17 ਵਾਂ 2 ਦਿਨਾਂ ਸਿੱਖ ਚਿਲਡਰਨ ਡੇ ਚੜ੍ਹਦੀਕਲਾ ਵਿੱਚ ਸਮਾਪਤ
- ਅੰਤਰਰਾਸ਼ਟਰੀ
- (Asia/Kolkata)
ਪ੍ਰਧਾਨਮੰਤਰੀ ਨੇ ਮੰਤਰੀ ਮੰਡਲ ਨਾਲ ਸ਼ਿਰਕਤ ਕਰਦਿਆਂ ਸਿੱਖ ਭਾਈਚਾਰੇ ਨੂੰ ਦਿੱਤੀ ਵਧਾਈ
ਸਰਗੁਣ ਕੌਰ ਨੇ ਤੰਤੀ ਸਾਜ ਦਿਲਰੁਬਾ ਤੇ ਕੀਰਤਨ ਕਰ ਸੰਗਤਾਂ ਦੀ ਅਸੀਸ ਲਈ
ਮੁਕਾਬਲਿਆਂ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ
ਨਿਊਜ਼ੀਲੈਂਡ, ਆਕਲੈਂਡ ( ਤਰਨਜੋਤ ਸਿੰਘ ) ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਆਕਲੈਂਡ, ਨਿਊਜ਼ੀਲੈਂਡ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ 17 ਵਾਂ 2 ਦਿਨਾਂ ਸਿੱਖ ਚਿਲਡਰਨ ਡੇ ਚੜ੍ਹਦੀਕਲਾ ਨਾਲ ਸਮਾਪਤ ਹੋਇਆ ।
ਮੁਕਾਬਲਿਆਂ ਦੇ ਦੂਸਰੇ ਦਿਨ ਕੀਰਤਨ ਅਤੇ ਕਵੀਸ਼ਰੀ ਦੇ ਸਟੇਜੀ ਮੁਕਾਬਲੇ ਹੋਏ ।

ਇਸ ਦੌਰਾਨ ਨੈਸ਼ਨਲ ਪਾਰਟੀ ਤੋਂ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਆਪਣੇ ਮੰਤਰੀ ਮੰਡਲ ਨਾਲ ਸੰਗਤਾਂ ਵਿਚਕਾਰ ਸ਼ਾਮਲ ਹੋਏ ਅਤੇ ਉਹਨਾਂ ਸੰਬੋਧਨ ਕਰਦਿਆਂ ਨਿਊਜ਼ੀਲੈਂਡ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਿੱਖ ਚਿਲਡਰਨ ਦੇ ਦੀਆਂ ਵਧਾਈਆਂ ਦਿੱਤੀਆਂ ।

ਦੋ ਦਿਨਾਂ ਦੌਰਾਨ ਕੀਰਤਨ, ਕਵਿਤਾ, ਦਸਤਾਰ ਸਜਾਉਣ,ਪ੍ਰਸ਼ਨੋਤਰੀ,ਗਤਕਾ,ਸਿੱਖ ਆਰਟ,ਸੋਲੋ ਤਬਲਾ ,ਭਾਸ਼ਣ,ਪ੍ਰਸ਼ਾਦਾ ਬਣਾਉਣ,ਲਿਖਣ ਕਲਾ,ਗੁਰਬਾਣੀ ਕੰਠ ,ਸ਼ੁੱਧ ਉਚਾਰਣ ਅਤੇ ਕਵੀਸ਼ਰੀ ਮੁਕਾਬਲਿਆਂ ਵਿੱਚ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੇ ਜੇਤੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਕੀਰਤਨ ਮੁਕਾਬਲੇ ਵਿੱਚ ਰਾਗ ਨਾਦ ਸੰਗੀਤ ਅਕੈਡਮੀ ਦੀ ਵਿਦਿਆਰਥਣ ਸਰਗੁਣ ਕੌਰ ਨੇ ਤੰਤੀ ਸਾਜ ਦਿਲਰੁਬਾ ਤੇ ਕੀਰਤਨ ਕਰਕੇ ਸੰਗਤ ਦੀ ਅਸੀਸ ਲਈ ।

ਸੁਸਾਇਟੀ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਦਸਿਆ ਕਿ ਸਿੱਖ ਚਿਲਡਰਨ ਡੇ ਵਿੱਚ ਆਕਲੈਂਡ,ਹੈਮਿਲਟਨ,ਕ੍ਰਾਈਸਚਰਚ,ਕੈਂਬ੍ਰਿਜ,ਹੇਸਟਿੰਗਜ਼ ,ਵਲਿੰਗਟਨ,ਪਾਪਾਮੋਆ ਤੋਂ 1000 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ । ਉਹਨ ਦਸਿਆ ਕਿ ਸਮੁੱਚੇ ਸਮਾਗਮ ਨੂੰ ਨੇਪਰੇ ਚੜਾਉਣ ਲਈ ਸਮੁੱਚੀ ਪ੍ਰਬੰਧਕ ਕਮੇਟੀ , ਸਿੱਖ ਹੈਰੀਟੇਜ ਸਕੂਲ ਦੇ ਸਟਾਫ਼ 70 ਤੋਂ ਵੱਧ ਜੱਜ ਸਾਹਿਬਾਨ, ਵੱਖ ਵੱਖ ਅਕੈਡਮੀਆਂ ਦੇ ਸੰਚਾਲਕਾਂ , ਲੰਗਰ ਸਟਾਲ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਸਪਾਂਸਰਾਂ ਸਮੇਤ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ ਆਪਣੀਆਂ ਅਭੁੱਲ ਯਾਦਾਂ ਛੱਡਦਾ ਸਿੱਖ ਚਿਲਡਰਨ ਡੇ ਸਮਾਪਤ ਹੋਇਆ ਹੈ ਨਾਲ ਹੀ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ । ਸਮੁੱਚੇ ਸਮਾਗਮਾਂ ਦਾ ਮੰਚ ਸੰਚਾਲਨ ਮਨਜੀਤ ਸਿੰਘ ਅਤੇ ਰਾਜਵਿੰਦਰ ਕੌਰ ਨੇ ਬਾਖੂਬੀ ਨਿਭਾਇਆ ।







Leave a Reply