Nazrana Times

ਪੰਜਾਬੀ

ਵਿਚ ਦੁਨੀਆਂ ਸੇਵ ਕਮਾਈਐ।। ਤਾ ਦਰਗਹਿ ਬੈਸਣ ਪਾਈਐ।।

10 Sep, 2025 12:08 AM
ਵਿਚ ਦੁਨੀਆਂ ਸੇਵ ਕਮਾਈਐ।। ਤਾ ਦਰਗਹਿ ਬੈਸਣ ਪਾਈਐ।।

ਕਿਸੇ ਦੁਖਦਾਈ ਘਟਨਾਂ ਸਮੇਂ ਮਦਦ ਕਰਨ ਵਾਲੇ ਬਿਨਾਂ ਕਿਸੇ ਰਿਸਤੇ ਤੋਂ ਆਪਣੇ ਬਣ ਜਾਂਦੇ ਹਨ।ਅਸੀਂ ਗੁਰਦੁਆਰਿਆਂ ਮੰਦਰਾਂ ਮਸੀਤਾਂ ਵਿਚ ਮਥਾ ਟੇਕਣ ਜਾਂਦੇ ਹਾਂ।ਪਰ ਇੰਨਾਂ ਗੁਰਬਾਣੀ ਦੀਆਂ ਤੁਕਾਂ ਨੂੰ ਆਪਣੇ ਜੀਵਨ ਵਿਚ ਕਿਸੇ ਵਿਰਲੇ ਨੇ ਹੀ ਵਸਾਇਆ ਹੈ।ਪਰ ਸਾਨੂੰ  ਇਸ ਦੀ  ਮਿਸਾਲ ਇਕ ਨੌਂ ਜਵਾਨ ਲੜਕਾ ਲੜਖੀ ਮਿਲ ਗਏ ਜਦੋਂ ਸਾਡੇ ਨਾਲ ਚੰਡੀਗੜ ਤੋਂ ਵਾਪਸ ਪਰਤਦੇ ਸਮੇਂ ਗੰਭੀਰ ਸੜਕਾ ਹਾਸਦਾ ਵਾਪਰ ਗਿਆ। ਮੈਂ ਅਤੇ ਮੇਰੀ ਪੋਤਰੀ ਖੁਸ਼ਪ੍ਰੀਤ ਕੌਰ 7 ਸਾਲ ਦਲਜੀਤ ਸਿੰਘ ਟਾਂਗਰਾ ਦੇ ਨਾਲ ਉਹਨਾਂ ਦੀ ਗਡੀ ਤੇ ਚੰਡੀਗੜ ਨੂੰ 30 ਜੂਨ ਨੂੰ ਗਏ ਸੀ।ਇਸ ਤੋਂ ਪਹਿਲਾਂ ਦਲਜੀਤ ਸਿੰਘ ਦੀ ਲੜਕੀ ਦਾ ਵਿਆਹ ਪੂਰਨ ਗੁਰਮਰਿਆਦਾ ਨਾਲ ਚੰਡੀਗੜ ਵਿਚ ਹੋਇਆ ਸੀ ਮੈਂ ਆਪਣੀ ਪੋਤਰੀ ਖੁਸ਼ਪ੍ਰੀਤ ਕੌਰ ਨੂੰ ਵੀ ਨਾਲ ਲੈ ਗਿਆ ਸੀ ਉਸ ਵਕਤ ਸਕੂਲ ਵਿਚ ਛੁਟੀਆਂ ਸਨ।ਸਾਰਾ ਚੰਡੀਗੜ ਵੇਖ ਕੇ ਖੁਸ਼ਪ੍ਰੀਤ ਕੌਰ ਨੇ ਦਲਜੀਤ ਸਿੰਘ ਦੇ ਲੜਕੇ ਮਨਜੋਤ ਸਿੰਘ ਅਤੇ ਲੜਕੀ ਕੰਵਲਜੋਤ ਕੌਰ ਨੂੰ ਪੁਛ ਲਿਆ ਕਿ ਚੰਡੀਗੜ ਵਿਚ ਵਿਸ਼ੇਸ਼ ਤੌਰ ਤੇ ਵੇਖਣ ਵਾਲੀ ਕਿਹੜੀ ਚੀਜ਼ ਹੈ ਉਹਨਾਂ ਦੇ ਦਸਣ ਤੇ ਖੁਸ਼ਪ੍ਰੀਤ ਕੌਰ ਜਿਦ ਕਰਨ ਲਗ ਪਈ ਕਿ ਮੈਂ ਇਹ ਸਭ ਕੁਝ ਵੇਖ ਕੇ ਹੀ ਜਾਣਾ ਹੈ।ਮੈਂ ਖੁਸ਼ਪ੍ਰੀਤ ਕੌਰ ਨੂੰ ਕਿਹਾ ਕਿ ਅਜ ਅਸੀਂ ਰੇਲ ਗਡੀ ਦੀਆਂ ਟਿਕਟਾਂ ਵਾਪਸੀ ਦੀਆਂ ਬੁਕ ਕਰਾਈਆਂ ਹੋਈਆਂ ਹਨ।ਜਦੋਂ ਫਿਰ ਦੁਬਾਰਾ ਆਵਾਂਗੇ ਤੈਨੂੰ ਸਭ ਕੁਝ ਵਿਖਾ ਦੇਵਾਂਗੇ।ਉਸ ਨੂੰ ਟਾਲ ਮਟੋਲ ਕਰਨ ਲਈ ਕਹਿ ਦਿੰਦੇ ਕਿ ਜੇ ਕਰ ਤੂੰ ਸਕੂਲ ਵਿਚੋਂ ਇਮਤਿਹਾਨ ਵਿਚ ਪਹਿਲੇ ਨੰਬਰ ਤੇ ਆਂਵੇਂਗੀ ਤਾਂ ਤੈਨੂੰ ਚੰਡੀਗੂੜ ਲੈ ਕੇ ਜਾਂਵਾਂਗੇ।ਦਲਜੀਤ ਸਿੰਘ ਨੂੰ ਵੀ ਦੁਕਾਨ ਤੇ ਜਾ ਪੁਛਦੀ ਤਾਂ ਉਹ ਵੀ ਇਹੋ ਗਲ ਕਹਿ ਦਿੰਦੇ।ਜਦੋਂ ਸਕੂਲ ਦਾ ਨਤੀਜਾ ਆਇਆ ਤਾਂ ਖੁਸ਼ਪ੍ਰੀਥ ਕੌਰ ਸੈਂਟਫਰਾਂਸਿਸ ਜੰਡਿਆਲਾ ਗੁਰੁ ਵਿਚੋਂ ਦੂਸਰੀ ਕਲਾਸ ਵਿਚੋਂ 93% ਨੰਬਰ ਲੈ ਕੇ ਪਾਸ ਹੋ ਗਈ ਪਹਿਲੇ ਨੰਬਰ ਤੇ ਆਈ ਹੁਣ ਰੋਜ ਸਾਨੂੰ ਮਿਹਣੇ ਮਾਰਨ ਲਗ ਗਈ।ਦਲਜੀਤ ਸਿੰਘ ਨੇ ਕਿਹਾ ਹੁਣ ਆਪਾਂ ਨੂੰ ਇਸ ਨੂੰ ਚੰਡੀਗੜ ਲੈ ਕੇ ਜਾਣਾ ਹੀ ਪਵੇਗਾ।30 ਜੂਨ ਨੂੰ ਅਸੀਂ ਸਵੇਰੇ ਚਾਰ ਵਜੇ ਟਾਂਗਰਾ ਤੋਂ ਚਲ ਪਏ ਸਵੇਰੇ ਰੋਪੜ ਗੁਰਦੁਆਰਾ ਭਠਾ ਸਹਿਬ ਵਿਖੇ ਮਥਾ ਟੇਕ ਚੰਡੀਗੜ ਪਹੁੰਚੇ ਦਲਜੀਤ ਸਿੰਘ ਸਾਨੂੰ ਸੁਖਨਾ ਝੀਲ਼ ਵਿਖਾ ਕੇ ਨੇੜੇ ਪੈਦੇਂ ਜੂਹ ਚਿੜੀਆ ਘਰ ੳਤਾਰ ਦਿਤਾ ਅਤੇ ਕਿਹਾ ਕਿ ਤੁਸੀਂ ਇਥੇ ਘੁੰਮ ਲਵੋ ਮੈਂ ਕੁਝ ਜਰੂਰੀ ਕਮ ਕਰ ਲਵਾਂ ਆ ਕੇ ਲੈ ਜਾਂਵਾਂਗਾ। ਵਾਪਸ ਪਰਤਣ ਸਮੇਂ ਦਲਜੀਤ ਸਿੰਘ ਲੜਕੇ ਨੇ ਖੁਸ਼ਪ੍ਰੀਤ ਨੂੰ ਕਿਹਾ ਹੁਣ ਜੋ ਵੀ ਖਾਣ ਲਈ ਕਹੇਂਗੀ ਮਿਲੇਗਾ।