ਪਿੰਡ ਰੁਮਾਣਾ ਚੱਕ ਬਾਬਾ ਹਰੀ ਦਾਸ ਦੀ ਯਾਦ ਵਿਚ ਸਲਾਨਾ ਧਾਰਮਿਕ ਪੇਂਡੂ ਖੇਡ ਮੇਲਾ ਮਨਾਇਆ ਗਿਆ।
09 Apr, 2025 04:01 AM
ਪੰਜਾਬ ਸਰਕਾਰ ਵੱਲੋਂ ਖੇਡਾਂ ਦਾ ਮਹੌਲ ਸਿਰਜਣ ਲਈ ਖੇਡ ਸਟੇਡੀਅਮ ਬਣਾਇਆ ਜਾਵੇਗਾ - ਹਰਭਜਨ ਸਿੰਘ ਈ ਟੀ ਓ।
ਟਾਂਗਰਾ -8 ਅਪ੍ਰੈਲ ਸੁਰਜੀਤ ਸਿੰਘ ਖਾਲਸਾ।
ਪਿੰਡ ਰਮਾਣਾ ਚੱਕ ਵਿਖੇ ਬਾਬਾ ਹਰੀਦਾਸ ਦੀ ਯਾਦ ਵਿਚ ਦੋ ਦਿਨਾਂ ਧਾਰਮਿਕ ਅਤੇ ਪੇਂਡੂ ਖੇਡ ਮੇਲਾਮਨਾਇਆ ਗਿਆ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਦੋਵੇਂ ਦਿਨਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿਚ ਪੰਥ ਪ੍ਰਸਿਧ ਕਵੀਸ਼ਰ ਭਗਵੰਤ ਸਿੰਘ ਸੂਰਵਿੰਡ,ਗੁਰਿੰਦਰਪਾਲਸਿੰਘ ਬੈਂਕਾ,ਦਿਲਬਾਗ ਸਿੰਘ ਕਾਲੇਕੇ ਆਦਿ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ।ਸਟੇਜ ਸਕੱਤਰ ਦੀਸੇਵਾ ਦਲਵਿੰਦਰ ਸਿੰਘ ਨੰਬਰਦਾਰ ਨੇ ਨਿਭਾਈ।ਮਾਝੇ ਦੀਆਂ ਬਹੁਤ ਮਸ਼ਹੂਰ ਕਬੱਡੀ ਦੀਆਂ ਟੀਮਾਂ ਗੁਰੂਅਰਜਨ ਦੇਵ ਕਲੱਬ ਚੋਹਲਾ ਜਿਸ ਦੀ ਅਗਵਾਈ ਅਰਸ਼ ਚੋਹਲਾ ਅਤੇ ਬਾਬਾ ਬਿਧੀ ਚੰਦ ਕਲੱਬ ਫਿਰੰਦੀਪੁਰ ਜਿਸ ਦੀਅਗਵਾਈ ਗੋਪੀ ਫਿਰੰਦੀਪੁਰ ਕਰ ਰਿਹਾ ਸੀ ਵਿਚ ਸਖਤ ਮੁਕਾਬਲਾ ਹੋਇਆ।ਚੋਹਲਾ ਦੀ ਟੀਮ 25 ਦੇ ਮੁਕਾਬਲੇ35 ਅੰਕਾਂ ਨਾਲ ਜੇਤੂ ਰਹੀ।ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਮੁਖ ਮਹਿਮਾਨ ਕੈਬਨਿਟ ਮੰਤਰੀ ਸ੍ਰਹਰਭਜਨ ਸਿੰਘ ਈ ਟੀ ਓ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕਾਂ ਬਣਾਉਣ ਅਤੇ ਖੇਡ ਸਟੇਡੀਅਮਲਈ ਪਿੰਡ ਰਮਾਣਾਂਚੱਕ ਵਿਚ 2.36 ਕਰੋੜ ਰੁਪੈ ਖਰਚ ਕੀਤੇ ਜਾਣਗੇ।ਖੇਡਾਂ ਦਾ ਮਹੌਲ ਸਿਰਜਣ ਲਈ ਹਰ ਪਿੰਡ ਵਿਚਖੇਡ ਮੈਦਾਨ ਬਣਾਏ ਜਾ ਰਹੇ ਹਨ।ਪਿੰਡ ਰੁਮਾਣਾਂਚੱਕ ਵਿਚ 199.24 ਲੱਖ ਰੁਪੈ ਦੀ ਲਾਗਤ ਨਾਲ ਖੇਡਸਟੇਡੀਅਮ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ।ਸਪੈਸ਼ਲ ਅਸਿਸਟੈਂਸ ਸਕੀਮ ਅਧੀਨ ਪਿੰਡ ਵਿਚਇੰਟਰਲੌਕ ਸੜਕਾਂ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ ਇਸ ਨੂੰ 6 ਮਹੀਨੇ ਅੰਦਰ ਮੁਕੰਮਲਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸ ਸਮੇਂ ਕਬੱਡੀ ਦੇ ਬਹੁਤ ਮਸ਼ਹੂਰ ਰਹਿ ਚੁਕੇ ਖਿਡਾਰੀ ਬਲਵਿੰਦਰਸਿੰਘ ਫਿਡੂ ਅਤੇ ਰਾਣਾਂ ਵੰਝ ਨੇ ਨੌਂਜਵਾਨਾਂ ਨੂੰ ਸੰਦੇਸ਼ ਦਿੰਦਆਂ ਕਿਹਾ ਕਿ ਸਾਡੇ ਸਮੇਂ ਬਿਨਾਂਪੈਸਿਆਂ ਤੋਂ ਸ਼ੋ ਮੈਚ ਹੁੰਦੇ ਸਨ ਨੌਂਜਵਾਨ ਜਵਾਨੀ ਦੇ ਜੌਹਰ ਵਿਖਾਉਂਦੇ ਸਨ ਅੱਜ ਕਬੱਡੀ ਲੱਖਾਂਕਰੋੜਾਂ ਤੱਕ ਪਹੁੰਚ ਗਈ ਹੈ।ਇਸ ਨਾਲ ਭਵਿਖ ਸਵਾਰਨ ਰੋਜਗਾਰ ਚੰਗੀਆਂ ਨੌਕਰੀਆਂ ਦਾ ਵੀ ਮੌਕਾਮਿਲਦਾ ਹੈ।ਨੌਂਜਵਾਨਾਂ ਨੂੰ ਖੇਡਾਂ ਵੱਲ ਰੁਝਾਨ ਪੈਦਾ ਕਰਨਾ ਚਾਹੀਦਾ ਹੈ।ਇਸ ਸਮੇਂ ਪ੍ਰਮੁਖਆਗੂ ਸਰਪੰਚ ਹਰਪਾਲ ਸਿੰਘ,ਬਲਾਕ ਪ੍ਰਧਾਨ ਭੁਪਿੰਦਰ ਸਿੰਘ ਚਾਹਲ,ਸਾਬਕਾ ਸਰਪੰਚ ਮਨਜੀਤਸਿੰਘ,ਸਾਬਕਾ ਸਰਪੰਚ ਸਰਵਣ ਸਿੰਘ,ਇੰਜੀਨੀਅਰ ਹਰਭਿੰਦਰ ਸਿੰਘ ਚਾਹਲ,ਵਰਿੰਦਰ ਸਿੰਘ ਮਿਠੂ ਸਰਪੰਚਧੂਲਕਾ,ਸਾਹਿਬ ਸਿੰਘ ਸਰਪੰਚ ਝਾੜੂਨੰਗਲ,ਪੰਚਾਇਤ ਮੈਂਬਰ ਦਿਲਬਾਗ ਸਿੰਘ,ਧਰਮ ਸਿੰਘ,ਅਜੈਬਸਿੰਘ,ਪ੍ਰਗਟ ਸਿੰਘ,ਗੁਰਪਾਲ ਸਿੰਘ,ਦਲਵਿੰਦਰ ਸਿੰਘ ਸਾਰੇ ਮੈਂਬਰ ਪੰਚਾਇਤ ਰਮਾਣਾਚੱਕ ਆਦਿ ਹਾਜ਼ਰਸਨ।
Posted By: GURBHEJ SINGH ANANDPURI








