Nazrana Times

ਪੰਜਾਬੀ

ਪੁਲਿਸ ਚੌਂਕੀ ਟਾਂਗਰਾ ਨੇ 90 ਗ੍ਰਾਮ ਹੈਰੋਇਨ ਅਤੇ 5700 ਰੁਪੈ ਨਗਦੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ|

10 Jun, 2025 10:49 PM
ਪੁਲਿਸ ਚੌਂਕੀ ਟਾਂਗਰਾ ਨੇ 90 ਗ੍ਰਾਮ ਹੈਰੋਇਨ ਅਤੇ 5700 ਰੁਪੈ ਨਗਦੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ|

ਟਾਂਗਰਾ- ਸੁਰਜੀਤ ਸਿੰਘ ਖਾਲਸਾ

ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਪੁੁਲਿਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਤੇ ਸਖਤ ਸਿਕੰਜਾ ਕੱਸਿਆ ਜਾ ਰਿਹਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਟਾਂਗਰਾ ਵਿਖੇ ਐਸ ਐਚ ਓ ਬਲਵਿੰਦਰ ਸਿੰਘ ਬਾਜਵਾ ਥਾਣਾ ਤਰਸਿਕਾ ਅਤੇ ਇੰਚਾਰਜ ਪੁਲੀਸ ਚੌਕੀ ਟਾਂਗਰਾ ਨਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਡੇਹਰੀਵਾਲ ਤੋਂ ਰਮਾਣਾਚਕ ਵਾਲੀ ਸੜਕ ਤੋਂ ਦੋ ਮੋਨੇ ਨੌਜਵਾਨ ਮੋਟਰਸਾਈਕਲ ਨੰਬਰ ਪੀਬੀ 58 ਜੀ 71 41 ਤੇ ਸਵਾਰ ਪੁਲਿਸ ਨੂੰ ਵੇਖ ਕੇ ਖਿਸਕਣ ਦਾ ਯਤਨ ਕਰਨ ਲੱਗੇ ਪੁਲਿਸ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਮੰਗਲ ਸਿੰਘ ਮੰਗਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਡੇਹਰੀਵਾਲ ਦੀ ਜੇਬ ਵਿੱਚੋਂ 55 ਗ੍ਰਾਮ ਹੈਰੋਇਨ ਅਤੇ ਪੰਜ ਸੌ ਦੇ ਸੱਤ ਨੋਟ 3500 ਬਰਾਮਦ ਹੋਏ ਦੂਸਰੇ ਨੌਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਡੇਹਰੀਵਾਲ ਦੀ ਜੇਬ ਦੇ ਵਿੱਚੋਂ 35 ਗ੍ਰਾਮ ਹੀਰੋਇਨ 500 ਦੇ ਚਾਰ ਨੋਟ ਅਤੇ 200 ਦਾ ਇਕ ਨੋਟ 2200 ਬਰਾਮਦ ਹੋਏ ਪੁਲਿਸ ਥਾਣਾ ਤਰਸਿਕਾ ਵੱਲੋਂ ਮੁਕਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।|

Posted By: GURBHEJ SINGH ANANDPURI

Loading…
Loading the web debug toolbar…
Attempt #