ਬਾਬਾ ਠਾਕਰ ਸਿੰਘ ਜੀ ਦੀ ਅਗਵਾਈ ਤੱਕ ਦਮਦਮੀ ਟਕਸਾਲ ਵਿਚ ਸਭ ਠੀਕ ਹੋਇਆ, ਲੇਕਿਨ ਬਾਅਦ ਵਿਚ ਸਥਿਤੀ ਡਾਵਾਂਡੋਲ ਹੋਈ : ਸਿਮਰਨਜੀਤ ਸਿੰਘ ਮਾਨ

ਬਾਬਾ ਠਾਕਰ ਸਿੰਘ ਜੀ ਦੀ ਅਗਵਾਈ ਤੱਕ ਦਮਦਮੀ ਟਕਸਾਲ ਵਿਚ ਸਭ ਠੀਕ ਹੋਇਆ, ਲੇਕਿਨ ਬਾਅਦ ਵਿਚ ਸਥਿਤੀ ਡਾਵਾਂਡੋਲ ਹੋਈ : ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ, 22 ਜੂਨ , ਜੁਗਰਾਜ ਸਿੰਘ ਸਰਹਾਲੀ-“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਦਮਦਮੀ ਟਕਸਾਲ ਦੀ ਪੰਥਕ ਕੌਮੀ ਸੋਚ ਦਾ ਕਾਇਲ ਰਿਹਾ ਹੈ । ਉਸ ਨਾਲ ਹਰ ਤਰ੍ਹਾਂ ਦੀ ਵਿਚਾਰਧਾਰਕ ਤੇ ਕੌਮੀ ਮੇਲਜੋਲ ਰੱਖਦੇ ਹੋਏ ਚੱਲਦੇ ਰਹੇ ਹਾਂ । ਬਾਬਾ ਠਾਕਰ ਸਿੰਘ ਦੇ ਸਮੇ ਦਮਦਮੀ ਟਕਸਾਲ ਠੀਕ ਲੀਹ ਤੇ ਰਹੀ ਹੈ ਅਤੇ ਉਨ੍ਹਾਂ ਨੇ ਦਮਦਮੀ ਟਕਸਾਲ ਤੇ ਕਿਸੇ ਤਰ੍ਹਾਂ ਦੀ ਆਂਚ ਨਹੀ ਆਉਣ ਦਿੱਤੀ ਅਤੇ ਨਾ ਹੀ ਮੁਤੱਸਵੀ ਜਮਾਤਾਂ ਨੂੰ ਘੂਸਪੈਠ ਕਰਨ ਦੀ ਇਜਾਜਤ ਦਿੱਤੀ ਹੈ । ਲੇਕਿਨ ਉਨ੍ਹਾਂ ਤੋ ਬਾਅਦ ਹੀ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ ਦੀ ਦਖਲਅੰਦਾਜੀ ਵੱਧੀ ਹੈ ਜਿਸ ਨਾਲ ਸਿੱਖ ਕੌਮ ਦੀਆਂ ਆਤਮਾਵਾ ਤੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿਚ ਕੁਰਬਾਨੀ ਤੇ ਸ਼ਹਾਦਤਾਂ ਭਰੀ ਹੋਦ ਵਿਚ ਆਈ ਦਮਦਮੀ ਟਕਸਾਲ ਦੇ ਬੀਤੇ ਇਤਿਹਾਸ ਅਤੇ ਅਜੋਕੇ ਸਮੇ ਦੀਆਂ ਕਾਰਵਾਈਆ ਦਾ ਖੁਲਾਸਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਿੱਖੀ ਸੰਸਥਾਵਾਂ ਵਿਚ ਕਿਸੇ ਤਰ੍ਹਾਂ ਦੀ ਸਿੱਖ ਕੌਮ ਤੇ ਸਿੱਖ ਧਰਮ ਵਿਰੋਧੀ ਅਮਲਾਂ ਦੀ ਗੱਲ ਸਾਹਮਣੇ ਆਉਦੀ ਹੈ ਤਾਂ ਉਸ ਸਮੇ ਸਿੱਖ ਕੌਮ ਵਿਚ ਰੋਹ ਉਤਪੰਨ ਹੋਣਾ ਕੁਦਰਤੀ ਹੈ । ਅੱਜ ਤੱਕ ਕਦੀ ਵੀ ਇਸ ਮਹਾਨ ਦਮਦਮੀ ਟਕਸਾਲ ਦੀ ਸੰਸਥਾਂ ਵਿਚ ਬੀਜੇਪੀ-ਆਰ.ਐਸ.