ਰੋਜਾਨਾ ਆਉਣ ਜਾਣ ਵਾਲਿਆਂ ਲਈ ਵੱਡੀ ਮੁਸੀਬਤ ਰੇਲਵੇ ਲਾਈਨਾਂ ਦੇ ਫਾਟਕ

ਰੋਜਾਨਾ ਆਉਣ ਜਾਣ ਵਾਲਿਆਂ ਲਈ ਵੱਡੀ ਮੁਸੀਬਤ ਰੇਲਵੇ ਲਾਈਨਾਂ ਦੇ ਫਾਟਕ

ਸਥਾਨਕ ਲੋਕਾਂ ਨੇ ਪਿੰਡ ਮੁਛੱਲ ਰੇਲਵੇ ਲਾਈਨ ਦੇ ਫਾਟਕ ਤੇ ਪੁਲ ਬਣਾਏ ਜਾਣ ਦੀ ਮੰਗ ਕੀਤੀ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਜੀ ਟੀ ਰੋਡ ਤੋਂ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਤੇ ਰੇਲਵੇ ਲਾਈਨ ਤੇ ਬਣੇ ਫਾਟਕ ਲੋਕਾਂ ਲਈ ਬਹੁਤ ਵੱਡੀ ਮੁਸ਼ਕਲ ਬਣੇ ਹੋਏ ਹਨ।ਅੰਮ੍ਰਿਤਸਰ ਤੋਂ ਦਿਲੀ ਨੂੰ ਜਾਣ ਵਾਲੀਆਂ ਮੇਲ ਗਡੀਆਂ ਦੇ ਆਉਣ ਤਕਰੀਬਨ ਅੱਧੇ ਘੰਟੇ ਦੇ ਸਮਾਂ ਪਹਿਲਾਂ ਰੇਲਵੇ ਫਾਟਕ ਬੰਦ ਹੋ ਜਾਂਦੇ ਹਨ।ਕਈ ਵਾਰ ਲਗਾਤਾਰ ਦੋਹਾਂ ਪਾਸਿਆਂ ਤੋਂ ਤਿੰਨ ਤੋਂ ਚਾਰ ਮੇਲ ਗਡੀਆਂ ਲੜੀਵਾਰ ਲੰਘਣ ਕਾਰਣ ਲੰਮਾਂ ਸਮਾਂ ਫਾਟਕ ਬੰਦ ਰਹਿੰਦੇ ਹਨ।ਲੰਮਾਂ ਸਮਾਂ ਫਾਟਕ ਖੁਲਣ ਦੀ ਉਡੀਕ ਕੀਤੀ ਜਾਂਦੀ ਹੈ।ਕਿਸੇ ਪੀੜਤ ਮਰੀਜ ਨੂੰ ਐਂਮਰਜੰਸੀ ਛੇਤੀ ਹਸਪਤਾਲ ਲੈ ਕੇ ਜਾਣਾ ਹੋਵੇ ਤਾਂ ਬਹੁਤ ਜਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਉਂ ਕਿ ਹੋਰ ਕੋਈ ਰਸਤਾ ਵੀ ਨਹੀਂ ਹੈ।ਪਿੰਡ ਮੁਛੱਲ ਦੀ ਸਮੁਚੀ ਪੰਚਾਇਤ ਹੋਰ ਮੋਹਤਬਰ ਆਗੂਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਪਿੰਡ ਮੁਛੱਲ ਦੇ ਫਾਟਕ ਤੇ ਓਵਰ ਬਰਿਜ ( ਪੁਲ ) ਬਣਾਇਆ ਜਾਵੇ। ਤਾਂ ਕਿ ਪੀੜਤ ਲੋਕਾਂ ਨੂੰ ਲੰਘਣ ਲਈ ਬਹੁਤ ਸਮਾਂ ਉਡੀਕ ਨਾ ਕਰਨੀ ਪਵੇ।ਅੱਜ ਰੇਲਵੇ ਅਧਿਕਾਰੀ ਅਤੇ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਮੌਕੇ ਦਾ ਜਾਇਜਾ ਲੈਣ ਲਈ ਪਹੁੰਚੇ ਹੋਏ ਸਨ।ਇਸ ਸਮੇਂ ਸਾਬਕਾ ਸਰਪੰਚ ਸੁਖਰਾਜ ਸਿੰਘ, ਸੁਖਵਿੰਦਰ ਸਿੰਘ ਢਿਲੋਂ,ਪਲਵਿੰਦਰ ਸਿੰਘ,ਬਲਵਿੰਦਰ ਸਿੰਘ ਬੱਲ ਪ੍ਰਧਾਨ,ਸੁਖਦੇਵ ਸਿੰਘ,ਅਸਤਿੰਦਰ ਸਿੰਘ ਗੋਗੀ,ਮਾਸਟਰ ਮੁਖਤਾਰ ਸਿੰਘ,ਰੇਲਵੇ ਅਤੇ ਸਰਕਾਰ ਦੇ ਅਧਿਕਾਰੀ ਹਾਜਰ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.