ਜੀ ਐਸ ਟੀ ਮਹਿਕਮਾ ਸੁੱਤਾ ਪਿਆ ਕੁੰਭਕਰਨੀ ਨੀਂਦ
- ਰਾਸ਼ਟਰੀ
- 31 Jul, 2026 07:40 AM (Asia/Kolkata)
ਕਪੂਰਥਲਾ 31 ਜੁਲਾਈ ਗੌਰਵ ਮੜੀਆ
ਜਿਲਾ ਕਪੂਰਥਲਾ ਵਿਖੇ ਜੀ ਐਸ ਟੀ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਕਪੂਰਥਲਾ ਦੇ ਬਾਜ਼ਾਰਾਂ ਚ ਵਡੀ ਗਿਣਤੀ ਚ ਦੁਕਾਨਦਾਰਾਂ ,ਵਪਾਰਿਕ ਅਦਾਰਿਆਂ ਵਲੋਂ ਖਰੀਦੋ ਫਰੋਖਤ ਦੌਰਾਨ ਗ੍ਰਾਹਕ ਨੂੰ ਬਿੱਲ ਅਤੇ ਰਸੀਦ ਨਹੀਂ ਮਿਲ ਰਹੇ ਕੋਈ ਇੱਕਾ ਦੁੱਕਾ ਹੀ ਹੋਣਗੇ ਜੋਂ ਹਰ ਖਰੀਦ ਤੋਂ ਬਾਦ ਗ੍ਰਾਹਕ ਨੂੰ ਬਿੱਲ ਜਾਰੀ ਕਰਦੇ ਹਨ ਇਸ ਤੋਂ ਅਲਾਵਾ ਮਹਿਕਮੇ ਦੇ ਮੋਬਾਈਲ ਵਿੰਗ ਵਲੋ ਵੀ ਸੜਕਾਂ ਤੇ ਨਾਕੇ ਲਗਾਕੇ ਦੂਜੇ ਸ਼ਹਿਰਾ ਨੂੰ ਆਉਣ ਜਾਣ ਵਾਲੇ ਮਾਲ ਦੇ ਬਿੱਲ ਨਹੀਂ ਚੈੱਕ ਕੀਤੇ ਜਾ ਰਹੇ ਕਹਿਣ ਦਾ ਭਾਵ ਕੀਤੇ ਵੀ ਕੋਈ ਵੀ ਜੀ ਐਸ ਟੀ ਦਾ ਮੁਲਾਜ਼ਿਮ ਆਪਣੀ ਡਿਊਟੀ ਦਿੰਦਾ ਨਜ਼ਰ ਨਹੀਂ ਆ ਰਿਹਾ ਜਿਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪੈ ਮਹੀਨਾ ਟੈਕਸ ਰੂਪੀ ਆਮਦਨ ਨਹੀਂ ਮਿਲ ਰਹੀ ਬਾਕੀ ਸ਼ਹਿਰਾ ਚ ਵੀ ਮਿਲਦਾ ਜੁਲਦਾ ਹੀ ਹਾਲ ਹੈ ਜਿਸ ਨਾਲ ਪੂਰੇ ਸੂਬੇ ਅੰਦਰ ਅਰਬਾ ਰੁਪੈ ਟੈਕਸ ਚੋਰੀ ਹੋ ਰਿਹਾ ਹੈ ਜਾਂ ਇਕੱਠਾ ਹੀ ਨਹੀਂ ਕੀਤਾ ਜਾ ਰਿਹਾ ਬਸ ਫਾਰਮੇਲਟੀ ਦੇ ਅਧਾਰ ਤੇ ਥੋੜਾ ਬਹੁਤ ਟੈਕਸ ਦੇਕੇ ਰਿਟਰਨ ਭਰ ਦਿੱਤੀ ਜਾਂਦੀ ਬਾਕੀ ਚੋਰ ਮੌਰੀਆ ਦੱਸਣ ਲਈ ਲੇਖੇ ਜੋਖੇ ਦਾ ਕੰਮ ਕਰਨ ਵਾਲੇ ਬੈਠੇ ਹੀ ਹਨ ਜਿਸ ਨਾਲ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ
- ਪਿਛਲੇ ਦਿਨਾਂ ਚ ਮੋਬਾਈਲ ਵਿੰਗ ਦੀ ਕੋਈ ਰੇਡ ਨਹੀਂ,
- ਜਿਆਦਾਤਰ ਵਪਾਰਿਕ ਅਦਾਰਿਆਂ ਨੇ ਆਪਣੇ ਬੋਰਡ ਤੇ ਨਹੀਂ ਲਿਖਿਆ ਜੀ ਐਸ ਟੀ ਨੰਬਰ
- ਮਾਮਲਾ ਧਿਆਨ ਚ ਆ ਗਿਆ ਹੈ ਜਲਦ ਇਸਦਾ ਹਲ ਕੱਢ ਦਿੱਤਾ ਜਾਵੇਗਾ - ਡਿਪਟੀ ਕਮਿਸ਼ਨਰ
