ਪਿੰਡ ਦੇ ਹੀ ਮੌਜੂਦਾ ਤੇ ਸਾਬਕਾ ਪੰਚਾਂ ਨੇ ਇਕ ਔਰਤ ਨਾਲ ਕੀਤਾ ਸਮੂਹਿਕ ਬਲਾਤਕਾਰ

ਪਿੰਡ ਦੇ ਹੀ ਮੌਜੂਦਾ ਤੇ ਸਾਬਕਾ ਪੰਚਾਂ ਨੇ ਇਕ ਔਰਤ ਨਾਲ ਕੀਤਾ ਸਮੂਹਿਕ ਬਲਾਤਕਾਰ
ਇਕ ਔਰਤ ਨਾਲ ਪਿੰਡ ਦੇ ਹੀ ਸਾਬਕਾ ਤੇ ਮੌਜੂਦਾ ਪੰਚਾਂ ਨੇ ਆਪਣੇ ਇਕ ਤੀਸਰੇ ਸਾਥੀ ਨਾਲ ਮਿਲ ਕੇ ਸਮੂਹਕ ਜਬਰ ਜਨਾਹ ਕਰ ਦਿੱਤਾ। ਪੁਲਿਸ ਨੇ ਔਰਤ ਦੇ ਬਿਆਨ ‘ਤੇ ਸਾਬਕਾ ਪੰਚ ਰਣਜੀਤ ਸਿੰਘ, ਮੌਜੂਦਾ ਪੰਚ ਗੁਰਚੇਤ ਸਿੰਘ ਤੇ ਬਾਜ ਸਿੰਘ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਦਿੱਤੇ ਬਿਆਨ ‘ਚ ਔਰਤ ਨੇ ਦੱਸਿਆ ਕਿ ਬੀਤੀ 27 ਜੂਨ ਦੀ ਦੁਪਹਿਰੇ ਉਹ ਆਪਣੇ ਬੱਚਿਆਂ ਨਾਲ ਘਰ ‘ਚ ਸੀ। ਉਹ ਆਪਣੇ ਕਮਰੇ ਸੀ ਤੇ ਉਸ ਦੇ ਬੱਚੇ ਅਲੱਗ ਕਮਰੇ ‘ਚ ਸਨ। ਇਸ ਦੌਰਾਨ ਰਣਜੀਤ ਆਪਣੇ ਸਾਥੀ ਗੁਰਚੇਤ ਤੇ ਬਾਜ਼ ਸਿੰਘ ਨਾਲ ਉਨ੍ਹਾਂ ਦੇ ਘਰ ਆਇਆ। ਉਸ ਨੇ ਪਹਿਲਾਂ ਉਸ ਦੇ ਪਤੀ ਤੇ ਸਹੁਰੇ ਬਾਰੇ ਪੁੱਛਿਆ। ਜਦੋਂ ਉਸ ਨੇ ਆਪਣੇ ਪਤੀ ਤੇ ਸਹੁਰੇ ਦੇ ਘਰ ‘ਚ ਨਾ ਹੋਣ ਬਾਰੇ ਦੱਸਿਆ ਤਾਂ ਰਣਜੀਤ ਉਸ ਨੂੰ ਧਮਕੀਆਂ ਦਿੰਦੇ ਹੋਏ ਦੂਸਰੇ ਕਮਰੇ ‘ਚ ਲੈ ਗਿਆ। ਉੱਥੇ ਬਾਜ ਸਿੰਘ ਨੇ ਉਸ ਦੀਆਂ ਬਾਂਹਾਂ ਫੜ ਲਈਆਂ ਤੇ ਬਾਕੀ ਦੋਵਾਂ ਨੇ ਉਸ ਨਾਲ ਜਬਰ ਜਨਾਹ ਕੀਤਾ।ਰਾਮਪੁਰਾ ਫੂਲ ਦੇ ਡੀਐੱਸਪੀ ਸਤਨਾਮ ਸਿੰਘ ਨੇ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਦੇ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।