ਸ਼੍ਰੀ ਵੈਸ਼ਨੋ ਭਜਨ ਮੰਡਲੀ ਵੱਲੋਂ ਝੰਡੇ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ

ਸ਼੍ਰੀ ਵੈਸ਼ਨੋ ਭਜਨ ਮੰਡਲੀ ਵੱਲੋਂ ਝੰਡੇ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ

ਜਾਗਰਣ ਦੇ ਸਾਲਾਨਾ ਝੰਡੇ ਦੀ ਰਸਮ ਮੌਕੇ ਸ਼੍ਰੀ ਦੁਰਗਾ ਪਾਠ ਦਾ ਆਯੋਜਨ 

ਕਪੂਰਥਲਾ 21 ਸਤੰਬਰ ਗੌਰਵ ਮੜੀਆ

ਸ਼੍ਰੀ ਵੈਸ਼ਨੋ ਭਜਨ ਮੰਡਲੀ ਰਜਿ., ਲਾਹੌਰੀ ਗੇਟ ਕਪੂਰਥਲਾ ਵੱਲੋਂ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੰਡਲੀ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ।

ਝੰਡੇ ਦੀ ਰਸਮ ਦੌਰਾਨ ਵਿਧੀਵਤ ਪੂਜਾ-ਅਰਚਨਾ ਕੀਤੀ ਗਈ ਅਤੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਸ਼ਰਧਾਲੂਆਂ ਨੇ ਮਾਤਾ ਰਾਣੀ ਅੱਗੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ।

ਮੰਡਲੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਰਾਹੀਂ ਸੰਗਤ ਨੂੰ ਧਰਮ ਅਤੇ ਸੇਵਾ ਨਾਲ ਜੋੜਨ ਲਈ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਤੇਂ ਅਜੈ ਕਨੌਜੀਆ, ਬੂਟਾ ਰਾਮ, ਅਸ਼ੋਕ ਕੁਮਾਰ, ਰਾਜੇਸ਼ ਮਦਾਨ, ਰਾਹੁਲ ਕਪੂਰ, ਵਿਕੀ ਕਪੂਰ, ਸਤਬੀਰ ਸਿੰਘ, ਦੀਪਕ ਸਹਿਗਲ, ਗੁਰਵਿੰਦਰ ਬੱਗਾ, ਦੀਪਕ ਮਹਿਰਾ, ਰੋਹਿਤ ਸੋਖਾਲ, ਵਿਕੀ ਸ਼ੋਖਾਲ,ਅੰਕੁਸ਼ ਮਹਾਜਨ, ਅਤੁਲ ਮਹਜਨ, ਪੰਕਜ ਬਜਾਜ, ਸਾਹਿਲ ਗੌਰਵਰ, ਭਗਵਾਨ ਦਾਸ ਬੌਬੀ, ਅਜੈ ਕਸ਼ਿਅਪ ਆਦਿ ਹਾਜ਼ਰ ਸਨ

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.