ਜਿਕਰਯੋਗ ਹੈ ਕਿ ਕਨੂੰਨ ਮੁਤਾਬਿਕ ਹਰ ਦੁਕਾਨ ,ਵਪਾਰਿਕ ਅਦਾਰੇ ਅਤੇ ਕਾਰੋਬਾਰ ਵਾਲੀ ਜਗਾਹ ਦੇ ਬਾਹਰ ਮੱਥੇ ਤੇ ਜੀ ਐਸ ਟੀ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ ਜੇਕਰ ਨਾ ਲਿਖਿਆ ਹੋਵੇ ਤੇ ਮਹਿਕਮਾ ਮੋਟਾ ਜੁਰਮਾਨਾ ਕਰਦਾ ਹੈ ਪ੍ਰੰਤੂ ਜਿਲਾ ਕਪੂਰਥਲਾ ਚ ਕਿੰਨੀਆ ਦੁਕਾਨਾਂ ਨੇ ਇਹ ਨਿਯਮ ਦੀ ਪਾਲਣਾ ਕੀਤੀ ਹੈ ਇਹ ਜਗਜਾਹਿਰ ਹੀ ਹੈ ਇਸ ਵੇਲੇ ਰੋਜ਼ਾਨਾ ਲੱਖਾਂ ਰੁਪੈ ਦਾ ਚਾਈਨਾ ਦਾ ਬਣਿਆ ਬਿਜਲੀ ਦਾ ਸਾਮਾਨ ਬਿਨਾ ਟੈਕਸ ਦੇ ਸ਼ਹਿਰ ਚ ਆ ਰਿਹਾ ਹੈ ਜਿਸਦੀ ਕੋਈ ਕਾਰਵਾਈ ਨਹੀਂ ਹੈ ਦੀਵਾਲੀ ਤੇ ਲਗਣ ਵਾਲਾ ਕਰੋੜਾਂ ਰੁਪੈ ਦਾ ਪਟਾਖਾ ਬਿਨਾ ਟੈਕਸ ਦੇ ਸ਼ਹਿਰ ਚ ਆ ਰਿਹਾ ਹੈ ਤੇ ਰਿਹਾਇਸ਼ੀ ਜਗ੍ਹਾ ਤੇ ਗੈਰ ਕਾਨੂੰਨੀ ਢੰਗ ਨਾਲ ਸਟੋਰ ਹੋ ਰਿਹਾ ਹੈ ਇਸ ਤੋਂ ਅਲਾਵਾ ਸ਼ਹਿਰ ਦੇ ਬਾਹਰਲੇ ਪਾਸੇ ਫੈਕਟਰੀਆਂ ਚ ਆਉਣ ਵਾਲਾ ਕੱਚਾ ਸਮਾਨ ਤੇ ਤਿਆਰ ਹੋਕੇ ਜਾਣ ਵਾਲਾ ਸਮਾਨ ਕਿਸੇ ਦੀ ਵੀ ਕੋਈ ਜੀ ਐਸ ਟੀ ਬਿੱਲ ਦੀ ਚੈਕਿੰਗ ਆਦਿ ਲੋੜੀਂਦੀ ਵਿਭਾਗੀ ਕਾਰਵਾਈ ਨਹੀਂ ਹੋ ਰਹੀ ਜੋਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ ਮੋਬਾਈਲ ਦੁਕਾਨਾਂ ਤੇ ਮਹਿੰਗੇ ਵਿਕਣ ਵਾਲੇ ਦੋ ਦੋ ਲੱਖ ਰੁਪੈ ਦੇ ਐਪਲ ਮੋਬਾਈਲ ਫੋਨ ਅਰਬ ਦੇਸ਼ਾ ਭਾਵ ਵਿਦੇਸ਼ਾ ਤੋਂ ਸਸਤੇ ਮੰਗਵਾਕੇ ਟੈਕਸ ਚੋਰੀ ਕਰਕੇ ਦੁਕਾਨਾਂ ਤੇ ਲੋਕਾਂ ਨੂੰ ਧੜਾ ਧੜ ਵੇਚੇ ਜਾ ਰਹੇ ਹਨ ਤੇ ਮਹਿਕਮੇ ਨੂੰ ਲੱਖਾਂ ਰੁਪੈ ਦਾ ਚੂਨਾ ਲੱਗ ਰਿਹਾ ਹੈ ਇਸ ਬਾਬਤ ਜਾ ਕਿਸੇ ਹੋਰ ਕੋਈ ਵੀ ਐਕਟੀਵਿਟੀ ਜੀ ਐਸ ਟੀ ਦਫਤਰ ਦੀ ਨਹੀਂ ਦਿਖਦੀ ਬਾਕੀ ਮਹਿਕਮੇ ਚਾਹੇ ਫੂਡ ਕਮਿਸ਼ਨਰ,ਸਿਵਿਲ ਹਸਪਤਾਲ,ਆਰ ਸੀ ਐਫ ,ਪੀ ਟੀ ਯੂ ,ਸਾਇੰਸ ਸਿਟੀ ਆਦਿ ਦੀ ਰੋਜ਼ਾਨਾ ਦੀ ਕੀਤੀ ਜਾ ਰਹੀ ਕਾਰਜਪ੍ਰਣਾਲੀ ਇਹਨਾਂ ਦੇ ਪੀ ਆਰ ਓਜ਼ ਮੀਡੀਆ ਨੂੰ ਪ੍ਰੈਸ ਨੋਟ ਦੇਕੇ ਜਨਤਕ ਕਰਦੇ ਹਨ ਤੇ ਜਨਤਾ ਨੂੰ ਵੀ ਪਤਾ ਲਗਦਾ ਹੈ ਕਿ ਕਿਹੜੇ ਕਿਹੜੇ ਮਹਿਕਮੇ ਦੀ ਕਿੰਨੀ ਕਾਰਜਪ੍ਰਣਾਲੀ ਹੈ

ਜਦੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਫੋਨ ਤੇ ਗਲਬਾਤ ਕੀਤੀ ਤੇ ਓਹਨਾ ਨੇ ਸਾਰੀ ਗਲ ਧਿਆਨ ਨਾਲ ਸੁਣੀ ਅਤੇ ਜਲਦ ਇਸ ਦਾ ਉਚੇਚਾ ਹੱਲ ਕੱਢਣ ਦਾ ਭਰੋਸਾ ਦਿੱਤਾ
Leave a Reply