ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ ਸਾਥੀਆਂ ਸਮੇਤ ਹੋਏ ਭਾਜਪਾ ਸ਼ਾਮਲ
- ਰਾਜਨੀਤੀ
- (Asia/Kolkata)
ਭਾਜਪਾ ਨੂੰ ਜਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ ਨਾਲ ਕਰਾਂਗੇ ਕੰਮ-ਸੁਖਦੇਵ ਸਿੰਘ ਨਾਨਕਪੁਰ
ਕਪੂਰਥਲਾ 6 ਨਵੰਬਰ ਗੌਰਵ ਮੜੀਆ
ਭਾਰਤੀ ਜਨਤਾ ਪਾਰਟੀ(ਭਾਜਪਾ)ਨੂੰ ਹਲਕਾ ਕਪੂਰਥਲਾ ਵਿਚ ਵੱਡੀ ਮਜ਼ਬੂਤੀ ਮਿਲੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕਈ ਸੀਨੀਅਰ ਨੇਤਾ ਅਤੇ ਵਰਕਰ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਮੁੱਖ ਦਫ਼ਤਰ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਪ੍ਰੇਰਨਾ ਸਦਕਾ ਭਾਜਪਾ ਵਿੱਚ ਸ਼ਾਮਲ ਹੋ ਗਏ।ਇਨ੍ਹਾਂ ਨੇਤਾਵਾਂ ਨੂੰ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਗਈ।ਨਵੇਂ ਸ਼ਾਮਲ ਹੋਏ ਨੇਤਾਵਾਂ ਦਾ ਸਵਾਗਤ ਕਰਦਿਆਂ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਵਿਚਾਰਧਾਰਾ ਅਤੇ ਨੇਤ੍ਰਿਤਵ ਤੇ ਨੇਤਾਵਾਂ ਅਤੇ ਜਮੀਨੀ ਵਰਕਰਾਂ ਦਾ ਵਧਦਾ ਭਰੋਸਾ ਪੰਜਾਬ ਭਰ ਵਿੱਚ ਪਾਰਟੀ ਦੀ ਵਧਦੀ ਤਾਕਤ ਅਤੇ ਸਵੀਕਾਰਤਾ ਨੂੰ ਦਰਸਾਉਂਦਾ ਹੈ।ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੀਏਸੀ ਦੇ ਮੈਂਬਰ ਪ੍ਰਧਾਨ ਦੁਆਬਾ ਜੋਨ,ਯੂਥ ਅਕਾਲੀ ਦਲ ਸੁਖਦੇਵ ਸਿੰਘ ਨਾਨਕਪੁਰ, ਯੂਥ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਅਰੁਨਦੀਪ ਸਿੰਘ ਸੈਦਪੁਰ,ਮੀਤ ਪ੍ਰਧਾਨ ਯੂਥ ਅਕਾਲੀ ਦਲ ਸਿਮਰਪ੍ਰੀਤ ਸਿੰਘ ਮੋਮੀ,ਬਲਾਕ ਸੰਮਤੀ ਮੈਬਰ, ਸੀਨੀਅਰ ਅਕਾਲੀ ਆਗੂ ਹਰਿੰਦਰ ਸਿੰਘ ਖਿੰਡਾ, ਸੀਨੀਅਰ ਕਾਂਗਰਸੀ ਆਗੂ ਨੀਰਜ ਕਪੂਰ, ਸੀਨੀਅਰ ਕਾਂਗਰਸੀ ਆਗੂ ਸੰਜੀਵ ਕਪੂਰ,ਬਲਾਕ ਪ੍ਰਧਾਨ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਗੁਰਮੇਲ ਸਿੰਘ ਮੁੱਤੀ,ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ ਕਰਨੈਲ ਸਿੰਘ ਨੱਡਾ,ਜਿਲ੍ਹਾ ਮੀਤ ਪ੍ਰਧਾਨ ਵਪਾਰ ਵਿੰਗ, ਸ਼੍ਰੋਮਣੀ ਅਕਾਲੀ ਦਲ ਕਮਲਨੈਣ ਸਿੰਘ ਸੰਨੀ, ਕਾਂਗਰਸੀ ਆਗੂ ਮਹਿੰਦਰ ਰੂਬੀ,ਕਾਂਗਰਸੀ ਆਗੂ ਰੰਜੀਵ ਜੁਨੇਜਾ,ਕਿਸਾਨ ਆਗੂ ਹਰਮਿੰਦਰ ਸਿੰਘ ਭਾਵਨੀਪੁਰ ਨੂੰ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਣ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਜਰਨਲ ਸਕੱਤਰ ਮਨੂੰ ਧੀਰ ਤੇ ਭਾਜਪਾ ਮੰਡਲ 2 ਦੇ ਜਰਨਲ ਸਕੱਤਰ ਸੰਜੀਵ ਖੰਨਾ ਨੇ ਜੀ ਆਇਆ ਆਖਿਆ।ਇਸ ਮੌਕੇ ਤੇ ਬੋਲਦਿਆਂ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਤੋਂ ਲਗਾਤਾਰ ਹੋ ਰਹੀ ਛੱਡ-ਛੱਡ ਸਾਫ਼ ਤੌਰ ਤੇ ਉਸ ਦੇ ਨੇਤ੍ਰਿਤਵ ਅਤੇ ਨੀਤੀਆਂ ਪ੍ਰਤੀ ਨਿਰਾਸ਼ਾ ਨੂੰ ਦਰਸਾਉਂਦੀ ਹੈ,ਜਦਕਿ ਰਾਸ਼ਟਰ ਪਹਿਲਾਂ ਦੇ ਸਿਧਾਂਤ ਤੇ ਅੱਗੇ ਵਧ ਰਹੀ ਭਾਜਪਾ ਲਗਾਤਾਰ ਸਮਰਪਿਤ ਅਤੇ ਸਮਰੱਥ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ।ਨਵੇਂ ਸ਼ਾਮਲ ਹੋਏ ਨੇਤਾਵਾਂ ਨੇ ਭਾਜਪਾ ਦੇ ਵਿਜ਼ਨ ਤੇ ਪੂਰਾ ਭਰੋਸਾ ਜਤਾਇਆ ਅਤੇ ਕਿਹਾ ਕਿ ਉਹ ਇਕੱਠੇ ਮਿਲ ਕੇ ਜਮੀਨੀ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਪੂਰੀ ਨਿਸ਼ਠਾ ਨਾਲ ਪੰਜਾਬ ਦੀ ਜਨਤਾ ਦੀ ਸੇਵਾ ਕਰਨਗੇ।
Leave a Reply