Nazrana Times

ਪੰਜਾਬੀ

ਸ਼ਿਵ ਮੰਦਰ ਚੋਹਲਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ

18 Aug, 2025 05:39 AM
ਸ਼ਿਵ ਮੰਦਰ ਚੋਹਲਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ

ਭਜਨ ਮੰਡਲੀ ਨਰੋਤਮ ਸ਼ਰਮਾਂ ਐਂਡ ਪਾਰਟੀ ਨੇ ਭਗਤਾਂ ਨੂੰ ਲਾਇਆ ਝੂਮਣ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,17 ਅਗਸਤ

ਪੁਰਾਤਨ ਸ਼ਿਵ ਮੰਦਰ ਚੋਹਲਾ ਸਾਹਿਬ ਵਿਖੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਮਹਾਂਉਤਸਵ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਮੰਦਰ ਨੂੰ ਖੂਬਸੂਰਤ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ।ਸਵੇਰ ਤੋਂ ਹੀ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਪੁੱਜ ਕੇ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਕ੍ਰਿਸ਼ਨ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ।ਮੰਦਰ ਦੇ ਪੁਜਾਰੀ ਪੰਡਤ ਕੁੰਦਨ ਜੀ ਵਲੋਂ ਪੂਜਾ ਅਰਚਨਾ ਕੀਤੀ ਗਈ।ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਲੰਗਰਾਂ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ।ਰਾਤ ਨੂੰ ਹੋਏ ਜਾਗਰਣ ਵਿੱਚ ਪ੍ਰਸਿੱਧ ਭਜਨ ਮੰਡਲੀ ਨਰੋਤਮ ਸ਼ਰਮਾਂ ਐਂਡ ਪਾਰਟੀ ਵਲੋਂ ਆਪਣੇ ਮਨਮੋਹਕ ਭਜਨਾਂ ਰਾਹੀਂ ਜਾਗਰਣ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ ਅਤੇ ਆਈ ਹੋਈ ਸੰਗਤ ਨੇ ਪ੍ਰਭੂ ਦੇ ਚਰਨਾਂ ਵਿੱਚ ਭਰਪੂਰ ਆਨੰਦ ਪ੍ਰਾਪਤ ਕੀਤਾ।ਰਾਤ ਨੂੰ ਮੰਦਰ ਵਿੱਚ ਆਰਤੀ ਕਰਨ ਤੋਂ ਬਾਅਦ ਕੇਕ ਕੱਟ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾਇਆ ਗਿਆ।

ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਕੁੰਦਰਾ ਵਲੋਂ ਸਾਰਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਤਿਉਹਾਰ ਮਿਲ-ਜੁਲ ਕੇ ਸਾਂਝੇ ਤੌਰ 'ਤੇ ਮਨਾਉਣੇ ਚਾਹੀਦੇ ਹਨ।ਇਸ ਨਾਲ ਭਾਈਚਾਰਕ ਸਾਂਝ ਵਧਦੀ ਹੈ।ਇਸ ਸਾਰੇ ਧਾਰਮਿਕ ਪ੍ਰੋਗਰਾਮ ਦੌਰਾਨ ਕਮੇਟੀ ਦੇ ਸਰਪ੍ਰਸਤ ਪਰਮਜੀਤ ਜੋਸ਼ੀ,ਕੈਸ਼ੀਅਰ ਸ਼ਿਵ ਨਰਾਇਣ ਸ਼ੰਭੂ,ਰਾਜਨ ਕੁੰਦਰਾ, ਰਕੇਸ਼ ਕੁਮਾਰ ਆਨੰਦ,ਰਾਕੇਸ਼ ਕੁਮਾਰ ਬਿੱਲਾ,ਰਮਨ ਧੀਰ, ਰਿਟਾਇਰਡ ਬੀਡੀਪੀਓ ਬਲਦੇਵ ਰਾਜ,ਅਮਿਤ ਕੁਮਾਰ ਨਈਅਰ,ਪ੍ਰਿੰਸੀਪਲ ਮਦਨ ਪਠਾਨੀਆਂ, ਤਰਸੇਮ ਨਈਅਰ,ਬੱਬਲੀ ਸ਼ਾਹ,ਸੁਰਿੰਦਰ ਕੁਮਾਰ ਕੁੰਦਰਾ,ਬਿੱਟੂ ਨਈਅਰ,ਰਾਹੁਲ ਧੀਰ,ਚੰਦਰ ਮੋਹਨ ਲਾਲੀ,ਪ੍ਰਿਆਂਸੂ ਨਈਅਰ,ਅਸ਼ਵਨੀ ਆਨੰਦ,ਪ੍ਰਵੀਨ ਕੁਮਾਰ,ਨਰੇਸ਼ ਕੁਮਾਰ,ਸੋਨੂੰ ਚਾਵਲਾ, ਪ੍ਰਦੀਪ ਹੈਪੀ,ਬਸੰਤ ਕੁਮਾਰ,ਕਰਨ ਸ਼ਰਮਾਂ,ਭੁਪਿੰਦਰ ਨਈਅਰ,ਗੁਰਦੇਵ ਸਿੰਘ ਲਾਡਾ,ਬੱਬਲੂ ਮੁਨੀਮ,ਸਰਬਜੀਤ ਰਾਜਾ,ਕਰਨ ਨਈਅਰ,ਧਰੁਵ, ਦਕਸ਼,ਹਰਸ਼ ਕੁਮਾਰ ਗੋਲੂ,ਹਨੀ ਚਾਵਲਾ,ਰਕੇਸ਼ ਕੁਮਾਰ,ਵਿਪਨ ਕੁਮਾਰ,ਨੈਤਿਕ,ਰਾਜੂ,ਗੁਰਦੇਵ ਸਿੰਘ,ਅਮਨ ਕੁਮਾਰ ਸਮੇਤ ਪੰਡਤ ਕਮਲੇਸ਼ ਅਤੇ ਸੇਵਾਦਾਰ ਸੁਰਿੰਦਰ ਭਗਤ ਨੇ ਬਾਖੂਬੀ ਸੇਵਾ ਨਿਭਾਈ।

Posted By: GURBHEJ SINGH ANANDPURI

Loading…
Loading the web debug toolbar…
Attempt #