ਯੂ.ਪੀ.ਆਈ. ਸੰਦੇਸ਼ ਦੇ ਸੰਪਾਦਕ ਡਾ. ਐਚ. ਐਸ. ਬਾਵਾ, ਸਮਾਜ ਸੇਵਕ ਨੂੰ ਅਜ਼ਾਦੀ ਦਿਵਸ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਗਿਆ ਸਨਮਾਨਿਤ
- ਰਾਜਨੀਤੀ
- 16 Aug, 2026 12:20 PM (Asia/Kolkata)
ਕਪੂਰਥਲਾ 16 ਅਗਸਤ ਗੌਰਵ ਮੜੀਆ
ਅਜ਼ਾਦੀ ਦਿਵਸ 15 ਅਗਸਤ 2026 ਦੇ ਮੌਕੇ ਤੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼੍ਰੀ ਅਕਾਸ਼ ਬਾਂਸਲ ਆਈ.ਏ.ਐਸ. ਵਲੋਂ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਤੇ ਰਾਸ਼ਟਰੀ ਗਾਣ, ਇਨਾਮਾਂ ਦੀ ਵੰਡ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਮੁੱਖ ਮਹਿਮਾਨ ਵਲੋਂ ਜ਼ਿਲ੍ਹਾ ਕਪੂਰਥਲਾ 'ਚ ਹੋ ਰਹੇ ਵਿਕਾਸ ਕਾਰਜਾਂ ਤੇ ਚਾਨਣਾ ਪਾਇਆ ਗਿਆ। ਦਿਵਿਆਂਗ ਵਿਅਕਤੀਆਂ ਨੂੰ ਤਿੰਨ ਟ੍ਰਾਈਸਾਈਕਲ ਅਤੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਸਲਾਈ ਮਸ਼ੀਨਾ ਵੰਡੀਆ ਗਈਆਂ। ਉਹਨਾਂ ਵਲੋਂ 80ਵੇਂ ਅਜ਼ਾਦੀ ਦਿਹਾੜੇ ਤੇ ਵਧਾਈ ਦਿੱਤੀ ਗਈ। ਇਸ ਮੌਕੇ ਤੇ ਅਨੇਕਾਂ ਮਹਾਨ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਹੀ ਪੰਜਾਬੀ ਯੂ.ਪੀ.ਆਈ.ਸੰਦੇਸ਼ ਅਖਬਾਰ ਦੇ ਸੰਪਾਦਕ, ਡਾਇਰੈਕਟਰ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ, ਚੇਅਰਮੈਨ ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਅਤੇ ਪ੍ਰਸਿੱਧ ਸਮਾਜ ਸੇਵਕ ਡਾ. ਐਚ. ਐਸ. ਬਾਵਾ ਜੀ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਉਹਨਾਂ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਸ਼ਮੀ ਕਪਿਲਾ, ਸੀਨੀਅਰ ਕਪਤਾਨ ਪੁਲਿਸ ਗੌਰਵ ਤੂਰਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਸ.ਐਸ. ਲੁਬਾਣਾ, ਸ. ਰਵਿੰਦਰ ਸਿੰਘ ਜੀ.ਏ., ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਸ. ਇੰਦਰਜੀਤ ਸਿੰਘ ਜੁਗਨੂੰ, ਸ਼੍ਰੀ ਨਰਿੰਦਰ ਮਨਸੂ, ਸ. ਕੰਵਰ ਇਕਬਾਲ ਸਿੰਘ, ਚੇਅਰਮੈਨ ਸੈਮੁਅਲ ਮਸੀਹ, ਸ. ਵਰਿੰਦਰ ਪਾਲ ਸਿੰਘ ਬਾਜਵਾ ਏ.ਡੀ.ਸੀ. ਵਿਕਾਸ, ਡਾ. ਇਰਵਿਨ ਕੌਰ ਐਸ.ਡੀ.ਐਮ., ਸ਼੍ਰੀ ਆਰ.ਐਸ. ਬਿਰਾਹ ਸਕੱਤਰ ਰੈਡ ਕਰਾਸ ਸੁਸਾਇਟੀ ਤੋਂ ਇਲਾਵਾ ਹੋਰ ਵੀ ਸਿਨੀਅਰ ਅਧਿਕਾਰੀ ਹਾਜਰ ਸਨ।
Leave a Reply