ਬਿਜਲੀ ਸੰਕਟ ਖ਼ਿਲਾਫ਼ ਸ. ਬਲਦੇਵ ਸਿੰਘ ਖਹਿਰਾ ਦੀ ਅਗਵਾਈ 'ਚ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਲਗਾਇਆ ਧਰਨਾ

ਬਿਜਲੀ ਸੰਕਟ ਖ਼ਿਲਾਫ਼ ਸ. ਬਲਦੇਵ ਸਿੰਘ ਖਹਿਰਾ ਦੀ ਅਗਵਾਈ 'ਚ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਲਗਾਇਆ ਧਰਨਾ

ਅੱਪਰਾ,19 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਬਿਜਲੀ ਸੰਕਟ ਖ਼ਿਲਾਫ਼ ਸ. ਬਲਦੇਵ ਸਿੰਘ ਖਹਿਰਾ ਦੀ ਅਗਵਾਈ 'ਚ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਲਗਾਇਆ ਧਰਨਾ । ਧਰਨੇ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਸ. ਬਲਦੇਵ ਸਿੰਘ ਖੈਹਿਰਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਹਲਕਾ ਫਿਲੌਰ ਵੱਲੋਂ ਪੰਜਾਬ ਵਿੱਚ ਬਣੇ ਗੰਭੀਰ ਬਿਜਲੀ ਸੰਕਟ ਖ਼ਿਲਾਫ਼ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਰੋਸ ਧਰਨਾ ਦਿੱਤਾ ਗਿਆ। 

ਇਸ ਧਰਨੇ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ।

ਇਸ ਮੌਕੇ ਮੈਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਸ ਸਰਕਾਰ ਨੇ ਪੰਜਾਬ ਦੇ ਬਿਜਲੀ ਖੇਤਰ ਲਈ ਕੀ ਕੀਤਾ ਹੈ? ਨਾ ਕੋਈ ਨਵਾਂ ਥਰਮਲ ਪਲਾਂਟ ਲਾਇਆ ਗਿਆ ਅਤੇ ਨਾ ਹੀ ਬਿਜਲੀ ਦਾ ਕੋਈ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ, ਜਿਸ ਦਾ ਖਮਿਆਜ਼ਾ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਹਨ।

ਅੱਜ ਸਥਿਤੀ ਇਹ ਹੈ ਕਿ ਲੰਬੇ ਬਿਜਲੀ ਦੇ ਕੱਟਾਂ ਕਾਰਨ ਪੰਜਾਬ ਦਾ ਹਰ ਵਰਗ ਤ੍ਰਾਹਿ-ਤ੍ਰਾਹਿ ਕਰ ਰਿਹਾ ਹੈ। 

ਕਿਸਾਨ ਖੇਤਾਂ ਵਿੱਚ ਸੁੱਕਦੀਆਂ ਫ਼ਸਲਾਂ ਦੇਖ ਕੇ ਖ਼ੂਨ ਦੇ ਅੱਥਰੂ ਰੋ ਰਿਹਾ ਹੈ, ਛੋਟੇ ਦੁਕਾਨਦਾਰ ਤੇ ਵਪਾਰੀ ਜਨਰੇਟਰਾਂ ਦਾ ਮਹਿੰਗਾ ਤੇਲ ਫੂਕ ਕੇ ਕੰਗਾਲ ਹੋਣ ਕੰਢੇ ਪਹੁੰਚ ਗਏ ਨੇ। ਘਰਾਂ ਵਿੱਚ ਬਜ਼ੁਰਗ ਅਤੇ ਛੋਟੇ ਬੱਚੇ ਗਰਮੀ ਵਿੱਚ ਬਿਜਲੀ ਦੇ ਕੱਟਾਂ ਕਾਰਨ ਤੜਫ ਰਹੇ ਨੇ।

