ਕਪੂਰਥਲਾ ਵਿੱਚ ਗੈਂਗਸਟਰਾਂ ਦੀ ਮਦਦ ਲੈ ਰਹੀ ਆਮ ਆਦਮੀ ਪਾਰਟੀ-ਐਚਐਸ ਵਾਲੀਆ

ਕਪੂਰਥਲਾ ਵਿੱਚ ਗੈਂਗਸਟਰਾਂ ਦੀ ਮਦਦ ਲੈ ਰਹੀ ਆਮ ਆਦਮੀ ਪਾਰਟੀ-ਐਚਐਸ ਵਾਲੀਆ

ਗੈਂਗਸ਼ਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਗੈਂਗਸ਼ਟਰਾ ਨੂੰ ਕਰ ਰਹੀ ਪਾਰਟੀ ਵਿਚ ਸ਼ਾਮਲ 

ਕਪੂਰਥਲਾ 14 ਸਿਤੰਬਰ ਗੌਰਵ ਮੜੀਆ 

ਹਲਕਾ ਕਪੂਰਥਲਾ ਦੀ ਸਿਆਸਤ ਚ ਵਿੱਚ ਗੈਂਗਸਟਰ ਮੋਨੂੰ ਢੱਪਈ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ।ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਐਚਐਸ ਵਾਲੀਆ ਨੇ ਇੱਕ ਪ੍ਰੈਸ ਕਾਨਫਰੰਸ਼ ਦੌਰਾਨ ਆਮ ਆਦਮੀ ਪਾਰਟੀ ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਆਪ ਦੇ ਆਗੂ ਗੈਂਗਸ਼ਟਰਵਾਦ ਨੂੰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ ਤੇ ਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਗੈਂਗਸ਼ਟਰਾ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਆਪਣਾ ਗੈਂਗਸ਼ਟਰ ਪ੍ਰੇਮ ਸਾਬਤ ਕਰ ਕਰ ਰਹੇ ਹਨ।ਆਪ ਆਗੂਆਂ ਤੇ ਸਿਆਸਤ ਵਿੱਚ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਉਂਦਿਆਂ ਐਚਐਸ ਵਾਲੀਆ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਕਦੇ ਕਾਨੂੰਨ-ਵਿਵਸਥਾ ਨੂੰ ਲੈ ਕੇ ਦੂਜੀਆਂ ਪਾਰਟੀਆਂ ਤੇ ਤੰਜ ਕੱਸਦੇ ਸਨ,ਅੱਜ ਉਹੀ ਉਸ ਗੈਂਗਸ਼ਟਰ ਜਿਸ ਤੇ ਵੱਖ ਵੱਖ ਧਾਰਾਵਾਂ ਦੇ ਲਗਭਗ 15 ਪਰਚੇ ਦਰਜ ਹਨ ਤੇ ਇੱਕ ਤਾਜਾ ਪਰਚਾ 7 ਸਿਤੰਬਰ ਜਲੰਧਰ ਦੇ ਵਿੱਚ ਦਰਜ ਹੋਇਆ।ਇਸ ਕਦਮ ਆਪ ਦੀ ਨੀਤੀ ਤੇ ਤਿੱਖੇ ਸਵਾਲ ਖੜੇ ਕਰਦਾ ਹੈ।ਵਾਲੀਆ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਆਪ ਸੂਬੇ ਦੇ ਨਾਲ ਨਾਲ ਕਪੂਰਥਲਾ ਵਿੱਚ ਆਪਣੀ ਮਦਦ ਲਈ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ।