Nazrana Times

ਪੰਜਾਬੀ

ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵਿਕਾਸ ਦੂਸਰਾ ਨਾਮ ਹੈ - ਭੁਪਿੰਦਰ ਸਿੰਘ ਚਾਹਲ ਰਮਾਣਾ ਚੱਕ

15 Jun, 2025 02:18 AM
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵਿਕਾਸ  ਦੂਸਰਾ ਨਾਮ ਹੈ - ਭੁਪਿੰਦਰ ਸਿੰਘ ਚਾਹਲ ਰਮਾਣਾ ਚੱਕ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਲੋਕ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ । ਜਿਸ ਦੇ ਚੱਲਦਿਆਂ ਹਲਕੇ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋ ਹਲਕੇ ਵਿੱਚ ਕਰਵਾਏ ਜਾ ਰਹੇ ਜੰਗੀ ਪੱਧਰ ਤੇ ਵਿਕਾਸ ਕਾਰਜਾਂ ਕਰਕੇ ਕੈਬਨਿਟ ਮੰਤਰੀ ਈ ਟੀ ਓ ਵਿਕਾਸ ਪੁਰਸ਼ ਵੱਜੋ ਜਾਣੇ ਜਾਣ ਲੱਗੇ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਰਮਾਣਾ ਚੱਕ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ:ਟੀ:ਓ ਦਾ ਇਲਾਕੇ ਦੇ ਇਕੱਤਰ ਹੋਏ ਲੋਕਾਂ ਨੇ ਧੰਨਵਾਦ ਕਰਦਿਆਂ ਕੀਤਾ । ਉੱਨਾਂ ਕਿਹਾ ਕਿ ਇਸੇ ਨੂੰ ਹੀ ਤਾਂ ਬਦਲਾਅ ਕਹਿੰਦੇ ਹਨ । ਕਿਉਂਕਿ ਤਿੰਨ ਸਾਲਾਂ ਤੋਂ ਕਿਸਾਨਾਂ ਨੂੰ ਪੂਰੀ ਬਿਜਲੀ ਮਿਲ ਰਹੀ ਹੈ। ਜਿਸ ਕਾਰਨ ਮਜ਼ਦੂਰ ਲੋਕਾਂ ਦੀ ਦਿਹਾੜੀ ਲਗਾ ਤਾਰ ਚੱਲ ਰਹੀ ਹੈ। ਜਰਨੇਟਰ ਨਹੀ ਚਲਾਉਣੇ ਪੈ ਰਹੇ ਹਨ। ਨਹਿਰੀ ਪਾਣੀ ਵੀ ਖਾਲ ਪਵਾ ਕੇ ਟੇਲਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ । ਨਵੀਂ ਲੋਕਲ ਪੇਂਡੂ ਬੱਸ ਸੇਵਾ ਦੀ ਸੁਰੂਆਤ ਨਾਲ ਇਲਾਕੇ ਦੇ ਲੋਕ ਗਦ ਗਦ ਹੋਇਆਂ ਨੇ ਖ਼ੁਸ਼ੀ ਵਿੱਚ ਲੱਡੂ ਵੀ ਵੰਡੇ ਇਸ ਬੱਸ ਦੇ ਚੱਲਣ ਨਾਲ ਪਿੰਡ ਰਮਾਣਾ ਚੱਕ, ਬੇਰੀਆਂਵਾਲਾ, ਡੇਹਰੀਵਾਲ ਸਿੰਘਪੁਰਾ, ਕੋਟ ਹਯਾਤ , ਸਰਜਾ , ਧੂਲਕਾ ਦੇ ਵਸਨੀਕਾਂ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਅਤੇ ਖਾਸ ਕਰ ਬੀਬੀਆਂ ਨੂੰ ਕਾਫੀ ਸਹੂਲਤ ਮਿਲੇਗੀ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਰੁਮਾਣਾਚੱਕ ਸਰਪੰਚ ਹਰਪਾਲ ਸਿੰਘ ,ਨੰਬਰਦਾਰ ਦਲਵਿੰਦਰ ਸਿੰਘ ਪੰਚ , ਪਰਗਟ ਸਿੰਘ , ਧਰਮ ਸਿੰਘ, ਅਜੈਬ ਸਿੰਘ ਪੰਚ ਮਨਜੀਤ ਕੌਰ, ਕੁਲਵਿੰਦਰ ਕੌਰ, ਕਰਮਜੀਤ ਕੌਰ, ਬਚਨ ਕੌਰ ਸਾਰੇ ਪੰਚ ਅਤੇ ਇਲਾਕੇ ਪੰਚ ਸਰਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #