾ ਵਾਇਆ ਜਬੋਵਾਲ ਨਹਿਰੀ ਸੂਏ ਤੇ ਪੁਲੀਸ ਪਾਰਟੀ ਸਮੇਤ ਗਸ਼ਤ ਤੇ ਜਾ ਰਹੇ ਸੀ ਪਿੰਡ ਚਰਨ ਸਿੰਘ ਵਾਲਾ ਦੇ ਸ਼ਮਸ਼ਾਨ ਦੇ ਦੇ ਨਜਦੀਕ ਦੋ ਨੌਂਜਵਾਨ ਪੁਲੀਸ ਪਾਰਟੀ ਨੇ ਵੇਖ ਕੇ ਖਿਸਕਣ ਲਗੇ॥ਇਕ ਦੇ ਹੱਥ ਵਿਚ ਮੋਮੀ ਲਿਫਾਫਾ ਸੁਟਣ ਦਾ ਯਤਨ ਕਰਨ ਲੱਗਾ ਪੁਲੀਸ ਪਾਰਟੀ ਤੁਰੰਤ ਕਾਬੂ ਕਰ ਲਿਆ।ਪੁਛ ਗਿਛ ਕਰਨ ਹੱਥ ਵਿਚ ਲਿਫਾਫਾ ਫੜੇ ਨੌਂਜਵਾਨ ਨੇ ਆਪਣਾ ਨਾਮ ਮੰਗਲ ਸਿੰਘ ਮੰਗਾ ਪੁਤਰ ਅਵਤਾਰ ਸਿੰਘ ਅਤੇ ਦੂਸਰੇ ਨੇ ਵਿਜੈ ਸਿੰਘ ਵਿਜੈ ਪੁਤਰ ਧਾਰਮ ਸਿੰਘ ਦੋਵੇਂ ਵਾਸੀ ਡੇਹਰੀਵਾਲ ਥਾਣਾ ਤਰਸਿਕਾ ਦੱਸਿਆ।ਮੋਮੀ ਲਿਫਾਫੇ ਵਿਚੋਂ 6 ਗਰਾਮ ਹੈਰੋਇਨ ਅਤੇ 200 ਰੁਪੈ ਦੇ ਤਿੰਨ ਨੋਟ ਅਤੇ 100 ਰੁਪੈ ਦੇ ਤਿੰਨ ਨੋਟ ਕੁਲ 900 ਰੁਪੈ ਡਰਗ ਮਨੀ ਬਰਾਮਦ ਕੀਤੇ ਗਏ।ਪੁਲੀਸ ਥਾਣਾ ਤਰਸਿਕਾ ਵਿਖੇ ਮੁਕਦਮਾ ਨੰਬਰ 104 ਜੁਰਮ 21-27 ਏ-29-61 ਤਹਿਤ ਦਰਜ ਕਰਕੇ ਅਗਲੇਰੀ ਬਣਦੀ ਕੰਨੂਨੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਸਮੇਂ ਏ ਐਸ ਆਈ ਹਜਾਰਾ ਸਿੰਘ,ਕਰਮ ਸਿੰਘ,ਸੀ ਟੀ ਲਵਪ੍ਰੀਤ ਸਿੰਘ,ਚਰਨਜੀਤ ਸਿੰਘ,ਪੀ ਐਚ ਜੀ ਗੁਰਪ੍ਰੀਤ ਸਿੰਘ,ਆਦਿ ਪੁਲੀਸ ਪਾਰਟੀ ਹਾਜਰ ਸਨ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.