ਪਿੰਡ ਟਾਂਗਰਾ ਦੀ ਗਰਾਮ ਸਭਾ ਦਾ ਗਠਨ ਕੀਤਾ ਗਿਆ ਸਰਪੰਚ ਗਰਾਮ ਪੰਚਾਇਤ ਟਾਂਗਰਾ ਲਖਵਿੰਦਰ ਕੌਰ ਚਾਹਲ ਨੂੰ ਪੰਚਾਇਤ ਦਾ ਇਜਲਾਸ ਸੱਦਣ ਲਈ ਮੰਗ ਪੱਤਰ ਦਿਤਾ ਗਿਆ।

ਪਿੰਡ ਟਾਂਗਰਾ ਦੀ ਗਰਾਮ ਸਭਾ ਦਾ ਗਠਨ ਕੀਤਾ ਗਿਆ ਸਰਪੰਚ ਗਰਾਮ ਪੰਚਾਇਤ ਟਾਂਗਰਾ ਲਖਵਿੰਦਰ ਕੌਰ ਚਾਹਲ ਨੂੰ ਪੰਚਾਇਤ ਦਾ ਇਜਲਾਸ ਸੱਦਣ ਲਈ ਮੰਗ ਪੱਤਰ ਦਿਤਾ ਗਿਆ।

ਟਾਂਗਰਾ – ਸੁਰਜੀਤ ਸਿੰਘ ਖਾਲਸਾ 

ਗਰਾਮ ਪੰਚਾਇਤ ਟਾਂਗਰਾ ਵੱਲੋਂ ਪਿੰਡ ਦੇ ਬਹੁਤ ਚਿਰਾਂ ਤੋਂ ਲਟਕਦੇ ਰਹੇ ਵਿਕਾਸ ਦੇ ਕੰਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਕਰਵਾਉਣ ਲਈ ਗਰਾਮ ਸਭਾ ਟਾਂਗਰਾ ਦਾ ਗਠਨ ਕਰ ਦਿਤਾ ਗਿਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗਰਾਮ ਸਭਾ ਦੇ ਮੋਹਤਬਰ ਆਗੂਆਂ ਦਲਜੀਤ ਸਿੰਘ ਲਵਲੀ ਸਵੀਟਸ,ਅਵਤਾਰ ਸਿੰਘ ਬਿਜਲੀ ਬੋਰਡ ਵਾਲੇ,ਹਰਪਾਲ ਸਿੰਘ ਪਾਲਾ,ਮੰਗਲ ਸਿੰਘ,ਸ਼ਿੰਦਾ ਸਿੰਘ ਡਰਾਇਵਰ,ਬਾਬਾ ਜਗਤਾਰ ਸਿੰਘ,ਜਸਪਾਲ ਸਿੰਘ ਜਸਾ,ਅਮਰੀਕ ਸਿੰਘ,ਹਰਪਾਲ ਸਿੰਘ ਮਕੈਨਿਕ, ਸਤਨਾਮ ਸਿੰਘ ਸਤੂ,ਮਨੀ, ਜਗਜੀਵਨ ਸਿੰਘ ਫੌਜੀ,ਪਰਮਜੀਤ ਸਿੰਘ ਲਾਡੂ,ਸਰਵਣ ਸਿੰਘ ਸੰਮਾਂ,ਬਾਬਾ ਗੁਰਪਾਲ ਸਿੰਘ,ਪ੍ਰਗਟ ਸਿੰਘ ਇੰਸਪੈਕਟਰ,ਸੋਨੂੰ ਮੁਨਿਆਰੀ ਵਾਲਾ,ਅੰਮ੍ਰਿਤਪਾਲ ਸਿੰਘ,ਨੇ ਦੱਸਿਆ ਕਿ ਪਿੰਡ ਟਾਂਗਰਾ ਜੀ ਟੀ ਰੋਡ ਤੇ ਸਥਿਤ ਕਈ ਪਿੰਡਾਂ ਨੂੰ ਜੋੜਦਾ ਹੈ ਪਰ
ਵਿਕਾਸ ਦੇ ਪੱਖ ਤੋਂ ਬਹੁਤ ਪਛੜਿਆ ਹੋਇਆ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਠੋਸ ਉਪਰਾਲਾ ਨਹੀਂ ਹੋ ਸਕਿਆ ਛੱਪੜ ਬਹੁਤ ਜਲਦੀ ਥੋੜਾ ਜਿਹਾ ਮੀਂਹ ਪੈਣ ਤੇ ਪਾਣੀ ਭਰ ਜਾਂਦਾ ਹੈ ਜਿਸ ਕਾਰਣ ਲੋਕਾਂ ਦੇ ਨਾਲੀਆਂ ਗਲੀਆਂ ਰਸਤਿਆਂ ਅਤੇ ਘਰਾਂ ਵਿਚ ਗੰਦਾ ਪਾਣੀ ਭਰ ਜਾਂਦਾ ਹੈ।ਇਸ ਦਾ ਕੋਈ ਸਥਾਈ ਹੱਲ ਕਰਨ ਲਈ ਸਰਪੰਚ ਗਰਾਮ ਪੰਚਾਇਤ ਟਾਂਗਰਾ ਸ੍ਰੀ ਮਤੀ ਲਖਵਿੰਦਰ ਕੌਰ ਨੂੰ ਗਰਾਮ ਸਭਾ ਦਾ ਖੁਲਾ ਇਜਲਾਸ ਸੱਦਣ ਲਈ ਮੰਗ ਪੱਤਰ ਦਿਤਾ ਗਿਆ ਹੈ।ਸਰਪੰਚ ਲਖਵਿੰਦਰ ਕੌਰ ਨੇ ਗਰਾਮ ਸਭਾ ਦੇ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਬਹੁਤ ਜਲਦੀ ਪੰਚਾਇਤ ਦਾ ਖੁਲਾ ਇਜਲਾਸ ਸੱਦਣਗੇ।ਪਿੰਡ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਲੋਕਾਂ ਦੀ ਰਾਏ ਮੁਤਾਬਿਕ ਮਤੇ
ਪਾਏ ਜਾਣਗੇ।ਮੁਸ਼ਕਲਾਂ ਨੂੰ ਸਥਾਈ ਤੌਰ ਹੱਲ ਕਰਵਾਇਆ ਜਾਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.