ਆਪ ਆਗੂ ਪੱਡਾ ਦੀਆਂ ਹਲਕੇ ਵੱਧ ਰਹੀਆਂ ਗਤੀਵਿਧੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਆਪ ਦੀ ਟਿਕਟ ਦੀ ਉਨ੍ਹਾਂਦੀ ਦਾਵੇਦਾਰੀ ਕਰ ਰਹੀ ਮਜਬੂਤ-ਸਾਹੀ

ਆਪ ਆਗੂ ਪੱਡਾ ਦੀਆਂ ਹਲਕੇ ਵੱਧ ਰਹੀਆਂ ਗਤੀਵਿਧੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਆਪ ਦੀ ਟਿਕਟ ਦੀ ਉਨ੍ਹਾਂਦੀ ਦਾਵੇਦਾਰੀ ਕਰ ਰਹੀ ਮਜਬੂਤ-ਸਾਹੀ

ਕਪੂਰਥਲਾ 21 ਸਿਤੰਬਰ ਗੌਰਵ ਮੜੀਆ 
ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਦੇ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹਲਕੇ ਦੇ ਵੱਖ-ਵੱਖ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਚ ਕੀਤੀਆਂ ਜਾ ਰਹੀਆਂ ਭਰਵੀਆਂ ਮੀਟਿੰਗ ਤੋਂ ਇਹ ਸਾਬਤ ਹੋ ਰਿਹਾ ਕਿ ਜੇਕਰ ਆਮ ਆਦਮੀ ਪਾਰਟੀ ਹਾਈਕਮਾਂਡ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਸੁਖਵੰਤ ਸਿੰਘ ਪੱਡਾ ਤੇ ਭਰੋਸ਼ਾ ਕਰਦੀ ਹੈ ਉਹ ਸ਼ਾਨਦਾਰ ਜਿੱਤ ਹਾਸਲ ਕਰ ਸਕਦੇ।ਇਸ ਸਬੰਧੀ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਗੁਰਵਿੰਦਰ ਸਿੰਘ ਸਾਹੀ ਦਾ ਕਹਿਣਾ ਹੈ ਕਿ ਸੁਖਵੰਤ ਸਿੰਘ ਪੱਡਾ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਵਰਕਰਾਂ ਦੇ ਦੁੱਖ-ਸੁੱਖ ਚ ਉਨ੍ਹਾਂ ਦਾ ਸਾਥ ਦਿੱਤਾ ਹੈ।ਸਾਹੀ ਨੇ ਕਿਹਾ ਕਿ ਸੁਖਵੰਤ ਸਿੰਘ ਪੱਡਾ ਅਜਿਹੇ ਆਗੂ ਹਨ ਜੋ ਸਿਰਫ ਸਿਆਸੀ ਮੰਚ ਤੱਕ ਸੀਮਤ ਨਹੀਂ ਰਹਿੰਦੇ ਸਗੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹਨ।ਉਨ੍ਹਾਂ ਦੀ ਸਿਆਸੀ ਸਰਗਰਮੀ ਅਤੇ ਲੋਕਾਂ ਨਾਲ ਨਜ਼ਦੀਕੀ ਰਾਬਤਾ ਉਨ੍ਹਾਂ ਦੀ ਵੱਡੀ ਤਾਕਤ ਹੈ।ਉਨ੍ਹਾਂ ਕਿਹਾ ਕਿ ਹਲਕੇ ਦੇ ਵਰਕਰਾਂ ਚ ਸੁਖਵੰਤ ਸਿੰਘ ਪੱਡਾ ਪ੍ਰਤੀ ਵਿਸ਼ਵਾਸ ਅਤੇ ਉਤਸ਼ਾਹ ਲਗਾਤਾਰ ਬਣਿਆ ਹੋਇਆ ਹੈ।ਸਾਹੀ ਨੇ ਕਿਹਾ ਕਿ ਸੁਖਵੰਤ ਸਿੰਘ ਪੱਡਾ ਨੇ ਆਪਣੇ ਸਿਆਸੀ ਸਫ਼ਰ ਦੌਰਾਨ ਵਰਕਰਾਂ ਨੂੰ ਹਮੇਸ਼ਾ ਅਹਿਮੀਅਤ ਦਿੱਤੀ ਹੈ।ਕਿਸੇ ਵੀ ਪਾਰਟੀ ਦੀ ਅਸਲ ਤਾਕਤ ਉਸ ਦੇ ਵਰਕਰ ਹੁੰਦੇ ਹਨ ਅਤੇ ਸੁਖਵੰਤ ਸਿੰਘ ਪੱਡਾ ਵਰਕਰਾਂ ਨਾਲ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਵਾਲੇ ਆਗੂ ਹਨ।ਉਨ੍ਹਾਂ ਦੇ ਅਨੁਸਾਰ ਇਸੇ ਕਾਰਨ ਪਾਰਟੀ ਦੇ ਆਮ ਵਰਕਰਾਂ ਚ ਉਨ੍ਹਾਂ ਪ੍ਰਤੀ ਭਰੋਸਾ ਕਾਇਮ ਹੈ।ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਲੋਕਾਂ ਚ ਵੀ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਚ ਲੋਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ।ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਾਰਟੀ ਦੇ ਪੱਧਰ ਤੇ ਉਠਾਉਣ ਲਈ ਵਰਕਰਾਂ ਨੂੰ ਹੋਰ ਸਰਗਰਮ ਕੀਤਾ ਜਾ ਰਿਹਾ ਹੈ।ਸਾਹੀ ਨੇ ਕਿਹਾ ਕਿ ਪੱਡਾ ਦੀ ਕਹਿਣੀ ਅਤੇ ਕਰਨੀ ਚ ਕੋਈ ਫਰਕ ਨਹੀਂ ਹੈ।ਉਹ ਜੋ ਕਹਿੰਦੇ ਹਨ ਉਸ ਤੇ ਅਮਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਵਰਕਰਾਂ ਦੇ ਨਾਲ ਖੜ੍ਹਨਾ ਉਨ੍ਹਾਂ ਦੀ ਸਿਆਸੀ ਪਛਾਣ ਦਾ ਅਹਿਮ ਹਿੱਸਾ ਹੈ।ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਜੇਕਰ ਪਾਰਟੀ ਪੱਡਾ ਨੂੰ ਟਿਕਟ ਦਿੰਦੀ ਹੈ ਤਾਂ ਲੋਕਾਂ ਦਾ ਸਮਰਥਨ ਸੁਖਵੰਤ ਸਿੰਘ ਪੱਡਾ ਦੇ ਹੱਕ ਵਿਚ ਰਹੇਗਾ ਅਤੇ ਉਹ ਸ਼ਾਨਦਾਰ ਜਿੱਤ ਦਰਜ ਕਰਨਗੇ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.