ਪੰਜਾਬ ਪੁਲੀਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੀ ਕਾਰਵਾਈ, 232 ਕੇਸ ਦਰਜ, 290 ਗ੍ਰਿਫ਼ਤਾਰ
02 Mar, 2025 06:58 AM
ਅੰਮ੍ਰਿਤਸਰ, 1 ਮਾਰਚ, ਜੁਗਰਾਜ ਸਿੰਘ ਸਰਹਾਲੀ
ਪੰਜਾਬ ਪੁਲੀਸ ਨੇ ਅੱਜ ਆਪਣੀ 'War Against Drugs' ਮੁਹਿੰਮ ਦੇ ਤਹਿਤ ਸੂਬੇ ਦੇ 800 ਵੱਧ ਥਾਵਾਂ ਤੇ ਛਾਪੇ ਮਾਰ ਕੇ ਨਸ਼ਿਆਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਪੁਲੀਸ ਨੇ 8.14 ਕਿਲੋ ਹੈਰੋਇਨ, 1.21 ਕਿਲੋ ਅਫੀਮ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਸੂਬੇ ਵਿੱਚ 232 ਪੁਲੀਸ ਕੇਸ ਦਰਜ ਕਰਕੇ 290 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਮੁਲਾਜ਼ਮਾਂ ਦੀ ਵੱਡੀ ਗਿਣਤੀ ਇਸ ਦੌਰਾਨ ਕਈ ਸ਼ਹਿਰਾਂ ਜਿਵੇਂ ਕਿ ਬਠਿੰਡਾ, ਪਟਿਆਲਾ, ਜਲੰਧਰ, ਲੁਧਿਆਣਾ, ਤਰਨ ਤਾਰਨ ਅਤੇ ਫਿਰੋਜ਼ਪੁਰ ਵਿੱਚ ਨਸ਼ਿਆਂ ਦੇ ਵਿਰੁੱਧ ਛਾਪੇ ਮਾਰ ਰਹੀ ਹੈ। 8000 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਇਸ ਕਾਰਵਾਈ ਵਿੱਚ ਸ਼ਿਰਕਤ ਕੀਤੀ।
ਨਸ਼ਿਆਂ ਦੇ ਖਿਲਾਫ ਮੁਹਿੰਮ:
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਕਰਕੇ ਨਸ਼ਿਆਂ ਦੇ ਖਾਤਮੇ ਲਈ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।
Posted By: GURBHEJ SINGH ANANDPURI








