ਸਿਖ ਕੌਮ ਦਾ ਰਾਜਨੀਤਕ,ਧਾਰਮਿਕ,ਆਰਥਿਕ,ਸਮਾਜਿਕ ਕਿਸੇ ਵੀ ਖੇਤਰ ਵਿਚ ਕਮਜੋਰ ਹੋਣਾਂ ਭਵਿਖ ਲਈ ਬਹੁਤ ਘਾਤਿਕ ਹੋਵੇਗਾ- ਜਥੇਦਾਰ ਕੁਲਦੀਪ ਸਿੰਘ ਗੜਗਜ
09 Dec, 2025 04:32 AM
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਸਿਖ ਕੌਮ ਨੂੰ ਆਪਣੇ ਭਵਿਖ ਲਈ ਸੁਚੇਤ ਹੋਣ ਦੀ ਲੋੜ ਹੈ।ਰਾਜਨੀਤਕ ਧਾਰਮਿਕ ਆਰਥਿਕ ਸਮਾਜਿਕ ਖੇਤਰਾਂ ਵਿਚ ਕਮਜੋਰ ਕਰਨ ਲਈ ਸਾਰਾ ਜੋਰ ਲਗਾਇਆ ਜਾ ਰਿਹਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਮੁਛੱਲ ਵਿਖੇ ਸੁਖਰਾਜ ਸਿੰਘ ਮੁਛੱਲ ਦੇ ਪਿਤਾ ਸ੍ਰ ਨਾਹਰ ਸਿੰਘ ਜੋ ਪਿਛਲੀ ਦਿਨੀ ਅਕਾਲ ਚਲਾਣਾ ਕਰ ਗਏ ਸਨ ਪ੍ਰਵਾਰ ਨਾਲ਼ ਦੁਖ ਸਾਂਝਾ ਕਰਨ ਪਹੁੰਚੇ ਜਥੇਦਾਰ ਅਕਾਲ ਤੱਖਤ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਪੱਤਰਕਾਰ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਹੜੀ ਕੌਮ ਰਾਜਨੀਤਕ ਤੌਰ ਤੇ ਕਮਜੋਰ ਹੋ ਜਂਦੀ ਹੈ ਬਾਕੀ ਖੇਤਰਾਂ ਵਿਚ ਵੀ ਅਗੇ ਨਹੀਂ ਵਧ ਸਕਦੀ।ਸਾਨੂੰ ਆਪਸੀ ਛੋਟੇ ਮੋਟੇ ਮਤ ਭੇਦ ਭੁਲਾ ਕੇ ਏਕਤਾ ਦੀ ਲੜੀ ਵਿਚ ਪਰੋ ਕੇ ਚੱਲਣਾਂ ਚਾਹੀਦਾ ਹੈ।ਰਾਜਨੀਤਕ ਤੌਰ ਤੇ ਜਿੰਨੇ ਕਮਜੋਰ ਹੋਵਾਂਗੇ ਭਵਿਖ ਉਨਾਂ ਹੀ ਧੁੰਦਲਾ ਹੋਵੇਗਾ।ਇਸ ਸਮੇਂ ਪ੍ਰਮੁਖ ਆਗੂ ਗੁਰਭੇਜ ਸਿੰਘ ਜਬੋਵਾਲ,ਨਵਰਾਜ ਸਿੰਘ, ਗੁਰਪ੍ਰੀਤ ਸਿੰਘ ਕੋਟਲਾ, ਪ੍ਰਭਦਿਆਲ ਸਿੰਘ ਸਰਜਾ,ਜਗੀਰ ਸਿੰਘ ਮੈਂਬਰ,ਕੁਲਵਿੰਦਰ ਸਿੰਘ ਮੈਂਬਰ,ਸੁਖਦੇਵ ਸਿੰਘ,ਦੀਦਾਰ ਸਿੰਘ ਰਾਣਾਂ, ਗਰੰਥੀ ਗੁਰਨਾਮ ਸਿੰਘ,ਪ੍ਰਤਾਪ ਸਿੰਘ,ਬਾਬਾ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਢਿਲੋਂ,ਪਲਵਿੰਦਰ ਸਿੰਘ,ਕਰਮਜੀਤ ਸਿੰਘ,ਆਦਿ ਹਾਜਰ ਸਨ।
Posted By: GURBHEJ SINGH ANANDPURI