ਉਨ੍ਹਾਂਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵਲੋਂ ਗੈਂਗਸਟਰ ਮੋਨੂੰ ਢੱਪਈ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਸ਼ਾਮਲ ਕਰਨਾ ਤੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 2016 ਦੇ ਚਰਚਿਤ ਨਾਭਾ ਜੇਲ੍ਹ ਕਾਂਡ ਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਸੇਖੋਂ ਨੂੰ ਆਧਿਕਾਰਿਕ ਤੌਰ ਤੇ ਪਾਰਟੀ ਵਿੱਚ ਸ਼ਾਮਲ ਕਰਵਾ ਆਪ ਆਗੂਆਂ ਦੀ ਦੋਗਲੀ ਨੀਤੀ ਨੂੰ ਦਰਸਾਉਂਦਾ ਹੈ।ਐਚਐਸ ਵਾਲੀਆ ਕਿਹਾ ਕਿ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵਲੋਂ ਜਿਸ ਗੈਂਗਸਟਰ ਮੋਨੂੰ ਢੱਪਈ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਸ ਗੈਂਗਸਟਰ ਮੋਨੂੰ ਢੱਪਈ ਤੇ ਕਤਲ ਦਾ ਮੁਕਦਮਾ ਦਰਜ ਹੈ।ਨਸ਼ੇ ਦੇ ਵੱਖ ਵੱਖ ਥਾਣਿਆਂ ਵਿਚ ਪਰਚੇ ਦਰਜ ਹਨ।ਇਸ ਤੋਂ ਇਲਾਵਾ ਲੁੱਟਾਂਖੋਹਾਂ ਦੇ ਪਰਚੇ ਦਰਜ ਹਨ ਅਜਿਹੇ ਮਾੜੇ ਕਿਰਦਾਰ ਵਾਲੇ ਵਿਅਕਤੀ ਨੂੰ ਆਪ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਪਾਰਟੀ ਵਿਚ ਸ਼ਾਮਲ ਕਰਕੇ ਯੂਥ ਨੂੰ ਕਿ ਸੰਦੇਸ਼ ਦੇਣਾ ਚਾਹੁੰਦੇ ਹਨ।ਐਚਐਸ ਵਾਲੀਆ ਨੇ ਆਪ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਦੇ ਉਸ ਬਿਆਨ ਤੇ ਵੀ ਸਵਾਲ ਖੜੇ ਕੀਤੇ ਜਿਸ ਵਿਚ ਉਨ੍ਹਾਂ ਕਿਹਾ ਕਿ ਮੋਨੂੰ ਢੱਪਈ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਅਗਵਾਈ ਕਰੇਗਾ।ਉਨ੍ਹਾਂਨੇ ਨੇ ਆਪ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਹੁਣ ਕਤਲ ਨਸ਼ੇ ਨਜਾਇਜ਼ ਅਸਲਾ ਰੱਖਣ ਤੇ ਲੁੱਟਾਂਖੋਹਾਂ ਪਰਚੇ ਦਰਜ ਹੁਣ ਉਹ ਮਾੜੇ ਨਸ਼ਰ ਯੂਥ ਦੀ ਅਗਵਾਈ ਕਰਨਗੇ।ਉਨ੍ਹਾਂ ਕਿਹਾ ਕਿ ਇੱਕ ਜਾਣਿਆ-ਪਛਾਣਿਆ ਗੈਂਗਸਟਰ,ਜੋ ਲਗਾਤਾਰ ਸਥਾਨਕ ਲੋਕਾਂ ਨੂੰ ਡਰਾਉਂਦਾ-ਧਮਕਾਉਂਦਾ ਹੈ,ਹੁਣ ਆਪ ਦੀ ਮਦਦ ਲਈ ਆਪਣੀ ਧੱਕੇਸ਼ਾਹੀ ਦੀ ਵਰਤੋਂ ਕਰੇਗਾ।ਐਚਐਸ ਵਾਲੀਆ ਨੇ ਆਪ ਤੇ ਤਨਜ਼ ਕੱਸਦਿਆਂ ਇਸ ਨੂੰ ਗੈਂਗਸਟਰ ਆਦਮੀ ਪਾਰਟੀ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਪਾਰਟੀ ਸੂਬੇ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ।ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਆਪ ਸਰਕਾਰ ਦਾ ਜਾਣਾ ਬਹੁਤ ਜ਼ਰੂਰੀ ਹੈ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.