ਇਕ ਮਦਰਾਸੀਆਂ ਦੇ ਢਾਬੇ ਤੇ ਵਿਸ਼ੇਸ਼ ਕਿਸਮ ਦਾ ਖਾਣਾ ਖੁਆਇਆ ਅਤੇ ਤੁਰਨ ਸਮੇਂ ਖੁਸ਼ਪ੍ਰੀਤ ਕੌਰ ਨੁੰ ਕਈ ਤਰਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਦੀ ਇਕ ਟੋਕਰੀ ਬਣਾ ਕੇ ਦਿਤੀ ਖੁਸ਼ਪ੍ਰੀਤ ਕੌਰ ਬਹੁਤ ਖੁਸ਼ ਸੀ ਅਸੀਂ ਚੰਡੀਗੜ ਤੋਂ ਵਾਪਸ ਸ਼ਾਮ ਨੂੰ ਚਲ ਪਏ ਪਰ ਕੁਦਰਤ ਨੂੰ ਜੋ ਮਨਜੂਰ ਹੁੰਦਾ ਹੈ ਅਸੀਂ ਬਲਾਚੌਰ ਨਜਦੀਕ ਪਹੁੰਚੇ ਘਾਤਕ ਹਾਦਸਾ ਵਾਪਰਨ ਨਾਲ ਗਡੀ ਪਲਟ ਗਈ ਪਿਛਲੀ ਸੀਟ ਨੂੰ ਕੋਈ ਬੈਲਟ ਨਹੀਂ ਸੀ ਮੈਂ ਬਿਲਕੁਲ ਸੁਤਾ ਪਿਆ ਸੀ।ਦਲਜੀਤ ਸਿੰਘ ਅਤੇ ਖੁਸ਼ਪ੍ਰੀਤ ਕੌਰ ਦੇ ਬੈਲਟਾਂ ਲਗੀਆਂ ਹੋਣ ਕਰਕੇ ਸਟਾਂ ਤੋਂ ਬਚਾਅ ਹੋ ਗਿਆ ਪਰ ਮੇਰੇ ਗੰਭੀਰ ਸਟਾਂ ਲਗ ਗਈਆਂ ਜਿਸ ਕਾਰਣ ਬਿਲਕੁਲ ਬੇਸੁਰਤ ਸੀ।ਖੁਸ਼ਪ੍ਰੀਤ ਕੌਰ ਦਾ ਮੇਰੇ ਨਾਲ ਬਹੁਤ ਮੋਹ ਹੋਣ ਕਰਕੇ ਬਹੁਤ ਜੋਰ ਨਾਲ ਨਾਲ ਰੋਣ ਲਗ ਪਈ।ਇੰਨਾਂ ਹਾਲਤਾਂ ਵਿਚ ਦਲਜੀਤ ਸਿੰਘ ਵੀ ਬੇ ਵਸ ਸੀ।ਇੰਨੇ ਸਮੇਂ ਵਿਚ ਇਕ ਨੌਂਜਵਾਨ ਲੜਕਾ ਲ਼ੜਕੀ ਜੋ ਕੇ ਪਤੀ ਪਤਨੀ ਸਨ ਆ ਕੇ ਰੁਕ ਗਏ।ਛੋਟੀ ਲੜਕੀ ਦੋ ਰੋਣਾ ਨਾ ਸਹਾਰ ਸਕੇ। ਖੁਸ਼ਪ੍ਰੀਤ ਕੌਰ ਨੂੰ ਸੰਭਾਲ ਕੇ ਦਿਲਾਸਾ ਦਿਤਾ ਅਤੇ ਸਾਡੇ ਵਾਰਸ ਪਰਵਾਰਾਂ ਨਾਲ ਗਲ ਕਰਵਾਈ ਅਤੇ ਇਸ ਹਾਦਸੇ ਬਾਰੇ ਜਾਣਕਾਰੀ ਦਿਤੀ।