Nazrana Times

ਪੰਜਾਬੀ

ਸਿਖ ਹਮੇਸ਼ਾ ਬਾਹਰੋਂ ਸਾਬਤ ਸੂਰਤ ਅਤੇ ਅੰਦਰੋਂ ਵੀ ਗੁਰਸਿਖੀ ਜੀਵਨ ਵਿਚ ਪਰਪੱਕ ਹੋਣਾਂ ਚਾਹੀਦਾ – ਭਾਈ ਹਰਪ੍ਰੀਤ ਸਿੰਘ ਵਡਾਲਾ ਜੌਹਲ।

03 Mar, 2026 05:29 PM
ਸਿਖ ਹਮੇਸ਼ਾ ਬਾਹਰੋਂ ਸਾਬਤ ਸੂਰਤ ਅਤੇ ਅੰਦਰੋਂ ਵੀ ਗੁਰਸਿਖੀ ਜੀਵਨ ਵਿਚ ਪਰਪੱਕ ਹੋਣਾਂ ਚਾਹੀਦਾ – ਭਾਈ ਹਰਪ੍ਰੀਤ ਸਿੰਘ ਵਡਾਲਾ ਜੌਹਲ।

ਪਿੰਡ ਮੁਛੱਲ ਬਾਬਾ ਕਾਲਾ ਮਹਿਰ ਜੀ ਦਾ ਦੋ ਦਿਨਾਂ ਧਾਰਮਿਕ ਤੇ ਯਾਦਗਾਰੀ ਪੇਂਡੂ ਖੇਡ ਮੇਲਾ ਮਨਾਇਆ ਗਿਆ।


ਟਾਂਗਰਾ – ਸੁਰਜੀਤ ਸਿੰਘ ਖਾਲਸਾ

ਪਿਛਲੇ ਕਈ ਦਹਾਕਿਆਂ ਤੌ ਪਿੰਡ ਮੁਛੱਲ ਬਾਬਾ ਕਾਲਾ ਮਹਿਰ ਜੀ ਵਿਖੇ ਧਾਰਮਿਕ ਤੇ ਪੇਂਡੂ ਖੇਡ ਮੇਲਾ ਮਨਾਇਆ ਜਾ ਰਿਹਾ ਹੈ।ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅਰਦਾਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।ਇਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਵਡਾਲਾ ਜੌਹਲ,ਨੇ ਗੁਰਰਬਾਣੀ ਦੀ ਵਿਚਾਰਧਾਰਾ ਅਤੇ ਸਿਖ ਇਤਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਸਿਖ ਹਮੇਸ਼ਾਂ ਰਹਿਤ ਵਿਚ ਪ੍ਰਪੱਕ ਅਤੇ ਸਾਬਤ ਸੂਰਤ ਹੋਣ ਦੇ ਨਾਲ ਅੰਦਰੋਂ ਵਿਚਾਧਾਰਕ ਤੌਰ ਤੇ ਵੀ ਗੁਰੂ ਨਾਲ ਜੁੜਿਆ ਹੋਣਾਂ ਚਾਹੀਦਾ ਹੈ।ਖੋਟਾ ਸਿਕਾ ਵੇਖਣ ਲਈ ਅਸਲੀ ਜਾਪਦਾ ਹੈ ਪਰ ਪਰਖਣ ਤੇ ਖਜਾਨੇ ਤੋਂ ਬਾਹਰ ਸੁਟਿਆ ਜਾਂਦਾ ਹੈ।ਇਸੇ ਤਰਾਂ ਸਿਖ ਵੀ ਉਹੋ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ ਜੋ ਅੰਦਰੋਂ ਵੀ ਖਰਾ ਹੋਵੇ।ਇੰਨਾਂ ਜੋੜ ਮੇਲਿਆਂ ਦੁਆਰਾ ਗੁਰਬਾਣੀ ਦੀ ਵਿਚਾਰਧਾਰਾ ਅਤੇ ਸਿਖ ਇਤਹਾਸ ਨਾਲ ਜੁੜ ਕੇ ਜੀਵਨ ਸਫਲ ਬਣਾਉਣਾਂ ਚਾਹੀਦਾ ਹੈ।ਇਸ ਤੋਂ ਇਲਾਵਾ ਢਾਡੀ ਪੂਰਨ ਸਿੰਘ ਅਰਸ਼ੀ ,ਕਵੀਸ਼ਰ ਰਣਜੀਤ ਸਿੰਘ ਚੋਹਲਾ,ਸੁਖਚੈਨ ਸਿੰਘ ਅਲੋਵਾਲ , ਸੁਖਵਿੰਦਰ ਸਿੰਘ ਮਹਿਤਾਬ ਸਿੰਘ ਦੇ ਕਵੀਸ਼ਰ ਜਥਿਆਂ ਨੇ ਦੀਵਾਨਾਂ ਵਿਚ ਹਾਜਰੀ ਭਰੀ।ਸਟੇਜ ਸਕੱਤਰ ਦੀ ਸੇਵਾ ਭਾਈ ਦਿਦਾਰ ਸਿੰਘ ਰਾਣਾ ਵੱਲੋਂ ਬਾਖੂਬੀ ਨਿਭਾਈ ਗਈ।ਸ਼ਾਮ ਨੂੰ ਦੀਵਾਨਾਂ ਦੀ ਸਮਾਪਤੀ ਉਪਰੰਤ ਕਬੱਡੀ ਦੀਆਂ ਛੋਟੀਆਂ ਟੀਮਾਂ ਤਿੰਮੋਵਾਲ ਅਤੇ ਪੱਖੋਕੇ ਦੀਆਂ ਟੀਮਾਂ ਵਿਚ ਮੁਕਾਬਲਾ ਅਤੇ ਵੱਡੀਆਂ ਟੀਮਾਂ ਬਾਬਾ ਫਰੀਦ ਕਲੱਬ ਤਿੰਮੋਵਾਲ ਅਤੇ ਭਾਈ ਲਾਧੂ ਕਲੱਬ ਦੀਆਂ ਟੀਮਾਂ ਵਿਚ ਬਹੁਤ ਸਖਤ ਮੁਕਬਲਿਆਂ ਵਿਚ ਤਿੰਮੋਵਾਲ ਦੀਆਂ ਦੋਵੇਂ ਟੀਮਾਂ ਜੇਤੂ ਰਹੀਆਂ।ਰੈਫਰੀ ਦੀ ਭੂਮਿਕਾ ਕਾਬਲ ਸਿੰਘ ਧਰਦਿਉ ਅਤੇ ਬਿਕਰਮਜੀਤ ਸਿੰਘ ਪੰਧੇਰ ਨੇ ਨਿਭਾਈ।ਇਸ ਸਮੇਂ ਪ੍ਰਮੁਖ ਆਗੂ ਸੁਖਵਿੰਦਰ ਸਿੰਘ ਠੇਕੇਦਾਰ, ਸਾਬਕਾ ਐਸ ਐਚ ਓ ਕੰਵਲਜੀਤ ਸਿੰਘ ਬੱਲ.ਸੀਨੀਅਰ ਅਕਾਲੀ ਆਗੂ ਸੁਖਰਾਜ ਸਿੰਘ ਮੁਛੱਲ.ਬਲਵਿੰਦਰ ਸਿੰਘ ਬੱਲ,ਸੁਖਵਿੰਦਰ ਸਿੰਘ ਢਿਲੋਂ,ਅਸਤਿੰਦਰ ਸਿੰਘ ਗੋਗੀ, ਜਸਵਿੰਦਰ ਸਿੰਘ,ਪਲਵਿੰਦਰ ਸਿੰਘ,ਕੁਲਜੀਤ ਸਿੰਘ ਕਤਰ, ਪ੍ਰਿੰਸ ਸਿੰਘ ਪ੍ਰਧਾਨ,ਰਛਪਾਲ ਸਿੰਘ ਜਬੋਵਾਲ,ਜਗਬੀਰ ਸਿੰਘ ਲਾਲੀ ਜੋਧਾਨਗਰੀ,ਆਦਿ ਵੱਡੀ ਗਿਣਤੀ ਵਿਚ ਮੋਹਤਬਰ ਆਗੂ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #