ਚੋਰ ਚੋਰ ਮਸੇਰ ਭਾਈ, ਸਾਰੀ ਚੋਰ ਜੁੰਡਲੀ ਸੁਖਬੀਰ ਬਾਦਲ ਦੇ ਹੱਕ ਵਿੱਚ ਆਈ

ਚੋਰ ਚੋਰ ਮਸੇਰ ਭਾਈ, ਸਾਰੀ ਚੋਰ ਜੁੰਡਲੀ ਸੁਖਬੀਰ ਬਾਦਲ ਦੇ ਹੱਕ ਵਿੱਚ ਆਈ

ਮਸੇਰ ਭਾਈ ਦਾ ਮਤਲਬ ਹੈ ਕਿ ਮਾਸੀਆਂ ਦੇ ਪੁੱਤਰ ਭਰਾ । ਸੁਖਬੀਰ ਬਾਦਲ ਇੱਕ ਜਾਣਿਆ ਪਛਾਣਿਆਂ ਬਦਨਾਮ ਨਾਮ ਪੰਜਾਬ ਅਤੇ ਸਿੱਖ ਪੰਥ ਵਿੱਚ ਹੈ । ਇਹ ਬਦਨਾਮ ਨਾਮ ਸੁਖਬੀਰ ਬਾਦਲ ਨੂੰ ਵਿਰਾਸਤ ਵਿੱਚ ਮਿਲਿਆ ਹੈ ਕਿਉਂਕਿ ਏਹਦੇ ਪਿਤਾ ਮਰਹੂਮ ਪ੍ਰਕਾਸ਼ ਬਾਦਲ ਨੇ ਪੂਰੀ ਜਿੰਦਗੀ ਹੀ ਸਿੱਖ ਪੰਥ ਨਾਲ ਧ੍ਰੋਹ ਹੀ ਕਮਾਇਆ ਸੀ ਅਤੇ ਵੱਡੀਆਂ ਵੱਡੀਆਂ ਗਦਾਰੀਆਂ ਸਿੱਖ ਪੰਥ ਨਾਲ ਕੀਤੀਆਂ ਸਨ । ਸਿੱਖ ਪੰਥ ਦਾ ਮਣਾਂ ਮੂੰਹੀਂ ਨੁਕਸਾਨ ਕਰਵਾ ਕੇ ਪ੍ਰਕਾਸ਼ ਬਾਦਲ ਰਹਿੰਦੀ ਦੁਨੀਆਂ ਤੱਕ ਬਾਦਲ ਗਦਾਰ ਨਾਮ ਦਾ ਕਲੰਕ ਲਵਾ ਕੇ ਏਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ । 
ਬਾਦਲ ਪਰਿਵਾਰ ਦੀਆਂ ਗਦਾਰੀਆਂ ਉੱਤੇ ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਸਕਦੇ ਹਨ ਕਿਉਂਕਿ ਕਰੀਬ ਅੱਧੀ ਸਦੀ ਦਾ ਏਹਨਾਂ ਦੀਆਂ ਗਦਾਰੀਆਂ ਦਾ ਇਤਿਹਾਸ ਇੱਕ ਦੋ ਜਾਂ ਚਾਰ ਕਿਤਾਬਾਂ ਵਿੱਚ ਲਿਖਣਾ ਅਸੰਭਵ ਹੈ । ਅਤੇ ਪ੍ਰਕਾਸ਼ ਬਾਦਲ ਦਾ ਫਰਜੰਦ ਸੁਖਬੀਰ ਬਾਦਲ ਵੀ ਆਪਣੇ ਨਰਕਵਾਸੀ ਪਿਤਾ ਦੇ ਨਕਸ਼ੇ ਕਦਮਾਂ ਉੱਪਰ ਹੀ ਚੱਲ ਰਿਹਾ ਹੈ ਅਤੇ ਏਸ ਨੇ ਆਪਣੇ ਪਿਓ ਦਾ ਇੱਕ ਵੀ ਲੂੰ ਨਹੀਂ ਛੱਡਿਆ ਹੈ । 
ਸਿੱਖ ਕੌਮ ਅੰਦਰ ਬਾਦਲਾਂ ਪ੍ਰਤੀ ਬੇਤਹਾਸ਼ਾ ਗੁੱਸਾ ਭਰਿਆ ਹੋਣ ਕਰਕੇ ਹੀ ਸੁੱਖਬੀਰ ਬਾਦਲ ਉੱਤੇ ਵਾਰ ਵਾਰ ਹਮਲੇ ਤੇ ਹਮਲੇ ਹੋ ਰਹੇ ਹਨ । ਸੰਨ 2024 ਦੇ ਦਸੰਬਰ ਦੇ ਮਹੀਨੇ ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਬਾਹਰ ਇਹ ਸੁਖਬੀਰ ਬਾਦਲ ਪਾਪੀ ਇਨਸਾਨ ਆਪਣੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਭਗਤ ਰਿਹਾ ਸੀ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਖਾੜਕੂ ਸਿੰਘ ਭਾਈ ਨਰਾਇਣ ਸਿੰਘ ਜੀ ਚੌੜਾ ਨੇ ਏਹਨੂੰ ਸੋਧਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉੱਹ ਕੋਸ਼ਿਸ਼ ਅਸਫਲ ਹੋ ਗਈ ਸੀ । ਓਸ ਵਕਤ ਵੀ ਪੰਥ ਦਰਦੀ ਸਿੱਖ ਕਹਿ ਰਹੇ ਸਨ ਕਿ ਭਾਈ ਨਰਾਇਣ ਸਿੰਘ ਚੌੜਾ ਨੂੰ ਕਿਸੇ ਨੌਜਵਾਨ ਸਿੰਘ ਨੂੰ ਨਾਲ ਲੈਣਾ ਚਾਹੀਦਾ ਸੀ ਪਰ ਸ਼ਾਇਦ ਭਾਈ ਸਾਹਿਬ ਜੀ ਆਪਣਾ ਪਲੈਨ ਕਿਸੇ ਨੂੰ ਵੀ ਦੱਸਣਾ ਨਹੀਂ ਚਾਹੁੰਦੇ ਸਨ । ਖੈਰ ਪੰਥ ਵਿਰੋਧੀ ਅਤੇ ਗਦਾਰ ਲਾਣੇ ਨੇ ਓਸ ਸਮੇਂ ਵੀ ਬਹੁਤ ਚੀਕਾਂ ਮਾਰੀਆਂ ਸਨ ਕਿ ਦਰਬਾਰ ਸਾਹਿਬ ਜੀ ਦੇ ਬਾਹਰ ਜਾਂ ਦਰਬਾਰ ਸਾਹਿਬ ਜੀ ਦੇ ਏਰੀਏ ਵਿੱਚ ਗੋਲੀਆਂ ਚਲਾਉਣ ਨਾਲ ਮਰਯਾਦਾ ਭੰਗ ਹੋ ਗਈ ਹੈ । ਏਸ ਤਰ੍ਹਾਂ ਆਪਣੀ ਬਣਦੀ ਸਜ਼ਾ ਪੂਰੀ ਕਰ ਰਹੇ ਸੁਖਬੀਰ ਬਾਦਲ ਉੱਤੇ ਗੋਲੀ ਚਲਾਉਣ ਨਾਲ ਬਹੁਤ ਹੀ ਜੱਗੋਂ ਤੇਰ੍ਹਵੀਂ ਹੀ ਹੋ ਗਈ ਹੈ । 
ਏਹਨਾਂ ਭੜੂਆਂ ਨੇ ਏਹ ਵੀ ਨਹੀਂ ਚੇਤੇ ਕਿ ਸੰਨ 1984 ਦੇ ਜੂਨ ਦੇ ਮਹੀਨੇ ਵਿੱਚ ਪਤਾ ਨਹੀਂ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਹਦੂਦ ਦੇ ਅੰਦਰ ਕਿੰਨੀਆਂ ਗੋਲੀਆਂ ਅਤੇ ਕਿੰਨੇ ਕੁ ਟੈਂਕਾਂ ਅਤੇ ਤੋਪਾਂ ਦੇ ਗੋਲੇ ਚੱਲ ਚੁੱਕੇ ਹਨ । ਬੱਸ ਅੰਧ ਭਗਤੀ ਵੱਸ ਜੋ ਵੀ ਮੂੰਹ ਆਇਆ ਬਿਆਨ ਠੋਕ ਦਿੰਦੇ ਹਨ । ਨਾ ਹੀ ਬਾਦਲ ਪਰਿਵਾਰ ਕਦੇ ਪੰਥਕ ਸੀ ਨਾ ਹੀ ਅੱਜ ਪੰਥਕ ਹੈ ਅਤੇ ਨਾ ਭਵਿੱਖ ਵਿੱਚ ਕਦੇ ਵੀ ਪੰਥਕ ਹੋਵੇਗਾ । ਇਹ ਗਰੰਟੀ ਵੀ ਹੈ ਸਾਡੇ ਵੱਲੋਂ । ਪੰਥ ਦੇ ਨਾਮ ਉੱਤੇ ਏਸ ਗਦਾਰ ਪਰਿਵਾਰ ਨੇ ਰਾਜ ਭਾਗ ਮਾਣਿਆ ਹੈ, ਕਰੋੜਾਂ ਅਰਬਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹਨ ਅਤੇ ਸ਼ੋ੍ਰਮਣੀ ਕਮੇਟੀ ਦੇ ਅਤੇ ਸਿੱਖ ਸੰਗਤਾਂ ਦੇ ਪੈਸੇ ਨਾਲ ਗੁਲ਼ਸ਼ਰਲੇ ਵੀਵਉੱਡਾਏ ਹਨ । ਪੰਥਕ ਸੰਸਥਾਵਾਂ ਦਾ ਘਾਣ ਕੀਤਾ, ਸਿੱਖੀ ਅਤੇ ਸਿੱਖਾਂ ਨੂੰ ਮਾਰਿਆ, ਸ੍ਹੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਵੀ ਚੈਲੰਜ ਕੀਤਾ । 
ਹੁਣੇ ਹੀ ਜੋ ਤਾਜਾ ਤਾਜਾ ਹਮਲਾ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਜੋ ਸੁਖਬੀਰ ਬਾਦਲ ਉੱਤੇ ਇੱਕ ਰਿਟਾਇਰਡ ਵਕੀਲ 63 ਸਾਲਾ ਨਿਹੰਗ ਸਿੰਘ ਵਲੋਂ ਕੀਤਾ ਗਿਆ ਹੈ, ਓਸ ਦੀ ਸਾਰੀ ਗਦਾਰ ਜੁੰਡਲੀ ਨੇ ਨਿਖੇਧੀ ਕੀਤੀ ਹੈ । ਮੌਜੂਦਾ ਕਾਰਜਕਾਰੀ ਭਾਵ ਕਿ ਕੰਮ ਚਲਾਊ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਏਸ ਹਮਲੇ ਦੀ ਨਿਖੇਧੀ ਕੀਤੀ ਹੈ, ਸੁਖਬੀਰ ਬਾਦਲ ਦੇ ਸਿਆਸੀ ਵਿਰੋਧੀਆਂ ਨੇ ਏਸ ਤਰ੍ਹਾਂ ਸੁਖਬੀਰ ਬਾਦਲ ਨਾਲ ਹਮਦਰਦੀ ਜਿਤਾਈ ਹੈ ਜਿਵੇਂ ਕਿ ਸਾਰੇ ਮਾਸੀਆਂ ਅਤੇ ਭੂਆ ਦੇ ਪੁੱਤਰ ਹੀ ਹੋਣ । ਬਾਕੀ ਇੱਕ ਏਹਨਾਂ ਦੀ ਸਾਂਝ ਭਿਆਲੀ ਜਰੂਰ ਮੰਨੀ ਜਾ ਸਕਦੀ ਹੈ ਕਿ ਇਹ ਸਾਰੇ ਹੀ ਪੰਜਾਬ ਨੂੰ ਵੱਧ ਤੋਂ ਵੱਧ ਲੁੱਟਣ ਲਈ ਇੱਕ ਦੂਜੇ ਤੋਂ ਵੀ ਕਾਹਲ਼ੇ ਹੀ ਰਹਿੰਦੇ ਹਨ । 
