ਨਿਰਵੈਲ ਸਿੰਘ ਚੋਹਲਾ ਸਾਹਿਬ ਵਾਈਸ ਚੇਅਰਮੈਨ ਪੰਜਾਬ ਨਿਯੁਕਤ
10 Apr, 2025 01:53 AM
ਸਾਬਕਾ ਵਿਧਾਇਕ ਸਿੱਕੀ ਨੇ ਸੌਂਪਿਆ ਨਿਯੁਕਤੀ ਪੱਤਰ
ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,9 ਅਪ੍ਰੈਲ
ਸੋਨੀਆ ਗਾਂਧੀ ਬ੍ਰਿਗੇਡ ਆਲ ਇੰਡੀਆ ਦੇ ਪੰਜਾਬ ਸਟੇਟ ਦੇ ਪ੍ਰਧਾਨ ਸੁਨੀਲ ਕੁਮਾਰ ਖੰਨਾ ਅਤੇ ਚੇਅਰਮੈਨ ਪੰਜਾਬ ਗੁਰਵਿੰਦਰ ਸਿੰਘ ਕਾਹਲਵਾਂ ਵਲੋਂ ਸੀਨੀਅਰ ਕਾਂਗਰਸੀ ਆਗੂ ਨਿਰਵੈਲ ਸਿੰਘ ਚੋਹਲਾ ਸਾਹਿਬ ਦੀਆਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੋਨੀਆਂ ਗਾਂਧੀ ਬ੍ਰਿਗੇਡ ਆਲ ਇੰਡੀਆ ਦੇ ਵਾਈਸ ਚੇਅਰਮੈਨ ਪੰਜਾਬ ਨਿਯੁਕਤ ਕੀਤਾ ਗਿਆ ਹੈ।ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਕਾਂਗਰਸੀ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਵਲੋਂ ਨਿਰਵੈਲ ਸਿੰਘ ਦੀ ਇਸ ਨਿਯੁਕਤੀ 'ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਭਾਰੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਨਿਰਵੈਲ ਸਿੰਘ ਚੋਹਲਾ ਸਾਹਿਬ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ।ਇਸ ਮੌਕੇ ਗੱਲਬਾਤ ਕਰਦਿਆਂ ਨਵ ਨਿਯੁਕਤ ਵਾਈਸ ਚੇਅਰਮੈਨ ਨਿਰਵੈਲ ਸਿੰਘ ਵਲੋਂ ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਥਾਣੇਦਾਰ ਮਨਮੋਹਨ ਸਿੰਘ ਪੱਪੂ ਪਹਿਲਵਾਨ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ,ਮਨਦੀਪ ਸਿੰਘ ਮਨੀ ਮੈਂਬਰ ਪੰਚਾਇਤ ਚੋਹਲਾ ਸਾਹਿਬ,ਅਜਮੇਰ ਸਿੰਘ ਇੰਸਪੈਕਟਰ,ਡੀਆਰ ਤਰਲੋਚਨ ਸਿੰਘ,ਮਨਦੀਪ ਸਿੰਘ ਸਾਬਕਾ ਸਰਪੰਚ ਘੜਕਾ,ਮਹਿੰਦਰ ਸਿੰਘ ਸਾਬਕਾ ਸਰਪੰਚ ਚੰਬਾ,ਬਲਵਿੰਦਰ ਸਿੰਘ ਸ਼ਿਮਲਾ,ਅਜੀਤ ਸਿੰਘ ਪ੍ਰਧਾਨ,ਅਮਨਦੀਪ ਸਿੰਘ, ਸੁਰਜੀਤ ਸਿੰਘ ਗਿੱਲ,ਅਮਰ ਸਿੰਘ ਭਰੋਵਾਲ,ਨਿਸ਼ਾਨ ਸਿੰਘ,ਬਾਬਾ ਸਰਵਨ ਸਿੰਘ,ਬਾਬਾ ਸੁਰਜਨ ਸਿੰਘ,ਅਮਰੀਕ ਸਿੰਘ,ਮੁਖਤਾਰ ਸਿੰਘ,ਜੋਗਾ ਸਿੰਘ,ਮੰਗਲ ਸਿੰਘ,ਮੱਸਾ ਸਿੰਘ,ਰਾਜ ਸਿੰਘ ਆਦਿ ਹਾਜ਼ਰ ਸਨ।
Posted By: GURBHEJ SINGH ANANDPURI








