ਸਿੱਖਾਂ ਦੇ ਹਰ ਘਰ 'ਚ ਜਿੰਨੇ ਮੈਂਬਰ, ਓਨੇ ਹੀ ਸ਼ਸਤਰ ਹੋਣ...ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਿੱਖਾਂ ਦੇ ਹਰ ਘਰ 'ਚ ਜਿੰਨੇ ਮੈਂਬਰ, ਓਨੇ ਹੀ ਸ਼ਸਤਰ ਹੋਣ...ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਿੱਖਾਂ ਦੇ ਹਰ ਘਰ 'ਚ ਜਿੰਨੇ ਮੈਂਬਰ, ਓਨੇ ਹੀ ਸ਼ਸਤਰ ਹੋਣ...
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੇ ਹਰੇਕ ਘਰ ਵਿੱਚ ਜਿੰਨੇ ਮੈਂਬਰ ਹਨ ਓਨੇ ਹੀ ਸ਼ਸਤਰ ਹੋਣੇ ਚਾਹੀਦੇ ਨੇ ਤੇ ਜੇਕਰ ਇਸ ਹੁਕਮ ਨੂੰ ਮੰਨਣ ਵਿੱਚ ਕੋਈ ਢਿਲਿਆਈ ਜਾਂ ਵਿਰੋਧ ਕਰਦਾ ਹੈ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਤਨਖਾਹ ਲਗਾ ਕੇ ਗੁਰਮਤਿ ਸਮਝਾਉਣੀ ਚਾਹੀਦੀ ਹੈ। 
ਸਿੱਖਾਂ ਦਾ ਹਿੰਦੂਆਂ ਦੇ ਯੋਗਾ ਦਿਵਸ ਨਾਲ ਕੋਈ ਸੰਬੰਧ ਨਹੀਂ, ਸਿੱਖ ਇਸ ਦਿਨ ਕੌਮਾਂਤਰੀ ਗੱਤਕਾ ਦਿਹਾੜਾ ਮਨਾਉਂਦੇ ਹਨ। ਸਿੱਖ ਨਾ ਤਾਂ ਹਿੰਦੂ ਹਨ ਅਤੇ ਨਾ ਹੀ ਭਾਰਤੀ, ਸਿੱਖ ਇੱਕ ਵੱਖਰੀ ਕੌਮ ਤੇ ਨਿਵੇਕਲਾ ਧਰਮ ਹੈ। ਚਰਖੇ ਅਤੇ ਯੋਗਾ ਕਰਨ ਨਾਲ ਆਜ਼ਾਦੀ ਨਹੀਂ ਮਿਲਦੀ, ਸਗੋਂ ਸ਼ਸਤਰਧਾਰੀ ਹੋ ਕੇ ਜੂਝਣਾ ਪੈਂਦਾ ਹੈ। 
ਯੋਗਾ ਦੀ ਆੜ ਹੇਠ ਸਿੱਖਾਂ ਨੂੰ ਹਿੰਦੂਤਵ ਦੇ ਸਮੁੰਦਰ 'ਚ ਡੋਬਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਸਿੱਖ ਕੌਮ ਯੋਗਾ ਦਿਵਸ ਨੂੰ ਨਕਾਰ ਕੇ ਗੱਤਕਾ ਦਿਹਾੜਾ ਮਨਾ ਰਹੀ ਹੈ ਕਿਉਂਕਿ ਸ਼ਸਤਰ ਸਾਡੇ ਸਿਧਾਂਤਾਂ, ਪ੍ਰੰਪਰਾਵਾਂ ਅਤੇ ਰਵਾਇਤਾਂ ਦਾ ਹਿੱਸਾ ਹਨ ਤੇ ਸ਼ਸਤਰਧਾਰੀ ਹੋਣ ਦਾ ਸਾਡੇ ਗੁਰੂ ਦਾ ਹੁਕਮ ਹੈ। 
ਸ਼ਸਤਰਾਂ ਨਾਲ ਹੀ ਅਸੀਂ ਹਿੰਦੂਆਂ ਦੀਆਂ ਬਹੂ ਬੇਟੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਬਚਾ ਕੇ ਲਿਆਉਂਦੇ ਰਹੇ ਅਤੇ ਮੁਗਲ ਤੇ ਅੰਗਰੇਜ਼ ਹਕੂਮਤ ਵਿਰੁੱਧ ਲਹੂ ਡੋਲਵੀਂ ਲੜਾਈ ਲੜੀ। ਜੇ ਜੂਨ 1984 ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਕੋਲ ਸ਼ਸਤਰ ਨਾ ਹੁੰਦੇ ਤਾਂ ਅੰਮ੍ਰਿਤਸਰ ਵਿੱਚ ਵੀ ਨਵੰਬਰ 1984 ਵਾਂਗ ਦਿੱਲੀ ਵਾਲੀ ਨਸਲਕੁਸ਼ੀ ਹੋਣੀ ਸੀ ਪਰ ਹਥਿਆਰਾਂ ਨਾਲ ਸੂਰਮਿਆਂ ਨੇ ਚਮਕੌਰ ਦੀ ਗੜ੍ਹੀ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜਿਆ। 
ਦੁਨੀਆਂ ਭਰ ਵਿੱਚ ਹਰ ਸਿੱਖ ਦੇ ਘਰ ਰਵਾਇਤੀ ਸਿੱਖ ਸ਼ਸਤਰਾਂ ਵਿੱਚੋਂ ਪੰਜ ਸ਼ਸਤਰ ਤਾਂ ਲਾਜ਼ਮੀ ਹੋਣ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਵੇ ਕਿ ਘਰ ਦੇ ਜਿੰਨੇ ਮੈਂਬਰ ਓਨੀਆਂ ਹੀ ਵੱਡੀਆਂ ਕਿਰਪਾਨਾਂ ਹੋਣੀਆਂ ਚਾਹੀਦੀਆਂ ਹਨ, ਹਰ ਸਿੱਖ ਸ਼ਸਤਰਧਾਰੀ ਹੋ ਕੇ ਗੁਰਦੁਆਰੇ ਆਇਆ ਕਰੇ ਤੇ ਹਰੇਕ ਸਮੇਂ ਆਪਣੇ ਕੋਲ ਘੱਟ ਤੋਂ ਘੱਟ ਇੱਕ ਸ਼ਸਤਰ ਜ਼ਰੂਰ ਰੱਖੇ। 
 ਰਣਜੀਤ ਸਿੰਘ ਦਮਦਮੀ ਟਕਸਾਲ 
ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.