ਕਿਸਾਨਾਂ ਦੀ ਕਣਕ ਦੀ ਵਿਜਾਈ ਸਮੇਂ ਡੀ.ਏ.ਪੀ ਖ਼ਾਦ ਲੋੜੀਂਦੀ ਮਾਤਰਾ ਵਿਚ ਸਪਲਾਈ ਨਾ ਦੇਣਾ, ਕਿਸਾਨਾਂ ਨਾਲ ਸਰਕਾਰੀ ਜ਼ਬਰ : ਮਾਨ
- ਰਾਜਨੀਤੀ
- (Asia/Kolkata)
ਡੀ.ਏ.ਪੀ ਖਾਦ ਮਿਲਾਵਟ ਤੋਂ ਰਹਿਤ ਤਰੁੰਤ ਕਿਸਾਨਾਂ ਨੂੰ ਦੇਣ ਦਾ ਪ੍ਰਬੰਧ ਹੋਵੇ
ਫ਼ਤਹਿਗੜ੍ਹ ਸਾਹਿਬ ,11 ਨਵੰਬਰ 2026 , ਨਜ਼ਰਾਨਾ ਟਾਈਮਜ ਬਿਊਰੋ - ਜਦੋਂ ਕਿਸਾਨ ਆਪਣੀ ਕਣਕ ਦੀ ਫ਼ਸਲ ਦੀ ਬਿਜਾਈ ਕਰ ਰਹੇ ਹਨ ਤਾਂ ਸਰਕਾਰ ਦੀ ਇਹ ਵੱਡੀ ਜੁਮੇਵਾਰੀ ਬਣ ਜਾਂਦੀ ਹੈ ਕਿ ਇਸ ਫ਼ਸਲ ਲਈ ਅੱਤ ਲੋੜੀਂਦੀ ਡੀ.ਏ.ਪੀ ਖਾਦ ਓਹਨਾ ਦੀ ਲੋੜ ਮੁਤਾਬਿਕ ਮਿਲਾਵਟ ਤੋਂ ਰਹਿਤ ਤੁਰੰਤ ਸਪਲਾਈ ਜਾਰੀ ਰੱਖ ਕਿ ਆਉਣ ਵਾਲੀ ਕਣਕ ਦੀ ਫ਼ਸਲ ਦੇ ਸਹੀ ਝਾੜ ਲਈ ਇਹ ਪ੍ਰਬੰਧ ਪਹਿਲ ਦੇ ਅਧਾਰ ਤੇ ਹੋਣਾ ਚਾਹੀਦਾ ਹੈ ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਪੰਜਾਬ ਦਾ ਜਿਮੀਦਾਰ ਆਪਣੀ ਇਸ ਫਸਲ ਦੀ ਵਿਜਾਈ ਵਿਚ ਰੁਜਿਆਂ ਹੋਇਆ ਹੈ, ਉਸ ਸਮੇਂ ਉਸਨੂੰ ਉਪਰੋਕਤ ਲੋੜੀਂਦੀ ਖਾਦ ਨਹੀਂ ਮਿਲ ਰਹੀ। ਜੇਕਰ ਕੁੱਝ ਮਾਤਰਾ ਮਿਲ ਰਹੀ ਹੈ ਤਾਂ ਉਹ ਸ਼ੁੱਧ ਨਹੀਂ ਜਿਸ ਨਾਲ ਉਸਦੀ ਫ਼ਸਲ ਝਾੜ ਉਤੇ ਵੱਡਾ ਅਸਰ ਪੈ ਸਕਦਾ ਹੈ ਜਿਸ ਨਾਲ ਕਿਸਾਨ ਵਰਗ ਨੂੰ ਆਪਣੀ ਫ਼ਸਲ ਦੀ ਲਾਗਤ ਕੀਮਤ ਵੀ ਪੂਰੀ ਹੋਣੀ ਮੁਸ਼ਕਿਲ ਹੋ ਜਾਵੇਗੀ। ਕਿਉਂਕਿ ਇਸ ਨਾਲ ਝਾੜ ਉਤੇ ਡੂੰਗਾ ਅਸਰ ਪਵੇਗਾ "
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੇ ਡੀ.ਏ.ਪੀ ਖਾਦ ਦੀ ਲੋੜੀਂਦੀ ਸਪਲਾਈ ਸਰਕਾਰ ਵਲੋਂ ਨਾ ਹੋਣ ਅਤੇ ਉਸਦੀ ਸ਼ੁੱਧਤਾ ਦੀ ਗੱਲ ਕਰਦੇ ਹੋਏ ਸਰਕਾਰ ਨੂੰ ਉਚੇਚੇ ਤੋਰ ਤੇ ਬਿਜਾਈ ਸਮੇਂ ਇਹ ਜੁਮੇਵਾਰੀ ਦ੍ਰਿੜਤਾ ਨਾਲ ਨਿਭਾਉਣ ਅਤੇ ਕਿਸਾਨ ਦੀ ਮਾਲੀ ਹਾਲਤ ਨੂੰ ਬਿਹਤਰ ਰੱਖਣ ਲਈ ਇਹ ਊਧਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਓਹਨਾ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੁਭਾ ਹੈ ਜਿਸਦੀ ਸਮੁੱਚੀ ਅਵਸਥਾਂ ਦੀਆਂ ਖਰੀਦੋ-ਫ਼ਰੋਖ਼ਤ ਕਿਸਾਨਾਂ ਦੀਆ ਪੈਦਾਵਾਰ ਉਤੇ ਨਿਰਭਰ ਕਰਦੀ ਹੈ। ਜੇਕਰ ਕਿਸਾਨ ਵਰਗ ਦੀ ਮਾਲੀ ਹਾਲਤ ਠੀਕ ਹੋਵੇਗੀ, ਫਿਰ ਹੀ ਉਹ ਆਪਣੀਆਂ ਘਰੇਲੂ ਵਸਤਾ ਕਪੜਾ, ਖਾਣ-ਪੀਣ ਦੀਆ ਵਸਤਾ, ਇਮਾਰਤੀ ਸਾਜੋ ਸਾਮਾਨ ਆਦਿ ਖਰੀਦੇਗਾ ਜਿਸ ਨਾਲ ਬਾਕੀ ਕਾਰੋਬਾਰੀ ਲੋਕ ਦੇ ਕਾਰੋਬਾਰ ਚਲਦੇ ਹਨ। ਇਸ ਲਈ ਕਿਸਾਨੀ ਵਸਤਾਂ ਦੀ ਬਿਜਾਈ ਅਤੇ ਪੈਦਾਵਾਰ ਕਰਦੇ ਸਮੇਂ, ਉਸਦੀ ਪਾਲਣ ਪੋਸ਼ਣ ਕਰਦੇ ਸਮੇਂ ਸਹੀ ਕੀਮਤਾਂ ਉਤੇ ਉਸਨੂੰ ਡੀਜ਼ਲ, ਕੀੜੇ ਮਾਰ ਦਵਾਈਆਂ ਖਾਦਾਂ ਅਤੇ ਸੰਬੰਧਿਤ ਔਜਾਰ ਉਪਲੱਬਧ ਹੋਣੇ ਚਾਹੀਦੇ ਹਨ। ਜੇਕਰ ਸਰਕਾਰ ਕਿਸਾਨੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਜੁਮੇਵਾਰੀ ਨਹੀਂ ਨਿਭਾਏਗੀ ਤਾਂ ਪੰਜਾਬ ਦੀ ਸਮੁੱਚੀ ਆਰਥਿਕਤਾ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦੀ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕੇ ਮੰਗ ਅਤੇ ਲੋੜ ਅਨੁਸਾਰ ਡੀ.ਏ.ਪੀ ਖਾਦ ਦੀ ਸਪਲਾਈ ਮਿਲਾਵਟ ਤੋਂ ਰਹਿਤ ਪ੍ਰਦਾਨ ਕਰਨ ਦਾ ਪ੍ਰਬੰਧ ਕਰੇ। ਓਹਨਾ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਆਪਣੀ ਜੁਮੇਵਾਰੀ ਨੂੰ ਸਮਝਦੀ ਹੋਈ ਹਰ ਖੇਤ ਤੱਕ ਡੀ.ਏ.ਪੀ ਖਾਦ ਪੋਹਚਦੀ ਕਰਨ ਦਾ ਪ੍ਰਬੰਧ ਕਰੇਗੀ
Leave a Reply