ਇਸ ਸਭ ਦੇ ਬਾਵਜੂਦ, ਬੜੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਦਾ ਸਾਰਾ ਧਿਆਨ ਸਿਰਫ਼ ਕਰੋੜਾਂ ਰੁਪਏ ਦੇ ਇਸ਼ਤਿਹਾਰ ਛਪਵਾ ਕੇ ਆਪਣੀ ਪਿੱਠ ਥਾਪੜਨ ਅਤੇ ਚੁਟਕਲੇ ਸੁਣਾਉਣ 'ਤੇ ਲੱਗਿਆ ਹੋਇਆ ਹੈ। ਇਹ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਤੋਂ ਮੂੰਹ ਮੋੜੀ ਬੈਠੀ ਹੈ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਰਜਿੰਦਰ ਸਿੰਘ ਲੱਲੀਆਂ - ਸਾਬਕਾ SGPC ਮੈਂਬਰ, ਜਥੇਦਾਰ ਚੂਹੜ ਸਿੰਘ - ਜਨਰਲ ਸਕੱਤਰ ਪੰਜਾਬ, ਸ. ਜਸਵੀਰ ਸਿੰਘ - ਸਾਬਕਾ ਚੇਅਰਮੈਨ ਰੁੜਕਾ ਖੁਰਦ ਅਤੇ ਮੈਂਬਰ ਪ.ਏ.ਸੀ. ਕਮੇਟੀ, ਸ. ਬਲਵਿੰਦਰ ਸਿੰਘ ਗੜੀ ਮਹਾਸਿੰਘ, ਸ. ਸੰਤੋਖ ਸਿੰਘ ਘਾਰੂ ਜੀ (ਬੁੰਡਾਲਾ) - ਮੈਂਬਰ ਜਨਰਲ ਕੌਂਸਲ ਪੰਜਾਬ, ਸ. ਸੁਲੱਖਣ ਸਿੰਘ ਜੀ (ਰਾਏਪੁਰ ਅਰਾਈਆਂ)  - ਮੈਂਬਰ ਜਨਰਲ ਕੌਂਸਲ ਪੰਜਾਬ, ਸ. ਕੁਲਦੀਪ ਸਿੰਘ ਜੌਹਲ ਜੀ (ਅੱਪਰਾ) - ਮੈਂਬਰ ਜਨਰਲ ਕੌਂਸਲ ਪੰਜਾਬ, ਸ. ਚੂਹੜ ਸਿੰਘ ਜੀ (ਬੜਾ ਪਿੰਡ) - ਮੈਂਬਰ ਜਨਰਲ ਕੌਂਸਲ ਪੰਜਾਬ, ਸ. ਕੁਲਦੀਪ ਸਿੰਘ ਬਾਜਵਾ ਢੱਕ ਮਜ਼ਾਰਾ, ਪ੍ਰਿੰਸੀਪਲ ਰਾਮਤੀਰਥ ਸਿੰਘ ਕੋਟ ਗਰੇਵਾਲ, ਜਸਵਿੰਦਰ ਸਿੰਘ ਕਾਲਾ - ਬਲਾਕ ਸੰਮਤੀ ਮੈਂਬਰ ਅਤੇ ਹਲਕਾ ਐਸ.ਸੀ. ਵਿੰਗ ਪ੍ਰਧਾਨ, ਜਗਜੀਤ ਸਿੰਘ ਮੰਗਾ - ਹਲਕਾ ਬੀ.ਸੀ. ਵਿੰਗ ਪ੍ਰਧਾਨ, ਅਮਨਿੰਦਰ ਸਿੰਘ ਤੱਗਰ - ਹਲਕਾ ਯੂਥ ਵਿੰਗ ਪ੍ਰਧਾਨ, ਵਿਕਾਸ ਸ਼ਰਮਾ - ਹਲਕਾ ਟ੍ਰੇਡਿੰਗ ਵਿੰਗ ਪ੍ਰਧਾਨ, ਪ੍ਰਦੀਪ ਚੰਦ - ਹਲਕਾ ਕ੍ਰਿਸਟੀਨ ਵਿੰਗ ਪ੍ਰਧਾਨ, ਕੁਲਵਿੰਦਰ ਸਿੰਘ ਸੰਧੂ - ਸਰਕਲ ਪ੍ਰਧਾਨ ਗੋਰਾਇਆ ਸਿਟੀ, ਜਸਵਿੰਦਰ ਸਿੰਘ ਵਿਕੀ - ਸਰਕਲ ਪ੍ਰਧਾਨ ਗੋਰਾਇਆ ਦਿਹਾਤੀ, ਭੁਵਨੇਸ਼ ਸ਼ਰਮਾ - ਸਰਕਲ ਪ੍ਰਧਾਨ ਫਿਲੌਰ ਸਿਟੀ, ਮਨਜੀਤ ਸਿੰਘ ਬਿੱਲਾ - ਸਰਕਲ ਪ੍ਰਧਾਨ ਫਿਲੌਰ ਦਿਹਾਤੀ, ਮਲਕੀਤ ਸਿੰਘ - ਸਰਕਲ ਪ੍ਰਧਾਨ ਮੌ ਸਾਹਿਬ, ਸੁਖਦੀਪ ਸਿੰਘ ਸੁੱਖਾ - ਸਰਕਲ ਪ੍ਰਧਾਨ ਬੁੰਡਾਲਾ, ਦਲਜੀਤ ਸਿੰਘ ਜੀਤਾ - ਸਰਕਲ ਪ੍ਰਧਾਨ ਰੁੜਕਾ ਕਲਾਂ, ਅਮਰਜੀਤ ਸਿੰਘ ਢੇਸੀ - ਸਰਕਲ ਪ੍ਰਧਾਨ ਸੰਘ ਢੇਸੀਆਂ, ਬਹਾਦਰ ਸਿੰਘ - ਸਰਕਲ ਪ੍ਰਧਾਨ ਵਿਰਕਾਂ, ਅਮਰਜੀਤ ਸਿੰਘ ਕਟਾਨਾ - ਸਰਕਲ ਪ੍ਰਧਾਨ ਧੁਲੇਤਾ, ਹਰਜਿੰਦਰ ਸਿੰਘ ਖਾਨਪੁਰ - ਸਰਕਲ ਪ੍ਰਧਾਨ ਅਪਰਾ, ਅਜੀਤ ਸਿੰਘ ਲਸਾੜਾ - ਸਰਕਲ ਪ੍ਰਧਾਨ ਲਸਾੜਾ, ਜਤਿੰਦਰਪਾਲ ਸਿੰਘ - ਸਰਕਲ ਪ੍ਰਧਾਨ ਨਗਰ, ਹਰਵਿੰਦਰ ਸਿੰਘ ਭੋਗਲ - ਸਰਕਲ ਪ੍ਰਧਾਨ ਤੇਹੰਗ, ਬਲਜੀਤ ਸਿੰਘ ਥਾਣੇਦਾਰ - ਸਰਕਲ ਪ੍ਰਧਾਨ ਦੋਸਾਂਝ ਕਲਾਂ, ਰਵੀਸ਼ ਮਲਹੋਤਰਾ  - ਯੂਥ ਸਰਕਲ ਪ੍ਰਧਾਨ ਫਿਲੌਰ 1, ਜਸਪਾਲ ਸਿੰਘ - ਯੂਥ ਸਰਕਲ ਪ੍ਰਧਾਨ ਫਿਲੌਰ 2, ਪੰਡਿਤ ਨਿਤਿਨ ਸ਼ਰਮਾ - ਯੂਥ ਸਰਕਲ ਪ੍ਰਧਾਨ ਗੋਰਾਇਆ ਸਿਟੀ, ਤੇਜਿੰਦਰ ਸਿੰਘ - ਯੂਥ ਸਰਕਲ ਪ੍ਰਧਾਨ ਮੌ ਸਾਹਿਬ, ਜਸਵਿੰਦਰ ਸਿੰਘ ਪੰਚ - ਯੂਥ ਸਰਕਲ ਪ੍ਰਧਾਨ ਬੁੰਡਾਲਾ, ਸੁਖਪ੍ਰੀਤ ਸਿੰਘ ਸੁਖੀ - ਯੂਥ ਸਰਕਲ ਪ੍ਰਧਾਨ ਰੁੜਕਾ ਕਲਾਂ, ਜਸਕਰਨ ਸਿੰਘ - ਯੂਥ ਸਰਕਲ ਪ੍ਰਧਾਨ ਸੰਘ ਢੇਸੀਆਂ, ਗੁਰਪਿੰਦਰ ਸਿੰਘ - ਯੂਥ ਸਰਕਲ ਪ੍ਰਧਾਨ ਗੋਰਾਇਆ ਦਿਹਾਤੀ, ਬਲਜੀਤ ਸਿੰਘ ਬਿੱਲਾ - ਯੂਥ ਸਰਕਲ ਪ੍ਰਧਾਨ ਲਸਾੜਾ, ਗੁਰਮੇਲ ਚੰਦ ਗੇਲਾ - ਐਸ.ਸੀ. ਵਿੰਗ ਸਰਕਲ ਪ੍ਰਧਾਨ ਫਿਲੌਰ 1, ਸੰਜੇ ਕੁਮਾਰ - ਐਸ.ਸੀ. ਵਿੰਗ ਸਰਕਲ ਪ੍ਰਧਾਨ ਫਿਲੌਰ 2, ਰਵੀ ਕੁਮਾਰ - ਐਸ.