ਵੀਰ ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਦਾ ਅਕਾਲ ਚਲਾਣਾ ਦੁਖਦਾਈ ਘਟਨਾ - ਸ ਗੁਰਜੀਤ ਸਿੰਘ ਤਲਵੰਡੀ।

ਵੀਰ ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਦਾ ਅਕਾਲ ਚਲਾਣਾ ਦੁਖਦਾਈ ਘਟਨਾ - ਸ ਗੁਰਜੀਤ ਸਿੰਘ ਤਲਵੰਡੀ।

ਅਕਾਲੀ ਆਗੂਆਂ ਨੇ ਘਰ ਪਹੁੰਚ ਕੇ ਬੀਬੀ ਜਗੀਰ ਕੌਰ ਨਾਲ ਅਫਸੋਸ ਪ੍ਰਗਟਾਇਆ।

ਜਲੰਧਰ-: 28 ਅਕਤੂਬਰ , ਨਜ਼ਰਾਨਾ ਟਾਈਮਜ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਨਰਲ ਸਕੱਤਰ ਸ ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਕੁੜਮ ਸੂਬੇਦਾਰ ਜਗਜੀਤ ਸਿੰਘ ਪਿਛਲੇ ਦਿਨੀ 21 ਅਕਤੂਬਰ 2026 ਨੂੰ ਸਵਰਗਵਾਸ ਹੋ ਗਏ ਸਨ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ, ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਅਤੇ ਹੋਰ ਸੀਨੀਅਰ ਆਗੂ ਅਫਸੋਸ ਪ੍ਰਗਟ ਕਰਨ ਲਈ ਅੱਜ ਉਹਨਾਂ ਦੇ ਗ੍ਰਹਿ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ, ਬੇਗੋਵਾਲ ਵਿਖੇ ਪਹੁੰਚੇ। ਸੂਬੇਦਾਰ ਜਗਜੀਤ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਜਤਾਉਂਦਿਆਂ ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪਿਤਾ ਦੀ ਛਤਰ ਛਾਇਆ ਬੱਚਿਆਂ ਦੇ ਸਿਰ 'ਤੇ ਸਦਾ ਬਣੀ ਰਹੇ ਤਾਂ ਇਸਦਾ ਦੁਨਿਆਵੀ ਤੌਰ 'ਤੇ ਬਹੁਤ ਆਸਰਾ ਹੁੰਦਾ ਹੈ। ਸੂਬੇਦਾਰ ਸਾਹਿਬ ਨੇ ਤਾਂ ਘਰ ਪਰਵਾਰ ਦੇ ਨਾਲ-ਨਾਲ ਲੰਮਾ ਸਮਾਂ ਦੇਸ਼ ਦੀ ਸੇਵਾ ਵੀ ਕੀਤੀ। ਅਜਿਹੇ ਬਜੁਰਗ ਆਉਣ ਵਾਲੀਆਂ ਪੀੜੀਆਂ ਲਈ ਹਮੇਸ਼ਾਂ ਚਾਨਣ ਮੁਨਾਰਾ ਹੁੰਦੇ ਹਨ। ਸ ਤਲਵੰਡੀ ਅਤੇ ਸ ਪੰਨੂ ਤੋਂ ਇਲਾਵਾ ਜ਼ਿਲਾ ਜਲੰਧਰ ਦੇ ਪ੍ਰਧਾਨ ਸ ਜਸਪ੍ਰੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ। ਇਹਨਾਂ ਸਾਰੇ ਆਗੂਆਂ ਨੇ ਯੁਵਰਾਜ ਭੁਪਿੰਦਰ ਸਿੰਘ ਅਤੇ ਬੀਬੀ ਜਗੀਰ ਕੌਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।