ਸਾਡੀ ਸੰਭਾਲ ਵਿਚ ਲਗ ਰਹੇ ਟਾਂਗਰੇ ਤਿੰਨ ਸਾਢੇ ਤਿੰਨ ਘੰਟੇ ਦੇ ਸਮੇਂ ਸਾਡੇ ਪਰਵਾਰ ਪਹੁੰਚੇ ਇਹ ਲੜਕਾ ਲੜਕੀ ਸਾਡੇ ਵਾਰਸਾਂ ਦੇ ਪਹੁੰਚਣ ਤੱਕ ਸਾਡੇ ਕੋਲ ਅਤੇ ਖੁਸ਼ ਪ੍ਰੀਤ ਕੌਰ ਕੋਲ ਰਹੇ।ਦੋਵੇਂ ਪਤੀ ਪਤਨੀ ਇਸ ਗਲ ਦੀ ਖੁਸ਼ੀ ਮਹਿਸੂਸ ਕਰ ਕਰ ਰਹੇ ਸਨ ਕਿ ਸਾਨੂੰ ਕਿਸੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਮੈਂ ਚਾਰ ਦਿਨ ਤੱਕ ਹਸਪਤਾਲ ਵਿਚ ਬੇਸੁਰਤ ਰਿਹਾ ਇਕ ਮਹੀਨੇ ਵਧੇਰੇ ਸਮੇਂ ਬੈਡ ਤੋਂ ਨਹੀਂ ਉਠ ਸਕਿਆ ਮੈਂ ਚਾਹੁੰਦਾ ਹਾਂ ਇਸ ਤਰਾਂ ਦੇ ਲੋਕਾਂ ਦਾ ਧਨਵਾਦ ਕਰ ਸਕਾਂ।ਲੜਕੇ ਦਾ ਨਾਮ ਮੰਗਾ ਨਿਊਸਿਟੀ ਮੁਬਾਰਕਪੁਰਾ ਦਾ ਰਹਿਣ ਵਾਲਾ ਫੋਨ ਨੰਬਰ 8872559720 ਮੈਂ ਚਾਹੁੰਦਾ ਕਿ ਸਮੁਚੀਆਂ ਸਮਾਜ ਸੇਵੀ ਸੰਸਥਾਵਾਂ ਇਸ ਤਰਾਂ ਦੀਆਂ ਨੇਕ ਭਾਵਨਾਵਾਂ ਰੱਖਣ ਵਾਲੇ ਪਤੀ ਪਤਨੀ ਦਾ ਸਨਮਾਨ ਜਰੂਰ ਕਰਨ।ਮੈਂ ਫੋਨ ਤੇ ਧਨਵਾਦ ਕੀਤਾ ਪੂਰੀ ਤਰਾਂ ਤੰਦਰੁਸਤ ਹੋਣ ਤੇ ਜਰੂਰ ਜਾਵਾਂਗਾ ਤਾਂ ਕਿ ਹੋਰਨਾਂ ਨੂੰ ਵੀ ਸਮਾਜ ਸੇਵਾ ਦਾ ਸਬਕ ਮਿਲੇ।

ਸੁਰਜੀਤ ਸਿੰਘ ਖਾਲਸਾ 

ਪੱਤਰਕਾਰ ਨਜ਼ਰਾਨਾ ਟਾਈਮਜ਼ ,ਜ਼ਿਲ੍ਹਾ ਅੰਮ੍ਰਿਤਸਰ 

ਮੋਬਾਈਲ, 00919876624662

Posted By: GURBHEJ SINGH ANANDPURI

Loading…
Loading the web debug toolbar…
Attempt #