ਸੀ. ਵਿੰਗ ਸਰਕਲ ਪ੍ਰਧਾਨ ਫਿਲੌਰ ਦਿਹਾਤੀ, ਮਦਨ ਲਾਲ - ਐਸ.ਸੀ. ਵਿੰਗ ਸਰਕਲ ਪ੍ਰਧਾਨ ਮੌ ਸਾਹਿਬ, ਕ੍ਰਿਸ਼ਨ ਬਸਰਾ - ਐਸ.ਸੀ. ਵਿੰਗ ਸਰਕਲ ਪ੍ਰਧਾਨ ਗੋਰਾਇਆ ਦਿਹਾਤੀ, ਨਰਿੰਦਰ ਕੁਮਾਰ - ਐਸ.ਸੀ. ਵਿੰਗ ਸਰਕਲ ਪ੍ਰਧਾਨ ਸੰਘ ਢੇਸੀਆਂ, ਬ੍ਰਿਸ਼ ਪਾਲ - ਐਸ.ਸੀ. ਵਿੰਗ ਸਰਕਲ ਪ੍ਰਧਾਨ ਵਿਰਕਾਂ, ਵਰਿੰਦਰ ਕੁਮਾਰ - ਐਸ.ਸੀ. ਵਿੰਗ ਸਰਕਲ ਪ੍ਰਧਾਨ ਦੋਸਾਂਝ ਕਲਾਂ, ਕੁਲਵਿੰਦਰ ਕੁਮਾਰ ਮਾਰੂਤੀ - ਐਸ.ਸੀ. ਵਿੰਗ ਸਰਕਲ ਪ੍ਰਧਾਨ ਧੁਲੇਤਾ, ਮਨਜੀਤ ਸਿੰਘ ਖਾਲਸਾ - ਐਸ.ਸੀ. ਵਿੰਗ ਸਰਕਲ ਪ੍ਰਧਾਨ ਅਪਰਾ, ਪਰਮਜੀਤ ਰਾਮ - ਐਸ.ਸੀ. ਵਿੰਗ ਸਰਕਲ ਪ੍ਰਧਾਨ ਲਸਾੜਾ, ਲਖਵੀਰ ਸਿੰਘ - ਐਸ.ਸੀ. ਵਿੰਗ ਸਰਕਲ ਪ੍ਰਧਾਨ ਤੇਹੰਗ, ਸਤਵਿੰਦਰ ਸਿੰਘ ਬਬਲੂ - ਬੀ.ਸੀ. ਵਿੰਗ ਸਰਕਲ ਪ੍ਰਧਾਨ ਗੋਰਾਇਆ ਸਿਟੀ, ਸੁਖਵਿੰਦਰ ਸਿੰਘ ਬਾਬੂ - ਬੀ.ਸੀ. ਵਿੰਗ ਸਰਕਲ ਪ੍ਰਧਾਨ ਫਿਲੌਰ ਦਿਹਾਤੀ, ਦਲਵੀਰ ਸਿੰਘ ਲੰਬੜਦਾਰ - ਬੀ.ਸੀ. ਵਿੰਗ ਸਰਕਲ ਪ੍ਰਧਾਨ ਗੋਰਾਇਆ ਦਿਹਾਤੀ, ਅਨੂਪ ਬੰਗੜ - ਬਲਾਕ ਸੰਮਤੀ ਮੈਂਬਰ ਪੱਦੀ ਖਾਲਸਾ, ਨਵਪ੍ਰੀਤ ਸਿੰਘ ਨਵੀ - ਬਲਾਕ ਸੰਮਤੀ ਮੈਂਬਰ ਬੁੰਡਾਲਾ, ਜਸਪ੍ਰੀਤ ਸਿੰਘ ਜੱਸੀ - ਬਲਾਕ ਸੰਮਤੀ ਮੈਂਬਰ ਮਾਹਲਾ, ਕੁਲਵਿੰਦਰ ਸਿੰਘ - ਬਲਾਕ ਸੰਮਤੀ ਮੈਂਬਰ ਅੱਟਾ, ਅਮਰਜੀਤ ਕਟਾਰੀਆ - ਸਰਪੰਚ ਰੁੜਕੀ, ਸੁਰਿੰਦਰ ਸਿੰਘ ਘਟੌੜਾ - ਸਾਬਕਾ ਨਗਰ ਕਾਉਂਸਿਲ ਪ੍ਰਧਾਨ ਗੋਰਾਇਆ, ਸ. ਕੁਲਦੀਪ ਸਿੰਘ ਸੇਂਭੀ, ਸ. ਮੁਖਤਿਆਰ ਸਿੰਘ ਗਹੀਰ, ਸ. ਬਲਵਿੰਦਰ ਸਿੰਘ ਕੁੰਦੀ, ਸ. ਰਣਜੀਤ ਸਿੰਘ ਵਿਰਦੀ, ਸ. ਹਰਪ੍ਰੀਤ ਸਿੰਘ ਲਵਲੀ, ਸ. ਕੁਲਦੀਪ ਸਿੰਘ ਕੰਗ ਤੇਹੰਗ ਅਤੇ ਸ. ਨਰੇਂਦਰ ਸਿੰਘ ਸੰਗਤਪੁਰ।

ਇਸ ਮੌਕੇ ਹਲਕਾ ਫਿਲੌਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਸਾਹਿਬਾਨ ਹਾਜ਼ਰ ਰਹੇ ਅਤੇ ਆਪ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ

ਐਕਸੀਅਨ ਸਾਹਿਬ ਨੂੰ ਹੇਠ ਲਿਖੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ:

1.ਇਲਾਕੇ ਵਿੱਚ ਲੱਗ ਰਹੇ ਵਾਰ-ਵਾਰ ਅਤੇ ਲੰਬੇ ਬਿਜਲੀ ਕੱਟਾਂ ਨੂੰ ਤੁਰੰਤ ਘਟਾਇਆ ਜਾਵੇ।

2.ਜੇਕਰ ਕਿਸੇ ਕਾਰਨ ਕਰਕੇ ਬਿਜਲੀ ਬੰਦ ਕਰਨੀ ਜ਼ਰੂਰੀ ਹੋਵੇ ਤਾਂ ਪਹਿਲਾਂ ਤੋਂ ਸੂਚਨਾ ਦਿੱਤੀ ਜਾਵੇ।

3.ਖ਼ਰਾਬ ਟਰਾਂਸਫਾਰਮਰ, ਤਾਰਾਂ ਅਤੇ ਹੋਰ ਤਕਨੀਕੀ ਸਮੱਸਿਆਵਾਂ ਨੂੰ ਤੁਰੰਤ ਠੀਕ ਕੀਤਾ ਜਾਵੇ।

4.ਘੱਟ ਵੋਲਟੇਜ ਅਤੇ ਵਾਰ-ਵਾਰ ਟ੍ਰਿਪਿੰਗ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।

5.ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਲੋੜੀਂਦੇ ਨਵੇਂ ਟਰਾਂਸਫਾਰਮਰ/ਲਾਈਨਾਂ ਦੀ ਵਿਵਸਥਾ ਕੀਤੀ ਜਾਵੇ।

6.ਬਿਜਲੀ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਬੰਧਤ ਸਟਾਫ਼ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾਣ।

ਸਾਨੂੰ ਆਸ ਹੈ ਕਿ ਆਪ ਜੀ ਇਸ ਗੰਭੀਰ ਸਮੱਸਿਆ ਦਾ ਤੁਰੰਤ ਨੋਟਿਸ ਲੈਂਦੇ ਹੋਏ ਇਲਾਕੇ ਦੀ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਸ. ਖਹਿਰਾ ਨੇ ਕਿਹਾ ਕਿ ਇਸ ਬਿਜਲੀ ਸੰਕਟ ਲਈ ਸਿੱਧੇ ਤੌਰ 'ਤੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ। ਜੇਕਰ ਤੁਰੰਤ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ ਅਤੇ ਸਰਕਾਰ ਨੂੰ ਲੋਕਾਂ ਦੀ ਅਦਾਲਤ ਵਿੱਚ ਜਵਾਬ ਦੇਣਾ ਪਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.