* ਸਿੱਖ ਚਿਲਡਰਨ ਡੇ * ਨਿਊਜ਼ੀਲੈਂਡ ਵਿੱਚ ਸਾਲ ੨੦੨੬ ਦਾ ਸਭ ਤੋਂ ਵੱਡਾ ਇਵੈਂਟ ੩,੪ ਅਕਤੂਬਰ ਨੂੰ ਟਾਕਾਨੀਨੀ ਵਿਖੇ
- ਅੰਤਰਰਾਸ਼ਟਰੀ
- 17 Aug, 2026 09:49 AM (Asia/Kolkata)
ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ) ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਟਾਕਾਨੀਨੀ ਵਿਖੇ ਸਾਲ ੨੦੨੬ ਦਾ ਸਭ ਤੋਂ ਵੱਡਾ ਈਵੈਂਟ “ ਸਿੱਖ ਚਿਲਡਰਨ ਡੇ “ ੩ ਅਤੇ ੪ ਅਕਤੂਬਰ ਨੂੰ ਕਰਵਾਇਆ ਜਾਵੇਗਾ ।
ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਅਤੇ ਸਿੱਖ ਹੈਰੀਟੇਜ਼ ਸਕੂਲ ਟਾਕਾਨੀਨੀ ਵਲੋਂ ਮੀਡੀਆ ਨਾਲ ਇਸ ਇਵੈਂਟ ਦੀ ਜਾਣਕਾਰੀ ਸਾਂਝੀ ਕਰਦਿਆਂ ਦਲਜੀਤ ਸਿੰਘ, ਮਨਦੀਪ ਕੌਰ,ਗੁਰਿੰਦਰਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਦਸਿਆ ਕਿ ਇਸ ਵਾਰ ਇਹ ਇਵੈਂਟ ਸਿਰਫ਼ ਛੋਟੇ ਬੱਚਿਆਂ ਤੱਕ ਸੀਮਤ ਨਹੀਂ ਰਹੇਗਾ । ਸਮੁੱਚੇ ਭਾਈਚਾਰੇ ਦੀ ਦਿਲਚਸਪੀ ਅਤੇ ਮੰਗ ਨੂੰ ਮੁੱਖ ਰੱਖਦਿਆਂ ਇਸ ਵਿੱਚ ਹੋਰ ਵਾਧਾ ਕਰਦਿਆਂ ਇਸ ਸਾਲ ੨੪ ਸਾਲ ਤਕ ਦੇ ਨੌਜਵਾਨ ਵੀ ਇਸ ਇਵੈਂਟ ਦਾ ਹਿੱਸਾ ਬਣਨਗੇ । ਉਹਨਾਂ ਆਗੇ ਦਸਿਆ ਕਿ ਇਸ ਇਵੈਂਟ ਦਾ ਹਿੱਸਾ ਬਣਨ ਲਈ ੨੦ ਸਤੰਬਰ ਤਕ ਰਜਿਸਟ੍ਰੇਸ਼ਨ ਦਾ ਸਮਾਂ ਨਿਯਤ ਕੀਤਾ ਗਿਆ ਹੈ ਅਤੇ ਇਹ ਇਵੈਂਟ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ੭੦ ਟਾਕਾਨੀਨੀ ਸਕੂਲ ਰੋਡ, ਟਾਕਾਨੀਨੀ, ਆਕਲੈਂਡ ਵਿਖੇ ਹੋਏਗਾ । ਇਸ ਇਵੈਂਟ ਸੰਬੰਧੀ ਸਮੂਹ ਸੰਗਤਾਂ ਨੂੰ ਸੱਦਾ ਦਿੰਦਿਆਂ ਉਹਨਾਂ ਕਿਹਾ ਕਿ ਇਵੈਂਟ ਸੰਬੰਧੀ ਸਾਰੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ ਜੋ ਜਲਦ ਮੁਕੰਮਲ ਕਰ ਲਈਆਂ ਜਾਣਗੀਆਂ । ਉਹਨਾਂ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਜਲਦ ਆਪਣੇ ਬੱਚਿਆਂ ਅਤੇ ਨੌਜਵਾਨ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਤਾਂ ਜੋ ਸਮਾਂ ਰਹਿੰਦਿਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ।
Leave a Reply