ਐਸ. ਦੇ ਕਿਸੇ ਵੀ ਆਗੂ ਨੂੰ ਨਾ ਤਾਂ ਬੁਲਾਇਆ ਗਿਆ ਹੈ, ਨਾ ਹੀ ਉਸਦੇ ਸਟੇਜ ਤੋ ਕਦੀ ਹਿੰਦੂਤਵ ਸੋਚ ਦੀ ਗੱਲ ਹੋਈ ਹੈ । ਕਿਉਂਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੇ ਹੀ ਸਾਡੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਉਤੇ ਮੰਦਭਾਵਨਾ ਭਰੀ ਸੋਚ ਅਧੀਨ ਹਮਲੇ ਕਰਕੇ 36 ਹੋਰ ਗੁਰੂਘਰਾਂ ਦਾ ਵੀ ਅਪਮਾਨ ਕੀਤਾ ਅਤੇ ਵੱਡੀ ਗਿਣਤੀ ਵਿਚ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਰਧਾਲੂਆਂ ਨੂੰ ਗੋਲੀਆ, ਬੰਦੂਕਾਂ, ਟੈਕਾਂ ਨਾਲ ਸ਼ਹੀਦ ਕੀਤਾ । ਕਿਉਂਕਿ ਅਸੀ 06 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਨਾਲ ਹੋਏ ਵੱਡੇ ਜ਼ਬਰ ਅਤੇ ਕੌਮੀ ਸ਼ਹਾਦਤਾਂ ਦੇ ਦਿਨ ਨੂੰ ਮਨਾਉਦੇ ਹੋਏ ਅਰਦਾਸ ਕਰਦੇ ਹਾਂ । ਪਰ 06 ਜੂਨ 2026 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਕੇਵਲ ਮੁਤੱਸਵੀ ਫਿਰਕੂ ਸੋਚ ਵਾਲੇ ਮਹਾਰਾਸਟਰਾਂ ਦੇ ਆਰ.ਐਸ.ਐਸ ਦੀ ਸੋਚ ਵਾਲੇ ਵਜੀਰ ਸ੍ਰੀ ਗਰੀਸ ਮਹਾਜਨ ਨੂੰ ਬੁਲਾਕੇ ਬੋਲਣ ਦਾ ਸਮਾਂ ਹੀ ਨਹੀ ਦਿੱਤਾ, ਬਲਕਿ ਉਸਨੇ ਸਾਡੀ ਇਸ ਮਹਾਨ ਦਮਦਮੀ ਟਕਸਾਲ ਦੇ ਪਲੇਟਫਾਰਮ ਤੇ ਹਾਜਰ ਹੋ ਕੇ ‘ਜੈ ਹਿੰਦ’ ਕਹਿਕੇ ਸਾਡੇ ਅੱਲ੍ਹੇ ਜਖ਼ਮਾਂ ਉਤੇ ਲੂਣ ਛਿੜਕਣ ਦੀ ਕਾਰਵਾਈ ਕੀਤੀ । ਲੇਕਿਨ ਮੌਜੂਦਾ ਟਕਸਾਲ ਅਤੇ ਐਸ.ਜੀ.ਪੀ.ਸੀ ਦੇ ਹਾਜਰ ਮੁੱਖੀਆ ਨੇ ਇਸਦਾ ਕੌਮੀ ਤੌਰ ਤੇ ਕੋਈ ਵਿਰੋਧ ਨਾ ਕਰਕੇ ਦਮਦਮੀ ਟਕਸਾਲ ਅਤੇ ਸਿੱਖੀ ਮਰਿਯਾਦਾਵਾ, ਸਿਧਾਤਾਂ ਨੂੰ ਜੋ ਢਾਅ ਲਗਾਈ ਹੈ ਉਹ ਸਮੁੱਚੀ ਸਿੱਖ ਕੌਮ ਦੇ ਮਨਾਂ-ਆਤਮਾਵਾ ਨੂੰ ਬਹੁਤ ਵੱਡਾ ਦੁੱਖ ਪਹੁੰਚਾਇਆ ਹੈ । ਅਜਿਹੀਆ ਸੰਸਥਾਂ ਤੇ ਸਿੱਖ ਕੌਮ ਵਿਰੌਧੀ ਤਾਕਤਾਂ, ਜਮਾਤਾਂ ਕਿਸੇ ਤਰ੍ਹਾਂ ਹਾਵੀ ਹੋਣ ਅਤੇ ਸਾਡੇ ਉੱਚੇ-ਸੁੱਚੇ ਸਿਧਾਤਾਂ, ਮਰਿਯਾਦਾਵਾ ਨੂੰ ਠੇਸ ਪਹੁੰਚਾਉਣ ਇਸਦੀ ਖਾਲਸਾ ਪੰਥ ਕਤਈ ਇਜਾਜਤ ਨਹੀ ਦੇ ਸਕਦਾ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.