ਚਲੋ ਸਿਆਸੀ ਲੋਕਾਂ ਨੂੰ ਇੱਕ ਪਾਸੇ ਕਰਕੇ ਅਸੀਂ ਜਥੇਦਾਰ ਕੁਲਦੀਪ ਸਿੰਘ ਜੀ ਨੂੰ ਏਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਖਾਲਸਾ ਪੰਥ ਦੇ ਜਥੇਦਾਰ ਹੋ ਜਾਂ ਬਾਦਲ ਪਰਿਵਾਰ ਦੇ ਜਥੇਦਾਰ ਹੋ ਜੀ ? ਤੁਸੀਂ ਸੁਖਬੀਰ ਬਾਦਲ ਦੇ ਹੱਕ ਵਿੱਚ ਬਿਆਨ ਦੇਣ ਤੋਂ ਪਹਿਲਾਂ ਏਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਕਿਉਂ ਨਹੀਂ ਵਾਚਿਆ । ਜਦੋਂ 2 ਦਸੰਬਰ 2024 ਨੂੰ ਇਹ ਸਾਰਾ ਹੀ ਲੁੰਗ ਲਾਣਾ ਤੋਤੇ ਵਾਂਗ ਪਟਾਕ ਪਟਾਕ ਤੇ ਆਪਣੇ ਬੱਜਰ ਪਾਪਾਂ ਨੂੰ ਕਬੂਲ ਰਿਹਾ ਸੀ ਕਿ ਅਸੀਂ ਹੀ ਬੇਅਦਬੀਆਂ ਕਰਵਾਈਆਂ, ਅਸੀਂ ਹੀ ਸਿੱਖਾਂ ਉੱਤੇ ਗੋਲੀਆਂ ਚਲਵਾਈਆਂ, ਅਸੀਂ ਹੀ ਦੁਸ਼ਟ ਸਿਰਸਾ ਸਾਧ ਨੂੰ ਮੁਆਫ਼ੀ ਦਿਵਾਈ, ਅਸੀਂ ਹੀ ਸ਼੍ਰੋਮਣੀ ਕਮੇਟੀ ਦਾ ਸੱਤਰ ਲੱਖ ਸਿਰਸਾ ਸਾਧ ਦੀ ਮੁਆਫ਼ੀ ਦੇ ਇਸ਼ਤਿਹਾਰਾਂ ਉੱਤੇ ਨਜਾਇਜ ਵਰਤਿਆ ਵਗੈਰਾ ਵਗੈਰਾ ਉੱਹਦੇ ਵਾਰੇ ਤੁਸੀਂ ਸੁਖਬੀਰ ਬਾਦਲ ਦੇ ਹੱਕ ਵਿੱਚ ਬਿਆਨ ਦੇਣ ਅਤੇ ਹਮਦਰਦੀ ਜਿਤਾਉਣ ਤੋਂ ਪਹਿਲਾਂ ਕਿਉਂ ਨਾ ਸੋਚਿਆ ਜਥੇਦਾਰ ਜੀਓ ? ਫੇਰ ਤੁਸੀਂ ਏਹ ਵੀ ਨਹੀਂ ਸੋਚਿਆ ਕਿ ਏਹ ਸਾਰੀ ਬਾਦਲ ਜੁੰਡਲੀ ਹੀ ਸ੍ਰੀ ਅਕਾਲ ਸਾਹਿਬ ਜੀ ਦੇ ਹੁਕਮਾਂ ਤੋਂ ਭਗੌੜੀ ਹੋ ਗਈ ਸੀ । ਏਹਨਾਂ ਨੇ ਸਜਾਵਾਂ ਸੁਣਾਉਣ ਵਾਲੇ ਜੱਜਾਂ ਭਾਵ ਕਿ ਜਥੇਦਾਰਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਆਪਣੀ ਸ਼ਕਤੀ ਦਾ ਦੁਰਉੱਪਯੋਗ ਕਰਕੇ ਉੱਹ ਜਥੇਦਾਰ ਹੀ ਅਹੁਦਿਆਂ ਦੇ ਉੱਤੋਂ ਲਾਹ ਮਾਰੇ । ਹੋਣੀ ਸਾਲ ਦੋ ਸਾਲਾਂ ਤੱਕ ਤੁਹਾਡੇ ਨਾਲ ਵੀ ਏਸੇ ਤਰ੍ਹਾਂ ਹੀ ਹੈ । ਫੇਰ ਤਾਂ ਏਹ ਜਥੇਦਾਰਾਂ ਨੂੰ ਕਛਹਿਰਾ ਪਰਨਾ ਵੀ ਨਹੀਂ ਚੁੱਕਣ ਦਿੰਦੇ , ਬੇਇੱਜ਼ਤੀ ਕਰਕੇ ਅਤੇ ਜਲੀਲ ਕਰਕੇ ਹੀ ਕੱਢਦੇ ਹੁੰਦੇ ਹਨ । 
ਫੇਰ ਤੁਸੀਂ ਖਾਲਸ ਟੀ ਵੀ ਉੱਤੇ ਸਾਡੀ ਅਤਿ ਸਤਿਕਾਰਯੋਗ ਭੈਣ ਹਰਸ਼ਰਨ ਕੌਰ ਜੀ ਨੂੰ ਇਹ ਵੀ ਕਹਿ ਰਹੇ ਸੀ ਕਿ ਬਾਦਲ ਅਕਾਲੀ ਦਲ ਹੀ ਅਸਲੀ ਪੰਥਕ ਅਕਾਲੀ ਦਲ ਹੈ । ਏਸ ਪੰਥਕ ਅਕਾਲੀ ਦਲ ਦਾ ਭੋਗ ਤਾਂ ਦੁਸ਼ਟ ਪ੍ਰਕਾਸ਼ ਬਾਦਲ ਨੇ ਬਹੁਤ ਸਾਲ ਪਹਿਲਾਂ ਹੀ ਮੋਗਾ ਵਿਖੇ ਇਹ ਕਹਿ ਕੇ ਪਾ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਪੰਥਕ ਪਾਰਟੀ ਨਹੀਂ ਰਹੀ ਤੇ ਅੱਜ ਤੋਂ ਇਹ ਇੱਕ ਪੰਜਾਬੀ ਪਾਰਟੀ ਬਣ ਗਈ ਹੈ । 
ਏਸ ਕਰਕੇ ਕਰਕੇ ਗਦਾਰ ਸੁਖਬੀਰ ਬਾਦਲ ਦੇ ਹੱਕ ਵਿੱਚ ਹਾਅ ਦਾ ਮਾਅਰਾ ਮਾਰਨ ਵਾਲਿਆਂ ਨੂੰ ਪਹਿਲਾਂ ਏਹਨਾਂ ਵੱਲੋਂ ਕੀਤੇ ਗਏ ਪੰਥ ਅਤੇ ਪੰਜਾਬ ਦੇ ਘਾਣ ਵਾਰੇ ਜਰੂਰ ਸੋਚ ਲੈਣਾ ਚਾਹੀਦਾ ਹੈ । ਏਹਨਾਂ ਉੱਪਰ ਹਮਲੇ ਕਰਨ ਵਾਲੇ ਪੜ੍ਹੇ ਲਿਖੇ ਲਿਖਾਰੀ ਅਤੇ ਵਕੀਲ ਹਨ ਤੇ ਬੁੱਧੀਜੀਵੀ ਵੀ ਹਨ ਕੋਈ ਆਮ ਇਨਸਾਨ ਵੀ ਨਹੀਂ ਹਨ ਜੀ । ਜਦੋਂ ਵਕੀਲ ਏਸ ਤਰ੍ਹਾਂ ਬਦਲੇ ਦੀ ਭਾਵਨਾ ਉੱਤੇ ਉੱਤਰ ਆਉਣ , ਜਿਹਨਾਂ ਨੂੰ ਕਾਨੂੰਨਾਂ ਅਤੇ ਸੰਵਿਧਾਨ ਦੀ ਇੱਕ ਇੱਕ ਤੰਦ ਦਾ ਇੱਕ ਧਾਰਾ ਦਾ ਪਤਾ ਹੁੰਦਾ ਹੈ ਫੇਰ ਸਮਝੋ ਕਿ ਬਾਦਲ ਪਰਿਵਾਰ ਦਾ ਅੰਤ ਕਿਤੇ ਨੇੜੇ ਤੇੜੇ ਹੀ ਹੈ । 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.