ਗੌਤਮ ਮਰਵਾਹਾ ਤੇ ਵਿਵੇਕ ਮਰਵਾਹਾ ਦੀ ਮਾਤਾ ਸ੍ਰੀਮਤੀ ਵੀਨਾ ਮਰਵਾਹਾ ਨਮਿਤ ਪਾਠ ਦਾ ਭੋਗ ਤੇ ਰਸਮ ਪਗੜੀ ਕੱਲ੍ਹ
- ਸੋਗ /ਦੁੱਖ ਦਾ ਪ੍ਰਗਟਾਵਾ
- 25 May, 2026 03:20 PM (Asia/Kolkata)
ਅੱਪਰਾ, 25 ਮਈ (ਤੀਰਥ ਸਿੰਘ ਮੈਂਗੜ੍ਹਾ) ਗੌਤਮ ਮਰਵਾਹਾ ਤੇ ਵਿਵੇਕ ਮਰਵਾਹਾ ਦੀ ਮਾਤਾ ਸ੍ਰੀਮਤੀ ਵੀਨਾ ਮਰਵਾਹਾ (ਸੁਪਤਨੀ ਸਵ. ਅਸ਼ੋਕ ਮਰਵਾਹਾ ਸਾਬਕਾ ਸਰਪੰਚ ਅੱਪਰਾ) ਦੀ ਬੀਤੇ ਦਿਨੀਂ ਬੇਵਕਤੀ ਮੌਤ ਹੋ ਗਈ ਹੈ। ਉਨਾਂ ਦੀ ਮੌਤ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ, ਇਲਾਕੇ ਦੇ ਨੰਬਰਦਾਰਾਂ, ਸਰਪੰਚਾਂ, ਪੰਚਾਂ ਤੇ ਪ੍ਰੈਸ ਕਲੱਬ ਅੱਪਰਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਸ੍ਰੀਮਤੀ ਵੀਨਾ ਮਰਵਾਹਾ ਨਮਿਤ ਪਾਠ ਦਾ ਭੋਗ ਤੇ ਰਸਮ ਪਗੜੀ ਕੱਲ ਮਿਤੀ 26 ਮਈ ਦਿਨ ਮੰਗਲਵਾਰ ਨੂੰ ਸ੍ਰੀ ਲਕਸ਼ਮੀ ਨਰਾਇਣ ਮੰਦਰ ਧਰਮਸ਼ਾਲਾ ਨੇੜੇ ਡੀ ਏ ਵੀ ਪਬਲਿਕ ਸਕੂਲ ਬੀ ਆਰ ਐਸ ਨਗਰ ਲੁਧਿਆਣਾ ਵਿਖੇ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗੀ।
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply